ਬੰਗਲਾਦੇਸ਼ ''ਚ ਹਮਲੇ ਦੀ ਚਿਤਾਵਨੀ ! ਅਮਰੀਕਾ ਨੇ ਆਪਣੇ ਨਾਗਰਿਕਾਂ ਲਈ ਜਾਰੀ ਕੀਤਾ Security Alert
Friday, Jan 30, 2026 - 08:00 PM (IST)
ਇੰਟਰਨੈਸ਼ਨਲ ਡੈਸਕ : ਅਮਰੀਕਾ ਨੇ ਬੰਗਲਾਦੇਸ਼ 'ਚ ਰਹਿ ਰਹੇ ਆਪਣੇ ਨਾਗਰਿਕਾਂ ਲਈ ਇੱਕ ਗੰਭੀਰ ਸੁਰੱਖਿਆ ਚਿਤਾਵਨੀ ਜਾਰੀ ਕੀਤੀ ਹੈ। ਅਮਰੀਕੀ ਅਧਿਕਾਰੀਆਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਬੰਗਲਾਦੇਸ਼ 'ਚ ਅੱਤਵਾਦੀ ਹਮਲੇ ਜਾਂ ਵੱਡੇ ਪੱਧਰ 'ਤੇ ਰਾਜਨੀਤਿਕ ਹਿੰਸਾ ਹੋਣ ਦੀ ਸੰਭਾਵਨਾ ਹੈ। ਅਮਰੀਕੀ ਦੂਤਾਵਾਸ ਨੇ ਆਪਣੇ ਨਾਗਰਿਕਾਂ ਨੂੰ ਭੀੜ-ਭੜੱਕੇ ਵਾਲੇ ਇਲਾਕਿਆਂ ਅਤੇ ਪ੍ਰਦਰਸ਼ਨਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ।
ਚੋਣਾਂ ਦੌਰਾਨ ਨਿਸ਼ਾਨੇ 'ਤੇ ਹੋ ਸਕਦੇ ਹਨ ਧਾਰਮਿਕ ਅਸਥਾਨ
ਬੰਗਲਾਦੇਸ਼ ਵਿੱਚ 12 ਫਰਵਰੀ ਨੂੰ ਸੰਸਦੀ ਚੋਣਾਂ ਅਤੇ ਰਾਸ਼ਟਰੀ ਜਨਮਤ ਸੰਗ੍ਰਹਿ ਹੋਣ ਜਾ ਰਿਹਾ ਹੈ। ਅਮਰੀਕੀ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਇਸ ਚੋਣ ਮਿਆਦ ਦੌਰਾਨ ਉਗਰਵਾਦੀਆਂ ਵੱਲੋਂ ਚੋਣ ਰੈਲੀਆਂ, ਪੋਲਿੰਗ ਸਟੇਸ਼ਨਾਂ ਅਤੇ ਧਾਰਮਿਕ ਸਥਾਨਾਂ ਜਿਵੇਂ ਕਿ ਮੰਦਰ, ਮਸਜਿਦ ਅਤੇ ਚਰਚ ਨੂੰ ਨਿਸ਼ਾਨਾ ਬਣਾਇਆ ਜਾ ਸਕਦਾ ਹੈ। ਦੂਤਾਵਾਸ ਨੇ ਕਿਹਾ ਹੈ ਕਿ ਸ਼ਾਂਤੀਪੂਰਨ ਪ੍ਰਦਰਸ਼ਨ ਵੀ ਕਿਸੇ ਵੀ ਸਮੇਂ ਹਿੰਸਕ ਰੂਪ ਲੈ ਸਕਦੇ ਹਨ, ਇਸ ਲਈ ਸਾਵਧਾਨੀ ਵਰਤਣੀ ਬੇਹੱਦ ਜ਼ਰੂਰੀ ਹੈ।
ਆਵਾਜਾਈ 'ਤੇ ਪਾਬੰਦੀ ਅਤੇ ਸੁਰੱਖਿਆ ਘੇਰਾ ਸਖ਼ਤ
ਵਿਗੜਦੀ ਸਥਿਤੀ ਤੇ ਚੋਣਾਂ ਦੇ ਮੱਦੇਨਜ਼ਰ ਬੰਗਲਾਦੇਸ਼ ਸਰਕਾਰ ਨੇ ਵੀ ਸਖ਼ਤ ਕਦਮ ਚੁੱਕੇ ਹਨ। 10 ਫਰਵਰੀ ਤੋਂ ਮੋਟਰਸਾਈਕਲਾਂ ਦੀ ਆਵਾਜਾਈ 'ਤੇ ਪਾਬੰਦੀ ਲਗਾਈ ਗਈ ਹੈ ਅਤੇ 11 ਤੇ 12 ਫਰਵਰੀ ਨੂੰ ਹਰ ਤਰ੍ਹਾਂ ਦੀ ਆਵਾਜਾਈ 'ਤੇ ਰੋਕ ਰਹੇਗੀ। ਢਾਕਾ ਸਥਿਤ ਅਮਰੀਕੀ ਦੂਤਾਵਾਸ ਵੀ 11 ਅਤੇ 12 ਫਰਵਰੀ ਨੂੰ ਆਪਣੀਆਂ ਸੇਵਾਵਾਂ ਸੀਮਤ ਰੱਖੇਗਾ।
ਖੂਨੀ ਹੋ ਰਿਹਾ ਚੋਣ ਪ੍ਰਚਾਰ
ਰਿਪੋਰਟਾਂ ਅਨੁਸਾਰ 22 ਜਨਵਰੀ ਤੋਂ ਸ਼ੁਰੂ ਹੋਏ ਅਧਿਕਾਰਤ ਚੋਣ ਪ੍ਰਚਾਰ ਦੌਰਾਨ ਹੁਣ ਤੱਕ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਚੋਣਾਂ ਵਿੱਚ 300 ਸੰਸਦੀ ਸੀਟਾਂ ਲਈ ਲਗਭਗ 2,000 ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਭਾਰਤ ਸਮੇਤ ਕਰੀਬ 16 ਦੇਸ਼ਾਂ ਦੇ 57 ਚੋਣ ਨਿਗਰਾਨ (observers) ਵੀ ਇਸ ਪ੍ਰਕਿਰਿਆ 'ਤੇ ਨਜ਼ਰ ਰੱਖਣ ਲਈ ਬੰਗਲਾਦੇਸ਼ ਪਹੁੰਚ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
