ਫਿਜੀ ਰਿਜ਼ੋਰਟ 'ਚ 8 ਸਾਲਾ ਆਸਟ੍ਰੇਲੀਆਈ ਮੁੰਡੇ ਦੀ ਮੌਤ, ਮਾਮਲੇ ਦੀ ਜਾਂਚ ਜਾਰੀ

02/14/2023 1:47:32 PM

ਸਿਡਨੀ (ਬਿਊਰੋ): ਫਿਜੀ 'ਚ ਛੁੱਟੀਆਂ ਮਨਾਉਣ ਦੌਰਾਨ ਇਕ ਅੱਠ ਸਾਲਾ ਆਸਟ੍ਰੇਲੀਆਈ ਮੁੰਡੇ ਦੀ ਸ਼ੱਕੀ ਬਿਜਲੀ ਕਰੰਟ ਲੱਗਣ ਨਾਲ ਮੌਤ ਹੋ ਗਈ। ਪਰਿਵਾਰ ਦੁਆਰਾ ਪਛਾਣੇ ਗਏ ਮੁੰਡੇ ਦੀ ਪਛਾਣ ਸਿਡਨੀ ਦੇ ਕੈਰੋ ਵਿਨਿਤਾਨਾ ਵਜੋਂ ਹੋਈ ਹੈ, ਜੋ ਫਿਜੀ ਦੇ ਮੁੱਖ ਟਾਪੂ ਦੇ ਪੱਛਮੀ ਤੱਟ 'ਤੇ ਕਲੱਬ ਵਿੰਡਹੈਮ ਡੇਨਾਰੌ ਆਈਲੈਂਡ ਰਿਜੋਰਟ ਵਿਖੇ ਆਪਣੇ ਮਾਪਿਆਂ ਨਾਲ ਰਹਿ ਰਿਹਾ ਸੀ।ਫਿਜੀ ਪੁਲਸ ਨੇ ਕਿਹਾ ਕਿ ਪਿਛਲੇ ਵੀਰਵਾਰ ਨੂੰ ਉਹ ਹੋਟਲ ਦੇ ਬਗੀਚੇ ਨੇੜੇ ਬੇਹੋਸ਼ ਪਿਆ ਮਿਲਿਆ ਸੀ। ਉਸ ਨੂੰ ਨੇੜਲੇ ਸ਼ਹਿਰ ਨਾਦੀ ਦੇ ਹਸਪਤਾਲ ਲਿਜਾਇਆ ਗਿਆ ਪਰ ਉਸ ਨੂੰ ਬਚਾਇਆ  ਨਹੀਂ ਜਾ ਸਕਿਆ।

PunjabKesari

ਫਿਜੀ ਪੁਲਸ ਨੇ ਕਿਹਾ ਕਿ "ਮੁਢਲੀ ਜਾਣਕਾਰੀ ਮੁਤਾਬਕ ਬੱਚੇ ਨੂੰ ਕਥਿਤ ਤੌਰ 'ਤੇ ਬਿਜਲੀ ਦਾ ਕਰੰਟ ਲੱਗਾ ਸੀ, ਪਰ ਪੋਸਟਮਾਰਟਮ ਜ਼ਰੀਏ ਹੀ ਇਸ ਦੀ ਪੁਸ਼ਟੀ ਹੋਵੇਗੀ। ਉਨ੍ਹਾਂ ਦੱਸਿਆ ਕਿ ਮੁੰਡਾ ਨਿਊਜ਼ੀਲੈਂਡ ਦਾ ਨਾਗਰਿਕ ਸੀ ਪਰ ਆਸਟ੍ਰੇਲੀਆ ਦਾ ਰਹਿਣ ਵਾਲਾ ਸੀ। ਇੱਕ ਬੁਲਾਰੇ ਨੇ ਦੱਸਿਆ ਕਿ ਨਿਊਜ਼ੀਲੈਂਡ ਦਾ ਵਿਦੇਸ਼ ਅਤੇ ਵਪਾਰ ਮੰਤਰਾਲਾ ਪਰਿਵਾਰ ਨੂੰ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਇੱਕ ਫੇਸਬੁੱਕ ਪੋਸਟ ਵਿੱਚ ਉਸਦੀ ਮਾਂ ਅੰਬਰ ਡੀ ਥਿਏਰੀ ਨੇ ਕਿਹਾ ਕਿ "ਮੈਂ ਤੁਹਾਨੂੰ ਉਸ ਪਲ ਤੋਂ ਪਿਆਰ ਕਰਦੀ ਹਾਂ ਜਦੋਂ ਮੈਨੂੰ ਤੁਹਾਡੇ ਆਉਣ ਦਾ ਪੱਤਾ ਲਗਾ ਸੀ ਅਤੇ ਮੈਂ ਹਮੇਸ਼ਾ ਲਈ ਤੁਹਾਨੂੰ ਪਿਆਰ ਕਰਦੀ ਰਹਾਂਗੀ।"

PunjabKesari

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ ਨੇ ਛੋਟੇ ਬੱਚਿਆਂ ਲਈ ਖੋਲ੍ਹਿਆ ਸਕੂਲਿੰਗ ਵੀਜ਼ਾ, ਨਾਲ ਜਾ ਸਕਣਗੇ ਮਾਪੇ

ਇੱਕ ਰਿਸ਼ਤੇਦਾਰ ਦੁਆਰਾ ਸਥਾਪਤ ਇੱਕ ਆਨਲਾਈਨ ਫੰਡਰੇਜ਼ਰ ਨੇ ਕਿਹਾ ਕਿ ਪਰਿਵਾਰ ਨੂੰ ਹੁਣ ਆਪਣੇ ਬੇਟੇ ਨੂੰ ਆਸਟ੍ਰੇਲੀਆ ਵਾਪਸ ਲਿਆਉਣ ਦੀ "ਦਿਲ ਤੋੜਨ ਵਾਲੀ ਸਥਿਤੀ" ਦਾ ਸਾਹਮਣਾ ਕਰਨਾ ਪਿਆ। ਕਾਇਰੋ ਨੂੰ "ਇੱਕ ਸ਼ਰਮੀਲੇ ਬੱਚੇ ਦੇ ਰੂਪ ਵਿੱਚ ਯਾਦ ਕੀਤਾ ਜਾਵੇਗਾ। ਰਿਜ਼ੋਰਟ ਦੇ ਇੱਕ ਬੁਲਾਰੇ ਨੇ ਮੌਤ ਨੂੰ "ਦੁਖਦਾਈ ਹਾਦਸਾ" ਦੱਸਿਆ ਅਤੇ ਪਰਿਵਾਰ ਨਾਲ "ਦਿਲੋਂ ਹਮਦਰਦੀ" ਪ੍ਰਗਟ ਕੀਤੀ। ਬੁਲਾਰੇ ਨੇ ਕਿਹਾ ਕਿ ਰਿਜ਼ੋਰਟ ਪੂਰੀ ਜਾਂਚ ਕਰੇਗਾ ਅਤੇ ਪੁਲਸ ਅਤੇ ਸਥਾਨਕ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰੇਗਾ। ਆਪਣੇ ਲਗਜ਼ਰੀ ਰਿਜ਼ੋਰਟਾਂ ਅਤੇ ਹੋਟਲਾਂ ਲਈ ਜਾਣਿਆ ਜਾਂਦਾ ਡੇਨਾਰੌ ਟਾਪੂ ਫਿਜੀ ਦੇ ਤੀਜੇ ਸਭ ਤੋਂ ਵੱਡੇ ਸ਼ਹਿਰ ਨਾਦੀ ਤੋਂ ਲਗਭਗ 5km (3.1 ਮੀਲ) ਉੱਤਰ-ਪੱਛਮ ਵਿੱਚ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News