ਅਮਰੀਕਾ : ਮਾਰਕ ਐਸਪਰ ਨਵੇਂ ਰੱਖਿਆ ਮੰਤਰੀ ਨਾਮਜ਼ਦ
Tuesday, Jul 16, 2019 - 01:15 PM (IST)

ਵਾਸ਼ਿੰਗਟਨ (ਵਾਰਤਾ)— ਅਮਰੀਕਾ ਦੇ ਸਾਬਕਾ ਕਾਰਜਕਾਰੀ ਰੱਖਿਆ ਮੰਤਰੀ ਮਾਰਕ ਐਸਪਰ ਨੂੰ ਰਸਮੀ ਤੌਰ 'ਤੇ ਨਵੇਂ ਰੱਖਿਆ ਮੰਤਰੀ ਦੇ ਰੂਪ ਵਿਚ ਨਾਮਜ਼ਦ ਕੀਤਾ ਗਿਆ ਹੈ। ਅਮਰੀਕੀ ਰਾਸ਼ਟਰਪਤੀ ਦਫਤਰ ਵ੍ਹਾਈਟ ਹਾਊਸ ਮੁਤਾਬਕ ਐਸਪਰ ਨੂੰ ਨਵੇਂ ਰੱਖਿਆ ਮੰਤਰੀ ਦੇ ਤੌਰ 'ਤੇ ਨਾਮਜ਼ਦ ਕੀਤੇ ਜਾਣ ਸਬੰਧੀ ਚਿੱਠੀ ਸੈਨੇਟ ਨੂੰ ਐਤਵਾਰ ਨੂੰ ਭੇਜੀ ਗਈ। ਐਸਪਰ ਨੂੰ ਵੀਰਵਾਰ ਤੱਕ ਸੈਨੇਟ ਵਿਚ ਉਨ੍ਹਾਂ ਦੇ ਨਾਮ ਦੀ ਪੁਸ਼ਟੀ ਹੋ ਜਾਣ ਦੇ ਬਾਅਦ ਰੱਖਿਆ ਮੰਤਰੀ ਦਾ ਚਾਰਜ ਮਿਲ ਸਕੇਗਾ।
ਐਸਪਰ ਦੇ ਨਾਮ ਦੀ ਪੁਸ਼ਟੀ ਹੋ ਜਾਣ ਤੱਕ ਜਲ ਸੈਨਾ ਮੰਤਰੀ ਰਿਚਰਡ ਸਪੈਂਸਰ ਉਨ੍ਹਾਂ ਦੀ ਜਗ੍ਹਾ ਕੰਮ ਕਰਨਗੇ। ਦਸੰਬਰ ਵਿਚ ਸਾਬਕਾ ਰੱਖਿਆ ਮੰਤਰੀ ਜੇਮਜ਼ ਮੈਟਿਸ ਦੇ ਅਸਤੀਫੇ ਦੇ ਬਾਅਦ ਤੋਂ ਰੱਖਿਆ ਮੰਤਰੀ ਦਾ ਅਹੁਦਾ ਖਾਲੀ ਸੀ। ਅਮਰੀਕਾ ਦੇ ਇਤਿਹਾਸ ਵਿਚ ਪਹਿਲੀ ਵਾਰ ਰੱਖਿਆ ਮੰਤਰੀ ਦਾ ਅਹੁਦਾ ਇੰਨੇ ਲੰਬੇਂ ਸਮੇਂ ਤੱਕ ਖਾਲੀ ਰਿਹਾ। 55 ਸਾਲਾ ਐਸਪਰ ਵੈਸਟ ਪੁਆਇੰਟ ਤੋਂ ਗ੍ਰੈਜੁਏਟ ਹਨ ਅਤੇ ਖਾੜੀ ਯੁੱਧ ਦੇ ਸਮੇਂ ਉਨ੍ਹਾਂ ਨੇ ਮਹੱਤਵਪੂਰਣ ਭੂਮਿਕਾ ਨਿਭਾਈ ਸੀ।