ਅਮਰੀਕਾ ’ਚ ਬਿੱਲੀ ਨੇ ਬਚਾਈ 3 ਲੋਕਾਂ ਦੀ ਜਾਨ

Tuesday, Nov 23, 2021 - 12:19 PM (IST)

ਅਮਰੀਕਾ ’ਚ ਬਿੱਲੀ ਨੇ ਬਚਾਈ 3 ਲੋਕਾਂ ਦੀ ਜਾਨ

ਸਾਯਰਾਕਿਊਜ/ਅਮਰੀਕਾ (ਭਾਸ਼ਾ)- ਅਮਰੀਕਾ ਦੇ ਸਾਯਰਾਕਿਊਜ ਵਿਚ ਇਕ ਬਿੱਲੀ ਨੇ 3 ਲੋਕਾਂ ਨੂੰ ਅੱਗ ਦੀ ਲਪੇਟ ਵਿਚ ਆਉਣੋਂ ਬਚਾ ਲਿਆ। ਸਾਯਰਾਕਿਊਜ ਦੀ ਇਕ ਇਮਾਰਤ ਦੀ ਪਹਿਲੀ ਮੰਜਿਲ ’ਤੇ ਇਕ ਅਪਾਰਟਮੈਂਟ ਵਿਚ ਸ਼ਨੀਵਾਰ ਨੂੰ ਸਵੇਰੇ ਜਦੋਂ ਅੱਗੇ ਲੱਗੀ, ਓਦੋਂ ਸਾਰੇ ਘਰ ਵਿਚ ਸੌਂ ਰਹੇ ਸਨ। ਖ਼ਬਰ ਮੁਤਾਬਕ ਅੱਗ ਬੁਝਾਊ ਅਧਿਕਾਰੀਆਂ ਨੇ ਦੱਸਿਆ ਕਿ ਅਪਾਰਟਮੈਂਟ ਵਿਚ ਬਿੱਲੀ ਨੇ ਸਾਰੇ ਘਰ ਵਾਲਿਆਂ ਨੂੰ ਜਗਾਇਆ ਅਤੇ ਸਮਾਂ ਰਹਿੰਦੇ ਸਾਰੇ ਲੋਕ ਘਰੋਂ ਬਾਹਰ ਆ ਗਏ।

ਫਾਇਰ ਬ੍ਰਿਗੇਡ ਨੂੰ ਅੱਗ 'ਤੇ ਕਾਬੂ ਪਾਉਣ ’ਚ 20 ਮਿੰਟ ਦਾ ਸਮਾਂ ਲੱਗਾ। ਉਨ੍ਹਾਂ ਮੁਤਾਬਕ ਅੱਗ ਪਹਿਲੀ ਮੰਜ਼ਿਲ 'ਤੇ ਲੱਗੀ ਸੀ ਪਰ ਸਾਵਧਾਨੀ ਵਜੋਂ ਦੂਜੀ ਮੰਜ਼ਿਲ ਨੂੰ ਵੀ ਖਾਲ੍ਹੀ ਕਰਵਾ ਲਿਆ ਗਿਆ। 'ਰੈੱਡ ਕਰਾਸ' ਦੀਆਂ ਆਫ਼ਤ ਟੀਮਾਂ ਨੂੰ ਵੀ ਮਦਦ ਲਈ ਬੁਲਾਇਆ ਗਿਆ ਸੀ। ਇਮਾਰਤ 'ਚ ਮੌਜੂਦ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਅਤੇ ਅੱਗ 'ਤੇ ਕਾਬੂ ਪਾ ਲਿਆ ਗਿਆ।


author

cherry

Content Editor

Related News