ਅਮਰੀਕਾ ਨੇਪਾਲ ਨੂੰ 79.71 ਅਰਬ ਰੁਪਏ ਦੀ ਦੇਵੇਗਾ ਗ੍ਰਾਂਟ

Thursday, May 05, 2022 - 05:42 PM (IST)

ਅਮਰੀਕਾ ਨੇਪਾਲ ਨੂੰ 79.71 ਅਰਬ ਰੁਪਏ ਦੀ ਦੇਵੇਗਾ ਗ੍ਰਾਂਟ

ਕਾਠਮੰਡੂ (ਵਾਰਤਾ) ਅਮਰੀਕਾ ਨੇਪਾਲ ਨੂੰ ਮੱਧ-ਆਮਦਨੀ ਵਾਲੇ ਦੇਸ਼ ਵਜੋਂ ਸਮਰੱਥ ਬਣਾਉਣ ਲਈ 79.71 ਅਰਬ ਰੁਪਏ ਦੀ ਗ੍ਰਾਂਟ ਪ੍ਰਦਾਨ ਕਰੇਗਾ। ਨੇਪਾਲ ਦੇ ਵਿੱਤ ਮੰਤਰਾਲੇ ਦੇ ਅੰਤਰਰਾਸ਼ਟਰੀ ਵਿੱਤੀ ਸਹਾਇਤਾ ਕੋਆਰਡੀਨੇਸ਼ਨ ਡਿਵੀਜ਼ਨ ਦੇ ਮੁਖੀ ਈਸ਼ਵਰੀ ਪ੍ਰਸਾਦ ਅਰਿਆਲ ਅਤੇ ਯੂਐਸਏਆਈਡੀ/ਨੇਪਾਲ ਮਿਸ਼ਨ ਡਾਇਰੈਕਟਰ ਦੇ ਪ੍ਰਤੀਨਿਧੀ ਸੇਪੀਦੇਹ ਕਿਵੰਸ਼ ਨੇ ਦੋਵਾਂ ਦੇਸ਼ਾਂ ਦੀ ਤਰਫੋਂ ਵੀਰਵਾਰ ਨੂੰ ਸਹਿਮਤੀ ਪੱਤਰ 'ਤੇ ਦਸਤਖ਼ਤ ਕੀਤੇ।

ਪੜ੍ਹੋ ਇਹ ਅਹਿਮ ਖ਼ਬਰ- ਬ੍ਰਿਟੇਨ ਦਾ ਨਵਾਂ ਐਲਾਨ, ਯੂਕ੍ਰੇਨ ਲਈ ਹੋਰ 4.5 ਕਰੋੜ ਪੌਂਡ ਦੀ ਦੇਵੇਗਾ ਰਾਸ਼ੀ

‘ਹਿਮਾਲੀਅਨ ਟਾਈਮਜ਼’ ਨੇ ਆਪਣੀ ਰਿਪੋਰਟ ਵਿੱਚ ਅਰਿਆਲ ਦੇ ਹਵਾਲੇ ਨਾਲ ਕਿਹਾ ਕਿ ਨੇਪਾਲ ਨੂੰ ਪਿਛਲੇ ਸਾਲਾਂ ਦੌਰਾਨ ਅਮਰੀਕਾ ਵੱਲੋਂ ਦਿੱਤੀ ਜਾ ਰਹੀ ਵਿੱਤੀ ਅਤੇ ਤਕਨੀਕੀ ਸਹਾਇਤਾ ਦਾ ਬਹੁਤ ਫ਼ਾਇਦਾ ਹੋਇਆ ਹੈ। ਇਸ ਸਮਝੌਤੇ ਰਾਹੀਂ ਪਹਿਲੀ ਵਾਰ ਦੁਵੱਲੀ ਭਾਈਵਾਲੀ ਵਿੱਚ ਅਮਰੀਕੀ ਸਹਾਇਤਾ ਪੂਰੀ ਤਰ੍ਹਾਂ ਨੇਪਾਲ ਸਰਕਾਰ ਦੀ ਰੈੱਡ ਬੁੱਕ ਵਿੱਚ ਝਲਕਦੀ ਹੈ। ਕਿਵੰਸ਼ਾਦ ਨੇ ਕਿਹਾ ਕਿ ਅਮਰੀਕਾ ਨੇਪਾਲ ਦੇ ਲੋਕਤੰਤਰ, ਸ਼ਾਸਨ ਅਤੇ ਆਰਥਿਕ ਵਿਕਾਸ ਨੂੰ ਮਜ਼ਬੂਤ​ਕਰਨ ਦੀ ਉਮੀਦ ਰੱਖਦਾ ਹੈ। ਵਰਣਨਯੋਗ ਹੈ ਕਿ ਇਸ ਵਾਰ ਅਮਰੀਕਾ ਅਤੇ ਨੇਪਾਲ ਦੇ ਦੁਵੱਲੇ ਸਬੰਧਾਂ ਦੇ 75 ਸਾਲ ਪੂਰੇ ਹੋ ਗਏ ਹਨ।


author

Vandana

Content Editor

Related News