ਫਲਸਤੀਨ ਦੇ ਪੱਛਮੀ ਤੱਟ ''ਤੇ ਗੋਲੀ ਲੱਗਣ ਨਾਲ ਅਮਰੀਕੀ ਔਰਤ ਦੀ ਮੌਤ

Friday, Sep 06, 2024 - 10:19 PM (IST)

ਫਲਸਤੀਨ ਦੇ ਪੱਛਮੀ ਤੱਟ ''ਤੇ ਗੋਲੀ ਲੱਗਣ ਨਾਲ ਅਮਰੀਕੀ ਔਰਤ ਦੀ ਮੌਤ

ਨਾਬਲੁਸ (ਫਲਸਤੀਨ) : ਫਲਸਤੀਨ ਦੇ ਪੱਛਮੀ ਤੱਟ 'ਤੇ ਸ਼ੁੱਕਰਵਾਰ ਨੂੰ ਇਕ ਅਮਰੀਕੀ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਦੋ ਡਾਕਟਰਾਂ ਨੇ ਐਸੋਸੀਏਟਿਡ ਪ੍ਰੈੱਸ ਨੂੰ ਇਹ ਜਾਣਕਾਰੀ ਦਿੱਤੀ।

ਡਾ. ਵਾਰਡ ਬਸਾਲਟ ਨੇ ਦੱਸਿਆ ਕਿ 26 ਸਾਲਾ ਔਰਤ ਦੇ ਸਿਰ ਵਿਚ ਗੋਲੀ ਲੱਗੀ ਸੀ ਅਤੇ ਹਸਪਤਾਲ ਲਿਆਉਣ ਤੋਂ ਬਾਅਦ ਉਸ ਦੀ ਮੌਤ ਹੋ ਗਈ। ਗਵਾਹਾਂ ਅਤੇ ਫਲਸਤੀਨੀ ਮੀਡੀਆ ਨੇ ਦੱਸਿਆ ਕਿ ਔਰਤ ਨੂੰ ਇਜ਼ਰਾਈਲੀ ਫ਼ੌਜੀਆਂ ਦੁਆਰਾ ਗੋਲੀ ਮਾਰ ਦਿੱਤੀ ਗਈ ਸੀ, ਜਦੋਂ ਉਹ ਉੱਤਰੀ ਪੱਛਮੀ ਕੰਢੇ ਵਿਚ ਬਸਤੀ ਦੇ ਵਿਸਤਾਰ ਖਿਲਾਫ ਇਕ ਫਲਸਤੀਨੀ ਸਮਰਥਕ ਪ੍ਰਦਰਸ਼ਨ ਵਿਚ ਹਿੱਸਾ ਲੈ ਰਹੀ ਸੀ। ਇਜ਼ਰਾਇਲੀ ਫੌਜ ਨੇ ਗੋਲੀਬਾਰੀ 'ਤੇ ਤੁਰੰਤ ਪ੍ਰਤੀਕਿਰਿਆ ਨਹੀਂ ਦਿੱਤੀ। ਹਸਪਤਾਲ ਦੇ ਮੁਖੀ ਡਾ. ਫੁਆਦ ਨੱਫਾ ਨੇ ਵੀ ਅਮਰੀਕੀ ਨਾਗਰਿਕ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOSs:-  https://itune.apple.com/in/app/id53832 3711?mt=8


 


author

Sandeep Kumar

Content Editor

Related News