ਅਮਰੀਕਾ: CSPA ਤਹਿਤ ਨੀਤੀਗਤ ਨਿਯਮਾਂ 'ਚ ਬਦਲਾਅ, ਭਾਰਤੀਆਂ ਨੂੰ ਹੋਵੇਗਾ ਫ਼ਾਇਦਾ

Wednesday, Feb 15, 2023 - 01:40 PM (IST)

ਅਮਰੀਕਾ: CSPA ਤਹਿਤ ਨੀਤੀਗਤ ਨਿਯਮਾਂ 'ਚ ਬਦਲਾਅ, ਭਾਰਤੀਆਂ ਨੂੰ ਹੋਵੇਗਾ ਫ਼ਾਇਦਾ

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਨੇ 'ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ' (ਸੀਐਸਏਪੀਏ) ਦੇ ਤਹਿਤ ਕੁਝ ਸਥਿਤੀਆਂ ਵਿਚ ਪ੍ਰਵਾਸੀ ਦੀ ਉਮਰ ਦੀ ਗਣਨਾ ਕਰਨ ਦੇ ਉਦੇਸ਼ ਨਾਲ ਇਕ ਨੀਤੀ ਮੈਨੂਅਲ ਨੂੰ ਅਪਡੇਟ ਕਰਨ ਦਾ ਐਲਾਨ ਕੀਤਾ ਹੈ। ਇਸ ਕਦਮ ਭਾਵੇਂ ਛੋਟਾ ਹੈ ਪਰ ਇਸ ਨੂੰ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਇਕ ਅਹਿਮ ਕਦਮ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ, ਜਿਹਨਾਂ ਦੀ ਵੀਜ਼ਾ ਪ੍ਰਾਪਤ ਕਰਨ ਲਈ ਉਮਰ ਸੀਮਾ ਨਿਕਲ ਚੁੱਕੀ ਹੈ ਜਦੋਂ ਕਿ ਉਹ ਬੱਚਿਆਂ ਦੇ ਰੂਪ ਵਿੱਚ ਵੈਧ ਢੰਗ ਨਾਲ ਆਪਣੇ ਮਾਤਾ-ਪਿਤਾ ਨਾਲ ਅਮਰੀਕਾ ਆਏ ਸਨ। ਇਨ੍ਹਾਂ ਵਿੱਚ ਵੱਡੀ ਗਿਣਤੀ ਵਿਚ ਭਾਰਤੀ ਹਨ। 

ਪਰਿਵਾਰ-ਪ੍ਰਯੋਜਿਤ ਜਾਂ ਰੁਜ਼ਗਾਰ-ਆਧਾਰਿਤ ਵੀਜ਼ਾ ਲਈ ਆਪਣੇ ਮਾਤਾ-ਪਿਤਾ ਦੀ ਮਨਜ਼ੂਰਸ਼ੁਦਾ ਅਰਜ਼ੀ ਦੇ ਆਧਾਰ 'ਤੇ ਸੰਯੁਕਤ ਰਾਜ ਅਮਰੀਕਾ ਵਿੱਚ ਕਾਨੂੰਨੀ ਸਥਾਈ ਨਿਵਾਸੀ ਦਾ ਦਰਜਾ ਪ੍ਰਾਪਤ ਕਰਨ ਲਈ ਬਿਨੈਕਾਰ ਦੀ ਉਮਰ 21 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਜੇਕਰ ਬਿਨੈਕਾਰ ਇਮੀਗ੍ਰੇਸ਼ਨ ਪ੍ਰਕਿਰਿਆ ਦੌਰਾਨ 21 ਸਾਲ ਦਾ ਹੋ ਜਾਂਦਾ ਹੈ ਭਾਵ ਜੇਕਰ ਉਹ ਨਿਰਧਾਰਤ ਉਮਰ ਤੋਂ ਵੱਧ ਹੈ ਤਾਂ ਉਹ ਆਮ ਤੌਰ 'ਤੇ ਅਰਜ਼ੀ ਦੇ ਆਧਾਰ 'ਤੇ ਮਾਪਿਆਂ ਨਾਲ ਰਹਿਣ ਦਾ ਹੱਕਦਾਰ ਨਹੀਂ ਹੈ। ਨਿਰਧਾਰਤ ਉਮਰ ਬੀਤ ਜਾਣ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਕਰੀਬ 2 ਲੱਖ ਲੋਕਾਂ ਦੀ ਅਗਵਾਈ ਕਰਨ ਵਾਲੇ ImproveDream.org ਦੇ ਦੀਪ ਪਟੇਲ ਨੇ ਕਿਹਾ ਕਿ "ਯੂ.ਐੱਸ. ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ (ਯੂ.ਐੱਸ.ਸੀ.ਆਈ.ਐੱਸ.) ਨੇ ਅਧਿਕਾਰਤ ਤੌਰ 'ਤੇ ਨੀਤੀ ਵਿੱਚ ਬਦਲਾਅ ਕੀਤਾ ਹੈ, ਜਿਸ ਦੀ ਅਸੀਂ ਲੰਬੇ ਸਮੇਂ ਤੋਂ ਬੇਨਤੀ ਕਰ ਰਹੇ ਸੀ। 

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ ਨੇ 2 ਭਾਰਤੀ ਕੈਦੀ ਕੀਤੇ ਰਿਹਾਅ, 700 ਅਜੇ ਵੀ ਜੇਲ੍ਹ 'ਚ ਬੰਦ

USCIS CSPA ਦੀ ਉਮਰ ਨਿਰਧਾਰਤ ਕਰਨ ਲਈ 'ਫਾਈਲਿੰਗ ਚਾਰਟ' ਤਾਰੀਖ਼ਾਂ ਦੀ ਵਰਤੋਂ ਕਰੇਗਾ ਅਤੇ ਪਹਿਲਾਂ ਅਸਵੀਕਾਰ ਕੀਤੀਆਂ ਗਈਆਂ ਅਰਜ਼ੀਆਂ ਨੂੰ ਦੁਬਾਰਾ ਭਰਿਆ ਜਾ ਸਕਦਾ ਹੈ। ਇਹਨਾਂ ਪ੍ਰਵਾਸੀਆਂ ਦੀ ਉਮਰ ਦੀ ਗਣਨਾ ਕਰਨ ਦੇ ਉਦੇਸ਼ ਲਈ 'ਫਾਈਨਲ ਐਕਸ਼ਨ ਡੇਟ ਚਾਰਟ' ਦੀ ਬਜਾਏ 'ਫਾਈਲਿੰਗ ਚਾਰਟ ਦੀਆਂ ਤਾਰੀਖਾਂ' ਦੀ ਵਰਤੋਂ ਕਰੇਗਾ। ਅਮਰੀਕੀ ਵਿਦੇਸ਼ ਵਿਭਾਗ ਦੇ ਵੀਜ਼ਾ ਬੁਲੇਟਿਨ ਦੀ ਵਰਤੋਂ ਇਹ ਨਿਰਧਾਰਤ ਕਰਨ ਲਈ ਕੀਤੀ ਜਾਂਦੀ ਹੈ ਕਿ ਵੀਜ਼ਾ ਨੰਬਰ ਕਦੋਂ ਉਪਲਬਧ ਹੋਵੇਗਾ। ਵੀਜ਼ਾ ਬੁਲੇਟਿਨ ਵਿੱਚ ਦੋ ਚਾਰਟ ਹੁੰਦੇ ਹਨ - 'ਫਾਈਲਿੰਗ ਚਾਰਟ ਦੀਆਂ ਤਾਰੀਖਾਂ' ਅਤੇ 'ਅੰਤਿਮ ਕਾਰਵਾਈ ਤਾਰੀਖ਼ਾਂ ਚਾਰਟ'।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


 


author

Vandana

Content Editor

Related News