ਉੱਤਰ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਦਾ ਜਵਾਬ ਅਮਰੀਕਾ ਨੇ ਸੁਪਰਸੋਨਿਕ ਬੰਬਾਰ ਉਡਾ ਕੇ ਦਿੱਤਾ
Monday, Feb 20, 2023 - 03:52 AM (IST)

ਸਿਓਲ (ਭਾਸ਼ਾ) : ਉੱਤਰ ਕੋਰੀਆ ਨੇ ਅਮਰੀਕਾ ਅਤੇ ਦੱਖਣ ਕੋਰੀਆ ਵਿਚਾਲੇ ਪ੍ਰਸਤਾਵਿਤ ਫੌਜੀ ਅਭਿਆਸ ਨੂੰ ਲੈ ਕੇ ਵਾਧੂ ਕਦਮ ਚੁੱਕਣ ਦੀ ਧਮਕੀ ਦਿੱਤੀ ਅਤੇ ਕਿਹਾ ਕਿ ਅੰਤਰਮਹਾਦੀਪੀ ਬੈਲਿਸਟਿਕ ਮਿਜ਼ਾਈਲ (ਆਈ. ਸੀ. ਬੀ. ਐੱਮ.) ਦੇ ਉਸ ਦੇ ਤਾਜ਼ਾ ਪ੍ਰੀਖਣ ਦਾ ਮਕਸਦ ਵਿਰੋਧੀਆਂ ਦੇ ਖ਼ਿਲਾਫ਼ ਘਾਤਕ ਪ੍ਰਮਾਣੂ ਹਮਲੇ ਦੀ ਸਮਰੱਥਾ ’ਚ ਹੋਰ ਵਾਧਾ ਕਰਨਾ ਹੈ। ਉੱਤਰ ਕੋਰੀਆਈ ਧਮਕੀ ਦਾ ਜਵਾਬ ਅਮਰੀਕਾ ਨੇ ਲੰਮੀ ਦੂਰੀ ਤੱਕ ਮਾਰ ਕਰਨ ’ਚ ਸਮਰੱਥ ਸੁਪਰਸੋਨਿਕ ਬੰਬਾਰਾਂ ਦੀ ਉਡਾਣ ਨਾਲ ਦਿੱਤਾ। ਬਾਅਦ ’ਚ ਅਮਰੀਕਾ ਨੇ ਦੱਖਣ ਕੋਰੀਆਈ ਅਤੇ ਜਾਪਾਨੀ ਲੜਾਕੂ ਜਹਾਜ਼ਾਂ ਦੇ ਨਾਲ ਯੁੱਧ ਅਭਿਆਸ ਕੀਤਾ।
ਇਹ ਵੀ ਪੜ੍ਹੋ : ਤਾਲਿਬਾਨ ਨੇ ਗਰਭ ਨਿਰੋਧਕ ਦਵਾਈਆਂ ਦੀ ਵਿਕਰੀ 'ਤੇ ਰੋਕ ਲਗਾਉਂਦਿਆਂ ਕਹੀ ਇਹ ਗੱਲ
ਪਰ ਹੁਣ ਕਿਮ ਜੋਂਗ ਫਿਰ ਤੋਂ ਭੜਕ ਉਠਿਆ ਹੈ। ਉਨ੍ਹਾਂ ਇਸ ਦੇ ਲਈ ਅਮਰੀਕਾ ਨੂੰ ਸਖਤ ਚਿਤਾਵਨੀ ਵੀ ਦੇ ਦਿੱਤੀ ਹੈ। ਉੱਤਰੀ ਕੋਰੀਆ ਨੇ ਐਤਵਾਰ ਨੂੰ ਕਿਹਾ ਕਿ ਇਕ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ (ICBM) ਦੇ ਉਸ ਦੇ ਤਾਜ਼ਾ ਪ੍ਰੀਖਣ ਦਾ ਉਦੇਸ਼ ਵਿਰੋਧੀਆਂ ਦੇ ਖ਼ਿਲਾਫ਼ 'ਘਾਤਕ' ਪ੍ਰਮਾਣੂ ਹਮਲੇ ਨੂੰ ਪ੍ਰਦਾਨ ਕਰਨ ਦੀ ਆਪਣੀ ਸਮਰੱਥਾ ਨੂੰ ਹੋਰ ਵਧਾਉਣਾ ਹੈ। ਜ਼ਾਹਿਰ ਹੈ ਕਿ ਕਿਮ ਜੋਂਗ ਉਨ ਇਹ ਕਹਿ ਕੇ ਅਮਰੀਕਾ ਅਤੇ ਦੱਖਣੀ ਕੋਰੀਆ ਨੂੰ ਵੱਡਾ ਸੰਦੇਸ਼ ਦੇਣਾ ਚਾਹੁੰਦੇ ਹਨ ਕਿ ਉਹ ਕਿਸੇ ਵੀ ਹਾਲਤ ਵਿੱਚ ਦੱਬਣ ਵਾਲਾ ਨਹੀਂ ਹਨ।
ਇਹ ਵੀ ਪੜ੍ਹੋ : ਨੀਦਰਲੈਂਡ ਨੇ ਜਾਸੂਸੀ ਦੇ ਦੋਸ਼ ’ਚ ਰੂਸੀ ਡਿਪਲੋਮੈਟਾਂ ਨੂੰ ਬਾਹਰ ਕੱਢਣ ਦਾ ਕੀਤਾ ਐਲਾਨ
ਸ਼ਨੀਵਾਰ ਨੂੰ ਹੋਇਆ ਅੰਤਰਮਹਾਦੀਪੀ ਬੈਲਿਸਟਿਕ ਮਿਜ਼ਾਈਲ ਪ੍ਰੀਖਣ 1 ਜਨਵਰੀ ਦੇ ਬਾਅਦ ਤੋਂ ਉੱਤਰ ਕੋਰੀਆ ਦਾ ਪਹਿਲਾ ਮਿਜ਼ਾਈਲ ਪ੍ਰੀਖਣ ਹੈ। ਇਸ ਤੋਂ ਸੰਕੇਤ ਮਿਲਦਾ ਹੈ ਕਿ ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਆਪਣੇ ਵਿਰੋਧੀਆਂ ਦੇ ਫੌਜੀ ਅਭਿਆਸ ਦੀ ਵਰਤੋਂ ਆਪਣੇ ਦੇਸ਼ ਦੀ ਪ੍ਰਮਾਣੂ ਸਮਰੱਥਾ ਦਾ ਵਿਸਥਾਰ ਕਰਨ ਦੇ ਮੌਕੇ ਦੇ ਰੂਪ ’ਚ ਕਰ ਰਹੇ ਹਨ ਤਾਂ ਕਿ ਅਮਰੀਕਾ ਨਾਲ ਭਵਿੱਖ ’ਚ ਹੋਣ ਵਾਲੇ ਸਮਝੌਤਿਆਂ ’ਚ ਇਸ ਦਾ ਫਾਇਦਾ ਚੁੱਕਿਆ ਜਾ ਸਕੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।