ਡਾ. ਸੁਰਿੰਦਰ ਸਿੰਘ ਗਿੱਲ ਤਖਤ ਸ੍ਰੀ ਦਮਦਮਾ ਸਾਹਿਬ ਤੇ ਮਸਤੂਆਣਾ ਵਿਖੇ ਹੋਏ ਨਤਮਸਤਕ

11/17/2019 11:28:17 AM

ਨਿਊਯਾਰਕ (ਰਾਜ ਗੋਗਨਾ): ਡਾ. ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ਼ ਅਮਰੀਕਾ ਜੋ ਪਾਕਿਸਤਾਨ ਅਤੇ ਭਾਰਤ ਵਿਖੇ ਕਰਤਾਰਪੁਰ ਕੋਰੀਡੋਰ ਰਾਹੀਂ ਪਹਿਲੇ ਜਥੇ ਨੂੰ ਕਰਤਾਰਪੁਰ ਸਾਹਿਬ ਤੇ ਪਾਕਿਸਤਾਨ ਵਿਖੇ ਜੀ ਆਇਆਂ ਕਹਿਣ ਤੇ ਉਹਨਾਂ ਨੂੰ ਗਾਈਡ ਕਰਨ ਲਈ 6 ਨਵੰਬਰ ਨੂੰ ਅਟਾਰੀ ਬਾਰਡਰ ਰਾਹੀਂ ਡੇਰਾ ਸਾਹਿਬ ਪਹੁੰਚੇ ਸਨ।ਉਨ੍ਹਾਂ ਨੇ ਡੇਰਾ ਸਾਹਿਬ ਲਾਹੌਰ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਤੇ ਗੁਰੂ ਘਰਾਂ (ਡੇਰਾ ਸਾਹਿਬ, ਨਨਕਾਣਾ ਸਾਹਿਬ, ਪੰਜਾ ਸਾਹਿਬ, ਸੱਚਾ ਸੌਦਾ, ਜਨਮ ਅਸਥਾਨ ਗੁਰੂ ਰਾਮਦਾਸ, ਕਰਤਾਰਪੁਰ ਸਾਹਿਬ) ਦੇ ਦਰਸ਼ਨਾਂ ਉਪਰੰਤ ਤਖਤ ਸ੍ਰੀ ਦਮਦਮਾ ਸਾਹਿਬ ਮੱਥਾ ਟੇਕਿਆ।

ਉਹਨਾਂ ਦੀ ਆਮਦ 'ਤੇ ਉਹਨਾਂ ਦੇ ਸਾਬਕਾ ਵਿਦਿਆਰਥੀਆਂ ਸਤਿੰਦਰ ਸਿੰਘ ਸਿੱਧੂ ਤੇ ਜਨਕ ਸਿੰਘ ਅਧਿਆਪਕ ਦੀ ਅਗਵਾਈ ਵਿੱਚ ਡਾਕਟਰ ਸੁਰਿੰਦਰ ਸਿੰਘ ਗਿੱਲ ਦਾ ਤਖਤ ਦੇ ਮੁੱਖ ਦੁਆਰ ਤੇ ਨਿੱਘਾ ਸਵਾਗਤ ਕੀਤਾ ਗਿਆ। ਉਪਰੰਤ ਗੁਰਦੁਆਰਾ ਮੈਨੇਜਰ ਨਾਲ ਜਾਣ-ਪਹਿਚਾਣ ਕਰਵਾਈ ਤੇ ਕਰਤਾਰਪੁਰ ਲਾਂਘੇ ਰਾਹੀਂ ਡੇਰਾ ਬਾਬਾ ਨਾਨਕ ਵਿਖੇ ਪਾਕਿਸਤਾਨ ਜਾਣ ਸੰਬੰਧੀ ਆਉਦੀਆਂ ਮੁਸ਼ਕਲਾਂ ਨੂੰ ਵਿਚਾਰਿਆ। ਮੈਨੇਜਰ ਸਾਹਿਬ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਸੰਬੰਧੀ ਇਕ ਦਫਤਰ ਤਖਤ ਸਾਹਿਬ ਵਿਖੇ ਖੋਲ੍ਹਣਾ ਚਾਹੁੰਦੀ ਹੈ। ਤੁਰੰਤ ਡਾਕਟਰ ਗਿੱਲ ਨੇ ਕਿਹਾ ਕਿ ਇਹੋ ਜਿਹੇ ਕਾਰਜ ਸਿੱਖਸ ਆਫ ਅਮਰੀਕਾ ਸੰਸਥਾ ਕਰਨਾ ਚਾਹੁੰਦੀ ਹੈ ।ਜਿਸ ਲਈ ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਨੇ ਫੈਸਲਾ ਲਿਆ ਹੈ ਕਿ ਦੋ ਦਫਤਰ ਸੰਗਤਾਂ ਲਈ ਖੋਲ੍ਹੇ ਜਾਣ । ਇਕ ਤਖਤ ਸਿਹਬ ਤੇ ਦੂਸਰਾ ਡੇਰਾ ਬਾਬਾ ਨਾਨਕ ਸਾਹਿਬ। 

PunjabKesari

ਸੋ ਪਹਿਲੇ ਦਫਤਰ ਦੀ ਸ਼ੁਰੂਆਤ ਲਈ ਡਾ. ਸੁਰਿੰਦਰ ਗਿੱਲ ਦੀ ਡਿਊਟੀ ਲੱਗੀ ਹੈ। ਜਿਸ ਦਾ ਸਾਰਾ ਖ਼ਰਚਾ ਸਿੱਖਸ ਆਫ ਅਮਰੀਕਾ ਨਾਂ ਦੀ ਸੰਸਥਾ ਦੇਵੇਗੀ। ਉਹ ਇਥੇ ਸੰਗਤਾਂ ਨੂੰ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਜਾਣ ਲਈ ਮੁਫ਼ਤ ਸੇਵਾ ਮੁਹੱਈਆ ਕਰੇਗੀ। ਤਾਂ ਜੋ ਸੰਗਤਾਂ ਵੱਧ ਤੋਂ ਵੱਧ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣ। ਜੋ ਸੇਵਾਦਾਰ ਇਸ ਕਾਰਜ ਲਈ ਡਿਊਟੀ ਕਰੇਗਾ ਉਸ ਨੂੰ 10,000 ਹਜ਼ਾਰ ਰੁਪਿਆ ਮਹੀਨਾ ਦੀ ਤਨਖ਼ਾਹ ਵੀ ਦਿੱਤੀ ਜਾਵੇਗੀ।ਜੋ ਸਿੱਖਸ ਆਫ ਅਮਰੀਕਾ ਨਾਂ ਦੀ ਸੰਸਥਾ ਦੇਵੇਗੀ । ਡਾ. ਗਿੱਲ ਨੇ ਦੱਸਿਆ ਕਿ ਇਸ ਸੰਬੰਧੀ ਸਾਰੀ ਰੂਪ-ਰੇਖਾ ਤਿਆਰ ਕਰਨ ਲਈ ਸਥਾਨਿਕ  ਵਸਨੀਕ ਸਾਬਕਾ ਵਿਦਿਆਰਥੀ ਨੂੰ ਸੇਵਾ ਸੌਂਪ ਦਿੱਤੀ ਗਈ ਹੈ। ਜੋ ਕੰਪਿਊਟਰ, ਟੇਬਲ, ਕੁਰਸੀਆਂ, ਸਟੇਸ਼ਨਰੀ, ਕਮਰੇ ਤੇ ਸਾਈਨ ਬੋਰਡ ਦਾ ਪ੍ਰਬੰਧ ਕਰੇਗਾ। ਇਹ ਦਫਤਰ ਇਕ ਦਸੰਬਰ ਨੂੰ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਸ਼ੁਰੂ ਹੋ ਜਾਵੇਗਾ।

ਇਸ ਸਾਰੀ ਕਾਰਵਾਈ ਉਪਰੰਤ ਡਾਕਟਰ ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ ਨੂੰ ਸਥਾਨਕ ਗੁਰੂ ਘਰਾਂ ਤੇ ਗੁਰੂਆਂ ਦੇ ਸ਼ਾਸ਼ਤਰਾਂ-ਬਸਤਰਾਂ ਦੇ ਦਰਸ਼ਨ ਕਰਵਾਏ ਗਏ। ਉਹਨਾਂ ਦੇ ਨਾਲ ਸਾਬਕਾ ਵਿਦਿਆਰਥੀ, ਅਧਿਆਪਕ ਤੇ ਸਰਪੰਚ ਵੀ ਸਨ। ਡਾਕਟਰ ਸੁਰਿੰਦਰ ਗਿੱਲ ਦੀਆਂ ਸਿੱਖਿਆ ਪ੍ਰਤੀ ਨਿਭਾਈਆਂ ਜਾ ਰਹੀਆਂ ਸੇਵਾਵਾਂ, ਨਿਸ਼ਕਾਮ ਕਾਰਜਾਂ ਅਤੇ ਅਮਰੀਕਾ ਵਿੱਚ ਮੈਰੀਲੈਂਡ ਦੇ ਗੁਰੂ ਘਰ ਵਿਖੇ (ਖਾਲਸਾ ਪੰਜਾਬੀ ਸਕੂਲ, ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਵਿੱਚ) ਚਲਾਏ ਜਾ ਰਹੇ ਪੰਜਾਬੀ ਸਿਖਾਉਣ ਸੰਬੰਧੀ ਸਕੂਲਾਂ ਲਈ ਉਹਨਾਂ ਦੀ ਵਿਦੇਸ਼ੀ ਧਰਤੀ 'ਤੇ ਆਪਣੇ ਬੱਚਿਆਂ ਨੂੰ ਪੰਜਾਬੀ ਨਾਲ ਜੋੜਣਾ ਇਕ ਸ਼ਲਾਘਾਯੋਗ ਕਦਮ ਹੈ।ਡਾ. ਗਿੱਲ ਦਾ ਤਖਤ ਸ੍ਰੀ ਦਮਦਮਾ ਸਾਹਿਬ ਤੇ ਮਸਤੂਆਣਾ ਗੁਰੂ ਘਰਾਂ ਦੇ ਮੁੱਖ ਸੇਵਾਦਾਰਾਂ ਨੇ ਸਿਰੋਪਾਉ ਨਾਲ ਉਹਨਾਂ ਦਾ ਸਨਮਾਨ ਕੀਤਾ ।

PunjabKesari

ਡਾਕਟਰ ਗਿੱਲ ਖਾਲਸਾ ਪੰਜਾਬੀ ਸਕੂਲ ਮੈਰੀਲੈਂਡ ਦੇ ਪ੍ਰਿੰਸੀਪਲ ਤੇ ਗੁਰੂ ਘਰ ਦੇ ਸਕੱਤਰ ਜਨਰਲ ਵੀ ਹਨ।ਡਾਕਟਰ ਗਿੱਲ ਨੇ ਤਖਤ ਸਾਹਿਬ ਤੋਂ ਫ਼ਾਰਗ ਹੋਕੇ ਡੇਰਾ ਬਾਬਾ ਨਾਨਕ ਗੁਰਦਾਸਪੁਰ ਨੂੰ ਚਾਲੇ ਪਾ ਲਏ। ਜਿੱਥੇ ਉਹ ਦੂਸਰੇ ਦਫਤਰ ਸੰਬੰਧੀ ਡੇਰਾ ਬਾਬਾ ਨਾਨਕ ਗੁਰੂ ਘਰ ਦੇ ਮੈਨੇਜਰ ਨਾਲ ਵਿਚਾਰ ਕਰਕੇ ਕਰਤਾਰਪੁਰ ਲਾਂਘੇ ਲਈ ਦਫਤਰ ਖੋਲ੍ਹਣਗੇ। ਇਸ ਕਾਰਜ ਸਮੇਂ ਉਨ੍ਹਾਂ ਦੀ ਹਮ-ਸਫਰ ਬੀਬੀ ਰਾਜਿੰਦਰ ਕੌਰ ਗਿੱਲ ਵੀ ਨਾਲ ਸਨ।ਸੰਗਤਾਂ ਵਿੱਚ ਕਰਤਾਰਪੁਰ ਲਾਂਘੇ ਸੰਬੰਧੀ ਕਾਫ਼ੀ ਉਤਸ਼ਾਹ ਹੈ ਪਰ ਉਹ ਨਾ-ਜਾਣਕਾਰੀ ਕਰਕੇ ਇਧਰ-ਉਧਰ ਭਟਕ ਰਹੇ ਹਨ। ਜਿਸ ਲਈ ਇਹ ਜਾਣਕਾਰੀ ਮੁਫਤ ਦੇਣਾ ਸਮੇਂ ਦੀ ਲੋੜ ਹੈ। ਜੋ ਸਿੱਖਸ ਆਫ ਅਮਰੀਕਾ ਨਾਂ ਦੀ ਸੰਸਥਾ ਨਿਭਾਵੇਗੀ ।


Vandana

Content Editor

Related News