ਅਮਰੀਕੀ ਸੰਸਦ ’ਚ ‘ਵਿਸਾਖੀ’ ਦੇ ਮਹੱਤਵ ਅਤੇ ਅੰਬੇਡਕਰ ਦੇ ਸਨਮਾਨ ’ਚ ਪ੍ਰਸਤਾਵ ਪੇਸ਼

Friday, Apr 16, 2021 - 01:36 PM (IST)

ਵਾਸ਼ਿੰਗਟਨ (ਰਾਜ ਗੋਗਨਾ)- ਅਮਰੀਕਾ ਦੇ ਇਕ ਸੰਸਦ ਮੈਂਬਰ ਨੇ ‘ਵਿਸਾਖੀ’ ਦੇ ਤਿਉਹਾਰ ਦੇ ਮਹੱਤਵ ਨੂੰ ਮਾਨਤਾ ਦੇਣ ਅਤੇ ਇਸ ਨੂੰ ਮਨਾਉਣ ਵਾਲਿਆਂ ਲਈ ਪ੍ਰਤੀਨਿਧੀ ਸਭਾ ’ਚ ਇਕ ਪ੍ਰਸਤਾਵ ਪੇਸ਼ ਕੀਤਾ। ਸੰਸਦ ਮੈਂਬਰ ਜਾਨ ਗਾਰਾਮੈਂਡੀ ਨੇ ਸਦਨ ’ਚ ਵਿਸਾਖੀ ਪ੍ਰਸਤਾਵ ਨੂੰ ਫਿਰ ਤੋਂ ਪੇਸ਼ ਕਰਨ ਦੌਰਾਨ ਕਿਹਾ ਕਿ ਇਹ ਪ੍ਰਸਤਾਵ ‘ਵਿਸਾਖੀ’ ਦੇ ਤਿਉਹਾਰ ਦੀ ਇਤਿਹਾਸਕ, ਸੰਸਕ੍ਰਿਤੀ ਅਤੇ ਧਾਰਮਿਕ ਮਹੱਤਤਾ ਨੂੰ ਸਵੀਕਾਰ ਕਰਦਾ ਹੈ। ‘ਵਿਸਾਖੀ’ ਜਾਂ ‘ਵੈਸਾਖੀ’ ਸਿੱਖਾਂ, ਹਿੰਦੂਆਂ ਅਤੇ ਬੌਧ ਧਰਮ ਦੇ ਲੋਕਾਂ ਲਈ ਬਸੰਤ ਰੁੱਤ ਦੀ ਫਸਲ ਕਟਾਈ ਦਾ ਤਿਉਹਾਰ ਹੈ। ਇਹ ਸਿੱਖਾਂ ਦਾ ਨਵਾਂ ਸਾਲ ਵੀ ਹੁੰਦਾ ਹੈ।

ਕੈਲੀਫੋਰਨੀਆ ਤੋਂ ਕਾਂਗਰਸ ਮੈਂਬਰ ਗਾਰਾਮੈਂਡੀ ਸਦਨ ਦੇ ਸਿੱਖ ਕਾਕਸ ਦੇ ਸਹਿ-ਪ੍ਰਮੁੱਖ ਵੀ ਹਨ। ਉਥੇ, ਭਾਰਤੀ ਮੂਲ ਦੇ ਅਮਰੀਕੀ ਸੰਸਦ ਰੋ ਖੰਨਾ ਨੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਭੀਮਰਾਵ ਅੰਬੇਡਕਰ ਦੀ 130ਵੀਂ ਜੈਅੰਤੀ ਮੌਕੇ ਉਨ੍ਹਾਂ ਦੇ ਸਨਮਾਨ ’ਚ ਲਗਾਤਾਰ ਦੂਸਰੇ ਸਾਲ ਇਕ ਪ੍ਰਸਤਾਵ ਪੇਸ਼ ਕੀਤਾ। ਇਸਦਾ ਟੀਚਾ ਦੁਨੀਆ ਭਰ ਦੇ ਨੌਜਵਾਨ ਨੇਤਾਵਾਂ ਨੂੰ ਅੰਬੇਡਕਰ ਦੇ, ਸਮਾਨਤਾ ਦੇ ਦ੍ਰਿਸ਼ਟੀਕੋਣ ਤੋਂ ਪ੍ਰੇਰਿਤ ਕਰਨਾ ਸੀ। ਪ੍ਰਤੀਨਿਧੀ ਸਭਾ ’ਚ ਬੁੱਧਵਾਰ ਨੂੰ ਪ੍ਰਸਤਾਵ ਪੇਸ਼ ਕਰਨ ਤੋਂ ਬਾਅਦ ਖੰਨਾ ਨੇ ਇਕ ਟਵੀਟ ਵਿਚ ਕਿਹਾ, ‘ਅੰਬੇਡਕਰ ਅਜਿਹਾ ਭਾਰਤ ਅਤੇ ਅਮਰੀਕਾ ਚਾਹੁੰਦੇ ਸਨ, ਜਿੱਥੇ ਅਸੀਂ ਸਾਰਿਆਂ ਦੇ ਮਾਣ ਦਾ ਸਨਮਾਨ ਕਰੀਏ।’ ਉਨ੍ਹਾਂ ਕਿਹਾ, ‘ਅੱਜ ਮੈਂ ਡਾ. ਬੀ.ਆਰ. ਅੰਬੇਡਕਰ ਨੂੰ ਸਨਮਾਨਿਤ ਕਰਨ ਲਈ ਇਕ ਵਾਰ ਫਿਰ ਆਪਣਾ ਪ੍ਰਸਤਾਵ ਪੇਸ਼ ਕਰ ਰਿਹਾ ਹਾਂ, ਇਸ ਆਸ ’ਚ ਕਿ ਦੁਨੀਆ ਭਰ ਦੇ ਨੌਜਵਾਨ ਆਗੂ ਉਨ੍ਹਾਂ ਦੇ ਕੰਮ ਬਾਰੇ ਪੜ੍ਹਨਗੇ ਅਤੇ ਸਮਾਨਤਾ ਦੇ ਉਨ੍ਹਾਂ ਦੇ ਨਜ਼ਰੀਏ ਤੋਂ ਪ੍ਰੇਰਿਤ ਹੋਣਗੇ।’ 


cherry

Content Editor

Related News