ਅਮਰੀਕਾ: ਡਿਪਟੀ ਇੰਸਪੈਕਟਰ ਤਾਰਿਕ ਸ਼ੇਪਾਰਡ ਦੀ ਹੋਈ ਤਰੱਕੀ, ਮਿਲੀ ਇਹ ਜ਼ਿੰਮੇਵਾਰੀ
Thursday, Aug 10, 2023 - 12:10 PM (IST)
ਨਿਊਯਾਰਕ (ਰਾਜ ਗੋਗਨਾ)- ਬੀਤੇ ਦਿਨ ਡਿਪਟੀ ਇੰਸਪੈਕਟਰ ਤਾਰਿਕ ਸ਼ੇਪਾਰਡ ਨੂੰ ਲੋਕ ਸੂਚਨਾ ਦਾ ਨਿਊਯਾਰਕ ਦਾ ਡਿਪਟੀ ਕਮਿਸ਼ਨਰ ਨਿਯੁਕਤ ਕੀਤਾ ਗਿਆ। ਨਿਊਯਾਰਕ ਪੁਲਸ ਡਿਪਾਰਟਮੈਂਟ NYPD ਦੇ ਪੁਲਸ ਕਮਿਸ਼ਨਰ ਐਡਵਰਡ ਏ. ਕੈਬਨ ਨੇ ਤਾਰਿਕ ਸ਼ੇਪਾਰਡ ਦੀ ਪਬਲਿਕ ਇਨਫਰਮੇਸ਼ਨ (DCPI) ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਨਿਯੁਕਤੀ ਦਾ ਐਲਾਨ ਕੀਤਾ। ਨਿਊਯਾਰਕ ਪੁਲਸ ਡਿਪਾਰਟਮੈਂਟ (NYPD) ਦੇ ਤਾਰਿਕ ਇੱਕ 19 ਸਾਲ ਦੇ ਅਨੁਭਵੀ ਹਨ ਅਤੇ ਉਹਨਾਂ ਨੇ ਕਈ ਅਹੁਦਿਆਂ 'ਤੇ ਸੇਵਾ ਵੀ ਕੀਤੀ ਹੈ। ਉਹ ਹਾਲ ਹੀ ਵਿੱਚ ਹਾਰਲੇਮ ਨਿਊਯਾਰਕ ਵਿੱਚ 28ਵੇਂ ਪ੍ਰਿਸਿੰਕਟ ਦੇ ਕਮਾਂਡਿੰਗ ਅਫਸਰ ਸੀ।
ਸ਼ੇਪਾਰਡ ਨੇ ਆਪਣਾ ਨਿਊਯਾਰਕ ਪੁਲਸ ਡਿਪਾਰਟਮੈਂਟ (NYPD) ਦਾ ਕੈਰੀਅਰ ਸੰਨ 2004 ਵਿੱਚ ਇੱਕ ਗਸ਼ਤੀ ਅਧਿਕਾਰੀ ਵਜੋਂ ਸ਼ੁਰੂ ਕੀਤਾ ਸੀ। 47ਵੇਂ ਪ੍ਰਿਸਿੰਕਟ ਵਿੱਚ ਬ੍ਰੌਂਕਸ ਦੇ ਵੇਕਫੀਲਡ ਸੈਕਸ਼ਨ ਦੀ ਉਹ ਦੇਖ ਰੇਖ ਕਰਦੇ ਸਨ। ਉਹ 2010 ਵਿੱਚ ਇੱਕ ਸਾਰਜੈਂਟ ਅਤੇ 2015 ਵਿੱਚ ਲੈਫਟੀਨੈਂਟ ਅਤੇ ਸੰਨ 2020 ਵਿੱਚ ਕਪਤਾਨ ਬਣੇ ਅਤੇ ਸ਼ਲਾਘਾਯੋਗ ਸੇਵਾਵਾਂ ਦੇ ਬਦਲੇ ਉਹਨਾਂ ਦੇ ਰੈਂਕ ਵਿੱਚ ਵਾਧਾ ਹੋਇਆ। ਹੁਣ 2023 ਵਿੱਚ ਉਹਨਾਂ ਨੂੰ ਡਿਪਟੀ ਇੰਸਪੈਕਟਰ ਵਜੋਂ ਤਰੱਕੀ ਦਿੱਤੀ ਗਈ ਹੈ। ਸ਼ੇਪਾਰਡ ਨੇ ਪਹਿਲਾਂ ਪੁਲਸ ਕਮਿਸ਼ਨਰ ਦਫ਼ਤਰ ਵਿੱਚ ਇੱਕ ਵਿਸ਼ੇਸ਼ ਟੀਮ ਦਾ ਪ੍ਰਬੰਧਨ ਵੀ ਕੀਤਾ ਹੈ, ਜੋ ਕਿ ਪੰਜ ਬਰੋਆਂ ਵਿੱਚ ਵਿਭਿੰਨ ਭਾਈਚਾਰਿਆਂ ਨਾਲ ਤਾਲਮੇਲ ਕਰਨ ਲਈ ਜ਼ਿੰਮੇਵਾਰ ਹੈ।
ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆਈ PM ਜਲਦ ਜਾਣਗੇ ਅਮਰੀਕਾ, ਬਾਈਡੇਨ ਕਰਨਗੇ ਮੇਜ਼ਬਾਨੀ
ਇੱਕ ਪ੍ਰੈਸ ਰਿਲੀਜ਼ ਅਨੁਸਾਰ ਉਸਨੇ ਵਿਭਾਗ ਦੇ ਮੁਖੀ ਸਮੇਤ ਉੱਚ ਪੱਧਰੀ ਵਿਭਾਗੀ ਕਾਰਜਕਾਰੀਆਂ ਨਾਲ ਕਈ ਸਲਾਹਕਾਰ ਸ਼ਲਾਘਾਯੋਗ ਭੂਮਿਕਾਵਾਂ ਵੀ ਨਿਭਾਈਆਂ ਹਨ। ਸ਼ੈਪਰਡ ਨੇ ਪਬਲਿਕ ਇਨਫਰਮੇਸ਼ਨ ਦੇ ਦਫਤਰ ਵਿੱਚ ਇੱਕ ਵਿਸ਼ੇਸ਼ ਪ੍ਰੋਜੈਕਟ ਮੈਨੇਜਰ ਵਜੋਂ ਕਈ ਸਾਲ ਸੇਵਾਵਾਂ ਦਿੱਤੀਆਂ। ਕੈਬਨ ਨੇ ਇੱਕ ਬਿਆਨ ਵਿੱਚ ਕਿਹਾ ਕਿ “ਡਿਪਟੀ ਕਮਿਸ਼ਨਰ ਸ਼ੇਪਾਰਡ ਨੇ ਪਿਛਲੇ ਦੋ ਦਹਾਕਿਆਂ ਤੋਂ ਲਗਾਤਾਰ NYPD ਵਿੱਚ ਅਨੁਭਵ, ਸਿਰਜਣਾਤਮਕਤਾ ਅਤੇ ਦੇਖਭਾਲ ਦੇ ਪੱਧਰ ਤੇ ਸ਼ਲਾਘਾਯੋਗ ਭੂਮਿਕਾ ਨਿਭਾਈ ਸੀ। ਉਨ੍ਹਾਂ ਕਿਹਾ ਕਿ ਪ੍ਰੈੱਸ ਦੇ ਨਾਲ ਕੰਮ ਕਰਨਾ ਇਹ ਇਕ ਬਹੁਤ ਵੱਡੀ ਜ਼ੁੰਮੇਵਾਰੀ ਹੈ। ਜੋ ਨਿਊਯਾਰਕ ਪੁਲਸ ਡਿਪਾਟਮੈਂਟ ਗੰਭੀਰਤਾ ਦੇ ਨਾਲ ਲੈਂਦੀ ਹੈ। ਅਤੇ ਇਸ ਨਵੀਂ ਭੂਮਿਕਾ ਤੋਂ ਪਹਿਲਾਂ ਮਹੱਤਵਪੂਰਨ ਮਾਮਲਿਆਂ ਵਿਚ ਉਹਨਾਂ ਦਾ ਇਕ ਸ਼ਲਾਘਾਯੋਗ ਰੋਲ ਰਿਹਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।