ਭਾਰਤੀ ਮੂਲ ਦੇ 13 ਸਾਲਾ ਮੁੰਡੇ ਨੇ ਸੈਕਾਰਮੈਂਟੋ ਕਿੰਗਜ਼ ਖੇਡਾਂ ਦੌਰਾਨ ਦਿੱਤੀ ਪੇਸ਼ਕਾਰੀ

11/22/2019 11:30:26 AM

ਵਾਸ਼ਿੰਗਟਨ (ਬਿਊਰੋ): ਭਾਰਤੀ ਮੂਲ ਦੇ 13 ਸਾਲਾ ਮੁੰਡੇ ਨੀਲ ਨਈਅਰ ਨੇ ਗੋਲਡਨ-1 ਸੈਂਟਰ ਸੈਕਰਾਮੈਂਟੋ ਕੈਲੀਫੋਰਨੀਆ ਵਿਚ ਸੈਕਰਾਮੈਂਟੋ ਕਿੰਗਜ਼ ਖੇਡਾਂ ਦੇ ਦੌਰਾਨ ਆਪਣੇ ਸੰਗੀਤ ਦਾ ਪ੍ਰਦਰਸ਼ਨ ਕੀਤਾ। ਨੀਲ ਨੇ 15000 ਦਰਸ਼ਕਾਂ ਦੇ ਇਕੱਠੇ ਸਾਹਮਣੇ ਅਮਰੀਕਾ ਦੇ ਕੌਮੀ ਗੀਤ 'ਤੇ ਪੇਸ਼ਕਾਰੀ ਕਰ ਕੇ ਵਾਹ-ਵਾਹ ਖੱਟੀ। ਇਕ ਗੁਲਾਬੀ ਸਪਾਰਕਲੀ ਜੈਕਵਾਰਡ ਕੋਟ ਪਹਿਨੇ ਉਸ ਨੇ ਇਕ ਵੱਡੇ ਅਮਰੀਕੀ ਝੰਡੇ ਦੇ ਪਿਛੋਕੜ ਵਿਚ ਵਾਜਾ ਵਜਾਇਆ। 

ਨੀਲ ਜੋ ਇਕ ਪ੍ਰਮੁੱਖ ਸੰਗੀਤਕਾਰ ਹੈ ਨੂੰ ਇਸ ਪ੍ਰੋਗਰਾਮ ਲਈ ਆਪਣਾ ਖੁਦ ਦਾ ਡਰੈਸਿੰਗ ਰੂਮ ਅਲਾਟ ਕੀਤਾ ਗਿਆ ਸੀ। ਨੀਲ ਨੂੰ ਵਿਸ਼ਵ ਭਰ ਦੇ 107 ਸਾਜਾਂ ਨੂੰ ਵਜਾਉਣ ਵਿਚ ਮੁਹਾਰਤ ਹਾਸਲ ਹੈ। ਸੈਕਾਰਮੈਂਟੋ ਕਿੰਗਜ਼ ਦੇ ਮਾਲਕ ਵਿਵੇਕ ਰਾਣਾਦਿਵੇ ਅਤੇ ਹੋਰਾਂ ਨੇ ਨੀਲ ਨੂੰ ਇਸ ਪ੍ਰਾਪਤੀ ਲਈ ਵੱਧਾਈ ਦਿੱਤੀ। ਨੀਲ ਜਦੋਂ 5 ਸਾਲ ਦਾ ਸੀ ਤਾਂ ਉਸ ਨੂੰ ਡਰਮ ਵਜਾਉਣ ਲਈ ਚੁਣਿਆ ਗਿਆ ਸੀ। ਉਦੋਂ ਵੀ ਨੀਲ ਨੇ ਆਪਣੇ ਹੁਨਰ ਨਾਲ ਹਰ ਕਿਸੇ ਨੂੰ ਪ੍ਰਭਾਵਿਤ ਕੀਤਾ ਸੀ। ਉਸ ਤੋਂ ਬਾਅਦ ਨੀਲ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।


Vandana

Content Editor

Related News