ਅਮਰੀਕਾ ਪੱਛਮੀ ਏਸ਼ੀਆ ਨੂੰ ਅਲੱਗ-ਥਲੱਗ ਨਹੀਂ ਛੱਡੇਗਾ : ਬਾਈਡੇਨ
Saturday, Jul 16, 2022 - 11:10 PM (IST)
ਜੇਦਾਹ-ਰਾਸ਼ਟਰਪਤੀ ਜੋਅ ਬਾਈਡੇਨ ਨੇ ਸ਼ਨੀਵਾਰ ਨੂੰ ਕਿਹਾ ਕਿ ਅਮਰੀਕਾ ਪੱਛਮੀ ਏਸ਼ੀਆ ਨੂੰ ਅਲੱਗ-ਥਲੱਗ ਨਹੀਂ ਛੱਡੇਗਾ ਕਿਉਂਕਿ ਉਹ ਦੁਨੀਆ ਦੇ ਇਕ ਅਸਥਿਰ ਖੇਤਰ 'ਚ ਸਥਿਰਤਾ ਯਕੀਨੀ ਕਰਨ ਅਤੇ ਗੈਸ ਦੀਆਂ ਵਧਦੀਆਂ ਕੀਮਤਾਂ ਨੂੰ ਕੰਟਰੋਲ ਕਰਨ ਲਈ ਦੁਨੀਆਭਰ 'ਚ ਤੇਲ ਦੇ ਪ੍ਰਵਾਹ ਨੂੰ ਉਤਸ਼ਾਹ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਬਾਈਡੇਨ ਨੇ ਚਾਰ ਦਿਨੀਂ ਪੱਛਮੀ ਏਸ਼ੀਆ ਦੌਰੇ ਦੇ ਅੰਤਿਮ ਪੜਾਅ 'ਚ ਖਾੜੀ ਸਹਿਯੋਗ ਪ੍ਰੀਸ਼ਦ ਦੇ ਸਿਖਰ ਸੰਮੇਲਨ 'ਚ ਕਿਹਾ ਕਿ ਅਸੀਂ ਪੱਛਮੀ ਏਸ਼ੀਆ ਦਾ ਸਾਥ ਨਹੀਂ ਛੱਡਾਂਗੇ।
ਇਹ ਵੀ ਪੜ੍ਹੋ :ਪਾਕਿਸਤਾਨ 'ਚ ਸੁਰੱਖਿਆ ਮੁਲਾਜ਼ਮਾਂ 'ਤੇ ਹਮਲੇ, 4 ਲੋਕਾਂ ਦੀ ਹੋਈ ਮੌਤ
ਅਸੀਂ ਇਸ ਪਲ ਨੂੰ ਅਮਰੀਕੀ ਅਗਵਾਈ ਨਾਲ ਸਰਗਰਮ ਅਤੇ ਸਿਧਾਂਤਕ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਉਨ੍ਹਾਂ ਕਿਹਾ ਕਿ ਅੱਜ ਮੈਨੂੰ ਇਹ ਕਹਿੰਦੇ ਹੋਏ ਮਾਣ ਹੋ ਰਿਹਾ ਹੈ ਕਿ ਇਸ ਖੇਤਰ 'ਚ ਜ਼ਮੀਨੀਂ ਯੁੱਧਾਂ ਦਾ ਦੌਰ, ਜਿਸ 'ਚ ਵੱਡੀ ਗਿਣਤੀ 'ਚ ਅਮਰੀਕੀ ਫੌਜਾਂ ਸ਼ਾਮਲ ਸਨ, ਨਹੀਂ ਚੱਲ ਰਿਹਾ ਹੈ। ਬਾਈਡੇਨ ਨੇ ਇਸ ਖੇਤਰ 'ਚ ਭੁੱਖਮਰੀ ਖਤਮ ਕਰਨ ਲਈ ਅਮਰੀਕੀ ਸਹਾਇਤਾ ਦੇ ਰੂਪ 'ਚ ਇਕ ਅਰਬ ਡਾਲਰ ਦਿੱਤੇ ਜਾਣ ਦਾ ਐਲਾਨ ਕੀਤਾ।
ਇਹ ਵੀ ਪੜ੍ਹੋ :ਇੰਡੋਨੇਸ਼ੀਆ 'ਚ ਬੰਦੂਕਧਾਰੀਆਂ ਨੇ 10 ਲੋਕਾਂ ਦਾ ਕੀਤਾ ਕਤਲ, 2 ਜ਼ਖਮੀ
ਉਨ੍ਹਾਂ ਨੇ ਆਪਣੇ ਹਮਰੁਤਬਾ 'ਤੇ ਮਹਿਲਾਵਾਂ ਦੇ ਅਧਿਕਾਰਾਂ ਸਮੇਤ ਮਨੁੱਖੀ ਅਧਿਕਾਰਾਂ ਨੂੰ ਯਕੀਨੀ ਕਰਨ ਲਈ ਅਤੇ ਆਪਣੇ ਨਾਗਰਿਕਾਂ ਨੂੰ ਖੁੱਲ੍ਹ ਕੇ ਬੋਲਣ ਦੀ ਸੁਤੰਤਰਤਾ ਦੇਣ ਦਾ ਦਬਾਅ ਪਾਇਆ। ਸ਼ਿਖਰ ਸੰਮੇਲਨ ਸ਼ੁਰੂ ਹੋਣ ਤੋਂ ਪਹਿਲਾਂ, ਬਾਈਡੇਨ ਨੇ ਇਰਾਕ, ਮਿਸਰ ਅਤੇ ਸੰਯੁਕਤ ਅਰਬ ਅਮੀਰਾਤ ਦੇ ਨੇਤਾਵਾਂ ਨਾਲ ਵਿਅਕਤੀਗਤ ਰੂਪ ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ :ਸੂਡਾਨ ਦੇ ਬਲੂ ਨੀਲ ਸੂਬੇ 'ਚ ਕਬਾਇਲੀ ਸਮੂਹਾਂ ਦਰਮਿਆਨ ਝੜਪਾਂ 'ਚ 31 ਦੀ ਮੌਤ ਤੇ 39 ਜ਼ਖਮੀ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ