ਅਮਰੀਕਾ ਨੇ ਰੂਸ ਤੋਂ ‘ਮੋਸਟ ਫੇਵਰਡ ਨੇਸ਼ਨ’ ਦਾ ਦਰਜਾ ਲਿਆ ਵਾਪਸ, ਲਗਾਈਆਂ ਹੋਰ ਵੀ ਪਾਬੰਦੀਆਂ

Saturday, Mar 12, 2022 - 10:08 AM (IST)

ਅਮਰੀਕਾ ਨੇ ਰੂਸ ਤੋਂ ‘ਮੋਸਟ ਫੇਵਰਡ ਨੇਸ਼ਨ’ ਦਾ ਦਰਜਾ ਲਿਆ ਵਾਪਸ, ਲਗਾਈਆਂ ਹੋਰ ਵੀ ਪਾਬੰਦੀਆਂ

ਵਾਸ਼ਿੰਗਟਨ (ਭਾਸ਼ਾ)- ਯੂਕ੍ਰੇਨ ਉੱਤੇ ਰੂਸ ਦੇ ਹਮਲੇ ਤੋਂ ਨਾਖੁਸ਼ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ੁੱਕਰਵਾਰ ਨੂੰ ਰੂਸ ਨੂੰ ਦਿੱਤੇ ਗਏ ‘ਮੋਸਟ ਫੇਵਰਡ ਨੇਸ਼ਨ’ (ਐੱਮ.ਐੱਫ.ਐੱਨ.) ਦਾ ਦਰਜਾ ਵਾਪਸ ਲੈਣ ਦਾ ਐਲਾਨ ਕੀਤਾ ਅਤੇ ਨਾਲ ਹੀ ਰੂਸ ਤੋਂ ਸਮੁੰਦਰੀ ਖਾਦ ਉਤਪਾਦਾਂ (ਸੀਫੂਡ), ਸ਼ਰਾਬ ਅਤੇ ਹੀਰਿਆਂ ਦੇ ਆਯਾਤ 'ਤੇ ਵੀ ਪਾਬੰਦੀ ਲਗਾ ਦਿੱਤੀ। ਅਮਰੀਕੀ ਸਰਕਾਰ ਨੇ ਰੂਸ ਤੋਂ MFN ਦਰਜਾ ਵਾਪਸ ਲੈਣ ਦਾ ਫ਼ੈਸਲਾ ਯੂਰਪੀ ਸੰਘ ਅਤੇ ਜੀ-7 ਸਮੂਹ ਦੇ ਦੇਸ਼ਾਂ ਨਾਲ ਮਿਲ ਕੇ ਲਿਆ ਹੈ। ਅਮਰੀਕੀ ਰਾਸ਼ਟਰਪਤੀ ਦਫ਼ਤਰ ਵ੍ਹਾਈਟ ਹਾਊਸ ਦੇ ਰੂਜ਼ਵੈਲਟ ਰੂਮ ਤੋਂ ਇਕ ਬਿਆਨ ਵਿਚ ਬਾਈਡੇਨ ਨੇ ਕਿਹਾ, "ਮੁਕਤ ਦੁਨੀਆ ਪੁਤਿਨ ਦਾ ਮੁਕਾਬਲਾ ਕਰਨ ਲਈ ਇਕੱਠੇ ਖੜ੍ਹੀ ਹੋ ਰਹੀ ਹੈ।"

ਇਹ ਵੀ ਪੜ੍ਹੋ: ਜ਼ੇਲੇਂਸਕੀ ਨੇ ਰੂਸ 'ਤੇ ਮੇਅਰ ਨੂੰ ਅਗਵਾ ਕਰਨ ਦਾ ਲਗਾਇਆ ਦੋਸ਼, ISIS ਅੱਤਵਾਦੀਆਂ ਨਾਲ ਕੀਤੀ ਤੁਲਨਾ

ਮੋਸਟ ਫੇਵਰਡ ਨੇਸ਼ਨ ਦਾ ਦਰਜਾ ਵਾਪਸ ਲੈਣ ਨਾਲ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ ਰੂਸ ਤੋਂ ਕੀਤੇ ਜਾਣ ਵਾਲੇ ਆਯਾਤ 'ਤੇ ਭਾਰੀ ਡਿਊਟੀ ਲਗਾ ਸਕਣਗੇ। ਇਸ ਫ਼ੈਸਲੇ ਨਾਲ ਅਮਰੀਕਾ ਅਤੇ ਸਹਿਯੋਗੀ ਦੇਸ਼ ਰੂਸ ਦੀ ਆਰਥਿਕਤਾ ਨੂੰ ਅਲੱਗ-ਥਲੱਗ ਕਰਨਾ ਚਾਹੁੰਦੇ ਹਨ। ਇਸ ਤੋਂ ਇਲਾਵਾ, ਅਮਰੀਕਾ ਨੇ ਰੂਸ ਦੇ ਕੇਂਦਰੀ ਬੈਂਕ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਨ, ਨਿਰਯਾਤ ਨੂੰ ਸੀਮਤ ਕਰਨ ਸਮੇਤ ਰੂਸ ਦੇ ਕੁਲੀਨ ਵਰਗਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਖ਼ਿਲਾਫ਼ ਪਾਬੰਦੀਆਂ ਲਗਾਉਣ ਦਾ ਵੀ ਫ਼ੈਸਲਾ ਕੀਤਾ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਮੂਲ ਦੇ ਡਾਕਟਰ ਦੀ ਮੌਤ, ਚੋਰਾਂ ਨੇ ਕਾਰ ਹੇਠਾਂ ਕੁਚਲਿਆ

ਬਾਈਡੇਨ ਪ੍ਰਸ਼ਾਸਨ 'ਤੇ ਰੂਸ ਵਿਰੁੱਧ ਸਖ਼ਤ ਵਪਾਰਕ ਕਦਮ ਚੁੱਕਣ ਲਈ ਚੌਤਰਫਾ ਸਿਆਸੀ ਦਬਾਅ ਬਣਿਆ ਹੋਇਆ ਸੀ। ਪਿਛਲੇ ਇਕ ਮਹੀਨੇ ਦੌਰਾਨ ਅਮਰੀਕਾ ਵੱਲੋਂ ਲਾਈਆਂ ਗਈਆਂ ਆਰਥਿਕ ਪਾਬੰਦੀਆਂ ਕਾਰਨ ਰੂਸ ਦੀ ਕਰੰਸੀ ਰੂਬਲ ਡਾਲਰ ਦੇ ਮੁਕਾਬਲੇ 76 ਫੀਸਦੀ ਡਿੱਗ ਗਈ ਹੈ। ਯੂਕ੍ਰੇਨ 'ਤੇ ਰੂਸ ਦਾ ਫੌਜੀ ਹਮਲਾ ਦੋ ਹਫ਼ਤਿਆਂ ਬਾਅਦ ਵੀ ਜਾਰੀ ਰਹਿਣ ਨਾਲ ਭੂ-ਰਾਜਨੀਤਿਕ ਤਣਾਅ ਦੀ ਸਥਿਤੀ ਬਣੀ ਹੋਈ ਹੈ। ਅਮਰੀਕਾ ਦੀ ਅਗਵਾਈ ਵਿਚ ਕਈ ਪੱਛਮੀ ਦੇਸ਼ ਰੂਸ ਦੇ ਖ਼ਿਲਾਫ਼ ਸਖ਼ਤ ਕਦਮ ਚੁੱਕਣ ਦਾ ਐਲਾਨ ਕਰ ਰਹੇ ਹਨ। ਪਿਛਲੇ ਹਫ਼ਤੇ ਸਭ ਤੋਂ ਪਹਿਲਾਂ ਕੈਨੇਡਾ ਨੇ ਰੂਸ ਤੋਂ MFN ਦਰਜਾ ਵਾਪਸ ਲਿਆ ਸੀ।

ਇਹ ਵੀ ਪੜ੍ਹੋ: ਸ਼੍ਰੀਲੰਕਾ 'ਚ ਵਧੀਆਂ ਡੀਜ਼ਲ ਦੀਆਂ ਕੀਮਤਾਂ, ਪੈਟਰੋਲ ਪਹੁੰਚਿਆ 250 ਰੁਪਏ ਪ੍ਰਤੀ ਲਿਟਰ ਤੋਂ ਪਾਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News