ਘਰ ''ਚ ਬੱਚਿਆਂ ਸਾਹਮਣੇ ਟੌਪਲੈੱਸ ਹੁੰਦੀ ਸੀ ਮਤਰੇਈ ਮਾਂ, ਕੋਰਟ ਨੇ ਸੁਣਾਈ ਸਜ਼ਾ

02/27/2020 12:30:48 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੀ ਇਕ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਮਤਰੇਈ ਮਾਂ 'ਤੇ ਆਪਣੇ ਹੀ ਬੱਚਿਆਂ ਸਾਹਮਣੇ ਬਿਨਾਂ ਕੱਪੜਿਆਂ ਦੇ ਆਉਣ ਦਾ ਦੋਸ਼ ਲੱਗਾ ਹੈ। ਮਾਮਲਾ ਅਦਾਲਤ ਤੱਕ ਪਹੁੰਚਣ ਦੇ ਬਾਅਦ ਦੋਸ਼ੀ ਮਹਿਲਾ ਨੇ ਆਪਣਾ ਜ਼ੁਰਮ ਕਬੂਲ ਕਰ ਲਿਆ। 28 ਸਾਲਾ ਟਿਲੀ ਬਿਯੁਕੈਨਨ ਨਾਮ ਦੀ ਇਸ ਮਹਿਲਾ 'ਤੇ 3 ਕੇਸ ਦਰਜ ਸਨ। ਇੱਥੇ ਦੱਸ ਦਈਏ ਕਿ ਇਹ ਮਾਮਲਾ ਇਸ ਲਈ ਸੁਰਖੀਆਂ ਵਿਚ ਆਇਆ ਕਿਉਂਕਿ ਅਮਰੀਕਾ ਵਿਚ ਅਜਿਹੇ ਨਿਯਮ ਹਨ ਕਿ ਤੁਸੀਂ ਆਪਣੇ ਘਰ ਵਿਚ ਕੁਝ ਹਾਲਤਾਂ ਵਿਚ ਟੌਪਲੈੱਸ ਹੋ ਕੇ ਨਹੀਂ ਘੁੰਮ ਸਕਦੇ।

PunjabKesari

ਬੱਚਿਆਂ ਸਾਹਮਣੇ ਹੋਈ ਸੀ ਟੌਪਲੈੱਸ
ਅਦਾਲਤ ਵਿਚ ਸੁਣਵਾਈ ਦੇ ਬਾਅਦ ਟਿਲੀ ਬਿਯੁਕੈਨਨ ਦੇ ਵਕੀਲ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਉਹਨਾਂ ਨੇ ਅਪਰਾਧਿਕ ਮਾਮਲਿਆਂ ਦੀ ਸੁਣਵਾਈ ਤੋਂ ਬਚਣ ਲਈ ਅਤੇ 10 ਸਾਲ ਤੱਕ ਜਿਨਸੀ ਜ਼ੁਲਮਕਰਤਾ ਦੇ ਤੌਰ ਤੋਂ ਰਜਿਸਟਰ ਹੋਣ ਤੋਂ ਬਚਣ ਲਈ ਅਦਾਲਤ ਵਿਚ ਪਟੀਸ਼ਨ ਦਾਇਰ ਕਰਨ ਤੋਂ ਬਚਣ ਦੀ ਅਪੀਲ ਕੀਤੀ ਹੈ। ਅਦਾਲਤ ਵਿਚ ਦੋਸ਼ੀ ਮਹਿਲਾ ਨੇ ਆਪਣੀ ਦਲੀਲ ਵਿਚ ਕਿਹਾ ਸੀ ਕਿ ਇਹ ਉਹਨਾਂ ਦੇ ਘਰ ਦਾ ਮਾਮਲਾ ਹੈ। ਟਿਲੀ ਬਿਯੁਕੈਨਨ ਨੇ ਕਿਰਾ ਕਿ ਇਸ ਦੌਰਾਨ ਉਸ ਦਾ ਪਤੀ ਵੀ ਆਪਣੀ ਟੀ-ਸ਼ਰਟ ਉਤਾਰ ਕੇ ਘੁੰਮ ਰਿਹਾ ਸੀ ਤਾਂ ਕਾਰਵਾਈ ਸਿਰਫ ਉਸ ਦੇ ਵਿਰੁੱਧ ਹੀ ਕਿਉਂ ਕੀਤੀ ਜਾ ਰਹੀ ਹੈ।

PunjabKesari

ਚਾਈਲਡ ਅਤੇ ਫੈਮਿਲੀ ਸਰਵਿਸ ਨੇ ਦਰਜ ਕਰਵਾਇਆ ਕੇਸ
ਟਿਲੀ ਬਿਯੂਕੈਨਨ ਨੇ ਅਦਾਲਤ ਵਿਚ ਦੱਸਿਆ ਕਿ ਚਾਈਲਡ ਅਤੇ ਫੈਮਿਲੀ ਸਰਵਿਸ ਨੂੰ ਸਮਝਣਾ ਚਾਹੀਦਾ ਹੈਕਿ ਮੈਂ ਇਕ ਨਾਰੀਵਾਦੀ (Feminist) ਹਾਂ। ਉਸ ਦੌਰਾਨ ਮੈਂ ਆਪਣੇ ਮਤਰੇਏ ਬੱਚਿਆਂ ਨੂੰ ਛਾਤੀ ਦੇ ਪ੍ਰਤੀ ਸਧਾਰਨ ਸੋਚ ਵਾਲਾ ਬਣਾਉਣਾ ਚਾਹੁੰਦੀ ਸੀ। ਅਜਿਹੇ ਵਿਚ ਮੇਰੇ 'ਤੇ ਕਿਸੇ ਤਰ੍ਹਾਂ ਦਾ ਕੇਸ ਨਹੀਂ ਚੱਲਣਾ ਚਾਹੀਦਾ। ਇੱਥੇ ਦੱਸ ਦਈਏ ਕਿ ਇਹ ਮਾਮਲਾ ਇਸ ਲਈ ਵੀ ਸੁਰਖੀਆਂ ਵਿਚ ਰਿਹਾ ਕਿਉਂਕਿ ਅਮਰੀਕਾ ਵਿਚ ਇਸ ਨੂੰ ਲੈ ਕੇ ਦੋ ਲੋਕਾਂ ਦੀ ਸੋਚ ਵੰਡੀ ਹੋਈ ਹੈ। ਕੁਝ ਲੋਕ ਪੁਰਾਣੇ ਕਾਨੂੰਨਾਂ ਵਿਚ ਸੋਧ ਦੀ ਮੰਗ ਕਰ ਰਹੇ ਹਨ ਅਤੇ ਤਾਂ ਕੁਝ ਲੋਕ ਇਸ ਨੂੰ ਸਹੀ ਦੱਸ ਰਹੇ ਹਨ।

PunjabKesari

ਮਹਿਲਾ ਨੇ ਸਵੀਕਾਰ ਕੀਤਾ ਦੋਸ਼
ਇਸ ਘਟਨਾ ਦੇ ਬਾਅਦ ਬਿਯੁਕੈਨਨ ਨੂੰ ਆਪਣੇ ਮਤਰੇਏ ਬੱਚਿਆਂ ਸਾਹਮਣੇ ਟੌਪਲੈੱਸ ਹੋਣ ਕਾਰਨ ਤਿੰਨ ਮੁਕੱਦਮਿਆਂ ਦਾ ਸਾਹਮਣਾ ਕਰਨਾ ਪਿਆ। ਅਦਾਲਤ ਦੇ ਰਿਕਾਰਡਾਂ ਵਿਚ ਦੱਸਿਆ ਗਿਆ ਕਿ ਮੰਗਲਵਾਰ ਨੂੰ ਬਿਯੁਕੈਨਨ ਨੂੰ ਇਕ ਅਜਿਹੇ ਦੋਸ਼ ਲਈ ਵੀ ਦੋਸ਼ੀ ਠਹਿਰਾਇਆ ਗਿਆ ਜੋ ਬੱਚਿਆਂ ਨਾਲ ਸਬੰਧਤ ਸੀ। ਮੰਗਲਵਾਰ ਨੂੰ ਸੁਣਵਾਈ ਦੌਰਾਨ ਬਿਯੂਕੈਨਨ ਨੇ ਆਪਣੀ ਦਲੀਲ ਵਿਚ ਬੱਚਿਆਂ ਦੇ ਸਾਹਮਣੇ ਆਪਣੀ ਛਾਤੀ ਨੂੰ ਉਜਾਗਰ ਕਰਨ ਦੀ ਗੱਲ ਸਵੀਕਾਰ ਕੀਤੀ ਜੋ ਅਪਮਾਨ ਦਾ ਕਾਰਨ ਬਣਿਆ। ਅਦਾਲਤ ਨੇ ਕਿਹਾ,''ਜੇਕਰ ਬਿਯੁਕੈਨਨ ਦੇ ਵਿਰੁੱਧ 1 ਸਾਲ ਦੇ ਅੰਦਰ ਕੋਈ ਹੋਰ ਕੇਸ ਦਰਜ ਨਹੀਂ ਹੁੰਦਾ ਤਾਂ ਉਹਨਾਂ ਨੂੰ ਬਾਕੀ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਜਾਵੇਗਾ।''

PunjabKesari

ਅਦਾਲਤ ਨੇ ਸੁਣਾਈ ਇਹ ਸਜ਼ਾ
ਇਸ ਪੂਰੇ ਮਾਮਲੇ ਵਿਚ ਸ਼ਾਮਲ ਅਮਰੀਕੀ ਸਿਵਲ ਲਿਬਰਟੀਜ਼ ਯੂਨੀਅਨ ਆਫ ਯੂਟਾ ਦੇ ਵਕੀਲ ਨੇ ਕਿਹਾ ਕਿ ਬਿਯੁਕੈਨਨ ਵਿਰੁੱਧ ਦੋਸ਼ ਸਰਕਾਰੀ ਵਕੀਲ ਨੂੰ ਦਿੱਤੇ ਗਏ ਹਨ ਅਤੇ ਇਸ ਨੂੰ ਲੰਬਾ ਨਹੀਂ ਖਿੱਚਣਾ ਚਾਹੀਦਾ ਸੀ। ਉਹਨਾਂ ਨੇ ਕਿਹਾ ਕਿ ਜਦੋਂ ਮੈਂ ਲੋਕਾਂ ਨਾਲ ਇਸ ਕੇਸ ਬਾਰੇ ਗੱਲ ਕਰਾਂਗਾ ਤਾਂ ਮੈਨੂੰ ਨਹੀਂ ਲੱਗਦਾ ਕਿ ਉਹ ਆਪਣੇ ਹੀ ਘਰ ਵਿਚ ਟੌਪਲੈੱਸ ਹੋ ਕੇ ਘੁੰਮਣ ਨੂੰ ਅਪਰਾਧ ਮੰਨਣਗੇ। ਇੱਥੇ ਦੱਸ ਦਈਏ ਕਿ ਅਦਾਲਤ ਨੇ ਮਹਿਲਾ ਵਿਰੁੱਧ ਇਕ ਪਟੀਸ਼ਨ ਖਾਰਿਜ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਦੇ ਇਲਾਵਾ ਉਹਨਾਂ ਨੂੰ 600 ਡਾਲਰ ਦਾ ਜ਼ੁਰਮਾਨਾ ਭਰਨ ਦਾ ਨਿਰਦੇਸ਼ ਦਿੱਤਾ ਹੈ।


Vandana

Content Editor

Related News