ਅਮਰੀਕਾ : ਗੁਰਦੁਆਰਾ ਸਾਹਿਬ ਦੇ ਬਾਹਰ ਲਿਖੀ ਨਸਲੀ ਟਿੱਪਣੀ, ਮਾਮਲਾ ਭਖਿਆ

Wednesday, Jan 15, 2020 - 05:22 PM (IST)

ਅਮਰੀਕਾ : ਗੁਰਦੁਆਰਾ ਸਾਹਿਬ ਦੇ ਬਾਹਰ ਲਿਖੀ ਨਸਲੀ ਟਿੱਪਣੀ, ਮਾਮਲਾ ਭਖਿਆ

ਵਾਸ਼ਿੰਗਟਨ (ਭਾਸ਼ਾ): ਅਮਰੀਕੀ ਰਾਜ ਕੈਲੀਫੋਰਨੀਆ ਵਿਚ ਨਫਰਤ ਅਪਰਾਧ ਦੇ ਤਹਿਤ ਇਕ ਗੁਰਦੁਆਰਾ ਸਾਹਿਬ ਨੂੰ ਨਿਸ਼ਾਨਾ ਬਣਾਇਆ ਗਿਆ। ਇੱਥੇ ਕਿਸੇ ਸ਼ਰਾਰਤੀ ਅਨਸਰ ਵੱਲੋਂ ਗੁਰਦੁਆਰਾ ਸਾਹਿਬ ਦੇ ਸਾਹਮਣੇ ਸਵਾਸਤਿਕ ਦਾ ਚਿੰਨ੍ਹ ਬਣਾਇਆ ਗਿਆ ਅਤੇ ਨਸਲੀ ਟਿੱਪਣੀ ਲਿਖੀ ਗਈ। ਪੁਲਸ ਅਧਿਕਾਰੀਆਂ ਨੇ ਘਟਨਾ ਦੇ ਬਾਅਦ ਔਰੰਜਵਾਲੇ ਵਿਚ ਗੁਰੂ ਮਾਨਿਓ ਗ੍ਰੰਥ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦਾ ਇਸ ਮਾਮਲੇ ਵਿਚ ਬਿਆਨ ਲਿਆ। ਸੋਮਵਾਰ ਸਵੇਰੇ ਸਿੱਖ ਗੁਰਦੁਆਰਾ ਸਾਹਿਬ ਦੇ ਉਦਘਾਟਨ ਦੇ ਇਕ ਦਿਨ ਬਾਅਦ ਲੋਕਾਂ ਨੇ 'ਵ੍ਹਾਈਟ ਪਾਵਰ' ਸ਼ਬਦਾਂ ਦੇ ਨਾਲ ਪ੍ਰਾਪਰਟੀ 'ਤੇ ਸਵਾਸਤਿਕ ਦਾ ਚਿੰਨ੍ਹ ਦੇਖਿਆ। ਇਸ ਚਿੰਨ੍ਹ ਨੂੰ ਬਾਅਦ ਵਿਚ ਹਟਾ ਦਿੱਤਾ ਗਿਆ। 

ਭਾਰਤੀ ਮੂਲ ਦੇ ਅਮਰੀਕੀ ਕਾਂਗਰਸੀ ਅਮੀ ਬਾਰਾ ਨੇ ਕਿਹਾ,''ਮੈਂ ਔਰੰਜਵਾਲੇ ਵਿਚ ਸਿੱਖਾਂ ਦੇ ਪੂਜਾ ਘਰ ਵਿਚ ਸਪਰੇਅ ਨਾਲ ਬਣਾਏ ਨਸਲਵਾਦੀ ਚਿੰਨ੍ਹ ਅਤੇ ਲਿਖੀ ਨਸਲੀ ਟਿੱਪਣੀ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਾ ਹਾਂ।'' ਉਹਨਾਂ ਨੇ ਕਿਹਾ ਕਿ ਕੈਲੀਫੋਰਨੀਆ 7ਵਾਂ ਕਾਂਗਰੇਸਨਲ ਜ਼ਿਲਾ ਹੈ ਜਿਸ ਵਿਚ ਔਰੰਜਵਾਲੇ ਸਥਿਤ ਹੈ। ਇੱਥੇ ਵਿਭਿੰਨ ਭਾਈਚਾਰੇ ਦੋ ਲੋਕ ਰਹਿੰਦੇ ਹਨ ਅਤੇ ਸਿੱਖ ਵੀ ਇਸ ਦਾ ਇਕ ਅਨਿੱਖੜਵਾਂ ਅੰਗ ਹਨ। ਗੁਰੂ ਮਾਨਿਓ ਗ੍ਰੰਥ ਗੁਰਦੁਆਰਾ ਸਾਹਿਬ ਤੋਂ ਡਿੰਪਲ ਕੌਰ ਭੁੱਲਰ ਨੇ ਕਿਹਾ,'' ਅਸੀਂ ਦਸੰਬਰ 2019 ਦੇ ਮੱਧ ਵਿਚ ਸੇਵਾਵਾਂ ਸ਼ੁਰੂ ਕੀਤੀਆਂ ਸਨ। 10-12 ਜਨਵਰੀ ਨੂੰ ਹਫਤੇ ਦੇ ਅਖੀਰ ਵਿਚ ਅਸੀਂ ਬਿਨਾਂ ਕਿਸੇ ਸਮੱਸਿਆ ਦੇ ਭਾਈ ਸਾਹਿਬ ਹਰਜੀਤ ਸਿੰਘ ਜੀ ਸ੍ਰੀ ਨਾਗਰਵਾਲੇ ਦੇ ਨਾਲ ਇਸ ਦੀ ਅਧਿਕਾਰਤ ਸ਼ੁਰੂਆਤ ਕੀਤੀ।ਇਸ ਤੋਂ ਪਹਿਲਾਂ ਅਜਿਹੀ ਕੋਈ ਸਮੱਸਿਆ ਨਹੀਂ ਆਈ ਸੀ।'' 

ਇਕ ਬਿਆਨ ਵਿਚ ਸਿੱਖ ਅਮੇਰਿਕਨ ਲੀਗਲ ਡਿਫੈਂਸ ਐਂਡ ਐਜੁਕੇਸ਼ਨ ਫੰਡ, ਭਾਈਚਾਰੇ ਦੇ ਸਭ ਤੋਂ ਪੁਰਾਣੇ ਨਾਗਰਿਕ ਅਧਿਕਾਰ ਅਤੇ ਵਕਾਲਤ ਸੰਗਠਨ ਨੇ ਗੁਰਦੁਆਰਾ ਸਾਹਿਬ ਦੀ ਬੇਧਿਆਨੀ ਦੀ ਨਿਖੇਧੀ ਕੀਤੀ। ਸਥਾਨਕ ਸੈਕਰਾਮੈਂਟੋ ਬੀ ਨੂੰ ਦਿੱਤੇ ਇਕ ਇੰਟਰਵਿਊ ਵਿਚ ਹਰਬੰਸ ਸਿੰਘ ਸਾਰੋਂ ਨੇ ਇਸ ਕਾਰਵਾਈ ਨੂੰ ਅੰਜਾਮ ਦੇਣ ਵਾਲੇ ਨੂੰ ਅਗਿਆਨੀ ਦੱਸਿਆ।ਉਹਨਾਂ ਨੇ ਕਿਹਾ ਕਿ ਜੇਕਰ ਉਹ ਜਾਣਦੇ ਸਿੱਖ ਧਰਮ ਕੀ ਹੈ ਤਾਂ ਉਹ ਅਜਿਹਾ ਨਾ ਕਰਦੇ। ਮੇਰੇ ਵਿਚਾਰ ਨਾਲ ਉਹ ਵਿਅਕਤੀ ਅਗਿਆਨੀ ਸੀ। ਸੀ.ਐੱਨ.ਐੱਨ. ਨੇ ਦੱਸਿਆ ਕਿ ਸੈਕਰਾਮੈਂਟੋ ਕਾਊਂਟੀ ਸ਼ੇਰਿਫ ਵਿਭਾਗ ਇਸ ਮਾਮਲੇ ਦੀ ਨਫਰਤੀ ਅਪਰਾਧ ਦੇ ਰੂਪ ਵਿਚ ਜਾਂਚ ਕਰ ਰਿਹਾ ਹੈ।


author

Vandana

Content Editor

Related News