ਅਮਰੀਕਾ: ਲੰਬੇ ਸਮੇਂ ਤੋਂ ਰਿਪਬਲਿਕਨ ਸੈਨੇਟਰ ਰਹੇ ਓਰਿਨ ਹੈਚ ਦੀ ਮੌਤ
Sunday, Apr 24, 2022 - 02:14 PM (IST)
ਸਾਲਟ ਲੇਕ ਸਿਟੀ (ਏਪੀ): ਅਮਰੀਕਾ ਦੇ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਰਿਪਬਲਿਕਨ ਸੈਨੇਟਰ ਓਰਿਨ ਜੀ. ਹੈਚ ਦੀ ਸ਼ਨੀਵਾਰ ਨੂੰ 88 ਸਾਲ ਦੀ ਉਮਰ ਵਿੱਚ ਮੌਤ ਹੋ ਗਈ। ਉਹਨਾਂ ਨੇ ਚਾਰ ਦਹਾਕਿਆਂ ਤੋਂ ਵੱਧ ਸਮੇਂ ਲਈ ਯੂਟਾ ਦੀ ਰਾਜਨੀਤੀ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਈ। ਉਨ੍ਹਾਂ ਦੀ ਫਾਊਂਡੇਸ਼ਨ ਨੇ ਇਕ ਬਿਆਨ ਵਿਚ ਉਨ੍ਹਾਂ ਦੇ ਦਿਹਾਂਤ ਦਾ ਐਲਾਨ ਕੀਤਾ। ਬਿਆਨ ਵਿੱਚ ਮੌਤ ਦਾ ਕਾਰਨ ਨਹੀਂ ਦੱਸਿਆ ਗਿਆ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਨਿਰਮਲਾ ਸੀਤਾਰਮਣ ਨੇ ਭਾਰਤੀ ਰਾਜਦੂਤ ਸੰਧੂ ਨਾਲ ਕੀਤੀ ਮੁਲਾਕਾਤ, ਅਹਿਮ ਮੁੱਦਿਆਂ 'ਤੇ ਹੋਈ ਚਰਚਾ
ਆਰਥਿਕ ਅਤੇ ਸਮਾਜਿਕ ਮੁੱਦਿਆਂ 'ਤੇ ਰੂੜ੍ਹੀਵਾਦੀ ਰੁਖ਼ ਅਪਣਾਉਣ ਵਾਲੇ ਹੈਚ 'ਸਟੈਮ ਸੈੱਲ' 'ਤੇ ਖੋਜ ਤੋਂ ਲੈ ਕੇ ਅਪਾਹਜ ਲੋਕਾਂ ਦੇ ਅਧਿਕਾਰਾਂ ਤੱਕ ਦੇ ਕਈ ਮੁੱਦਿਆਂ 'ਤੇ ਆਪਣੇ ਲੰਬੇ ਕਰੀਅਰ ਵਿੱਚ ਕਈ ਵਾਰ ਡੈਮੋਕਰੇਟ ਸੰਸਦ ਮੈਂਬਰਾਂ ਨਾਲ ਵੀ ਖੜ੍ਹੇ ਹੋਏ। ਉਹਨਾਂ ਨੇ ਗਰਭਪਾਤ ਦੀ ਸੀਮਾ ਵਰਗੇ ਮੁੱਦਿਆਂ ਲਈ ਵੀ ਲਾਬਿੰਗ ਕੀਤੀ ਅਤੇ ਯੂਐਸ ਸੁਪਰੀਮ ਕੋਰਟ ਨੂੰ ਆਕਾਰ ਦੇਣ ਵਿੱਚ ਮਦਦ ਕੀਤੀ। ਬਾਅਦ ਵਿੱਚ ਉਹ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਸਹਿਯੋਗੀ ਬਣ ਗਏ। ਉਹ ਆਪਣੇ ਪਿੱਛੇ ਪਤਨੀ ਏਲਨ ਅਤੇ ਛੇ ਬੱਚੇ ਛੱਡ ਗਏ ਹਨ। ਹੈਚ ਨੇ 1976 ਵਿੱਚ ਚੋਣ ਜਿੱਤੀ ਅਤੇ ਯੂਟਾ ਦੇ ਇਤਿਹਾਸ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਸੈਨੇਟਰ ਸਨ ਅਤੇ 2012 ਵਿੱਚ ਸੱਤਵੀਂ ਵਾਰ ਚੁਣੇ ਗਏ ਸਨ।