ਡਾ:ਅੰਬੇਡਕਰ ਜੀ ਦੀ ਕੁਰਬਾਨੀ ਸਦਕਾ ਵਿਦੇਸ਼ਾਂ ’ਚ ਵਸੇ ਭਾਰਤੀ ਲੋਕ ਸਦਾ ਰਿਣੀ ਰਹਿਣਗੇ : ਭਾਈ ਰਾਮ ਸਿੰਘ ਮੈਗੜਾ
Sunday, Dec 06, 2020 - 01:59 PM (IST)
ਰੋਮ (ਕੈਂਥ) - 6 ਦਸੰਬਰ 1956 ਦਾ ਦਿਨ ਬਹੁਜਨ ਸਮਾਜ ਦੇ ਇਤਿਹਾਸ ਵਿਚ ਕਾਲਾ ਦਿਨ ਵਜੋਂ ਯਾਦ ਕੀਤਾ ਜਾਂਦਾ ਹੈ। ਇਸ ਦਿਨ ਦਲਿਤਾਂ ਦੀ ਬਗਾਵਤ ਦਾ ਦੀਵਾ ਸਦਾ ਲਈ ਬੁਝ ਗਿਆ। ਇਸ ਦਿਨ ਕਰੋੜਾਂ ਲੋਕਾਂ ਅਤੇ ਜਾਨਵਰਾਂ ਤੋਂ ਵੀ ਭੈੜੀ ਜ਼ਿੰਦਗੀ ਬਤੀਤ ਕਰਨ ਵਾਲਿਆਂ ਨੂੰ ਇਨਸਾਨੀ ਜਾਮਾ ਦੇਣ ਵਾਲਾ ਮਸੀਹਾ ਸਦਾ ਲਈ ਤੁਰ ਗਿਆ ਸੀ। ਇਹ ਵਿਚਾਰ ਬਾਬਾ ਸਾਹਿਬ ਦੀ ਯਾਦ ਵਿਚ ਰੱਖੇ ਗਏ ਪ੍ਰੋਗਰਾਮ ਵਿਚ ਭਾਈ ਰਾਮ ਮੈਗੜਾ ਜੀ ਨੇ ਫਰਾਂਸ ਵਿਚ ਵਸਦੇ ਮਿਸ਼ਨਰੀ ਸਾਥੀਆਂ ਨੂੰ ਸੰਬੋਧਨ ਕਰਦੇ ਹੋਏ ਕਹੇ। ਭਾਈ ਰਾਮ ਸਿੰਘ ਵਰਲਡ ਵਾਈਡ ਬਸਪਾ ਸੁਪੋਰਟਰ ਟੀਮ ਦੇ ਆਗੂ ਹੋਣ ਦੇ ਨਾਲ-ਨਾਲ ਉੱਘੇ ਸਮਾਜ ਸੇਵੀ ਅਤੇ ਖੇਡ ਜਗਤ ਵਿਚ ਵੱਡੇ ਨਾਂ ਵਾਲੇ ਸ਼ਖ਼ਸ ਵੀ ਹਨ।
ਪੜ੍ਹੋ ਇਹ ਵੀ ਖ਼ਬਰ - ਮਜ਼ਾਕ-ਮਜ਼ਾਕ ‘ਚ ਸ਼ੁਰੂ ਹੋਈ ‘ਰੈਗਿਂਗ’ ਨੌਜਵਾਨ ਪੀੜ੍ਹੀ ਲਈ ਹੁਣ ਬਣ ਚੁੱਕੀ ਹੈ ‘ਖ਼ਤਰਨਾਕ’
ਉਨ੍ਹਾਂ ਕਿਹਾ ਕਿ ਇਸ ਵਾਰ ਕੋਰੋਨਾ ਵਾਇਰਸ ਕਰਕੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪ੍ਰੋਗਰਾਮ ਸੀਮਤ ਸਾਥੀਆਂ ਦੀ ਮੌਜੂਦਗੀ ਵਿਚ ਕੀਤਾ ਗਿਆ। ਬਸਪਾ ਵਰਕਰ ਸਾਥੀ ਮੁਖਤਿਆਰ ਕੌਲ ਜੀ ਨੇ ਬਾਬਾ ਸਾਹਿਬ ਜੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਜੀ ਦੀ ਕੁਰਬਾਨੀ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ। ਸਾਥੀ ਹਰਮੇਸ਼ ਲਾਲ ਅਪਰਾ, ਜੋ ਫਰਾਂਸ ਵਿਚ ਬਾਬਾ ਸਾਹਿਬ ਜੀ ਦੀ ਮੂਵਮੈਟ ਨੂੰ ਸ਼ੁਰੂ ਕਰਨ ਵਾਲੇ ਅਤੇ ਬਸਪਾ ਦੇ ਸੀਨੀਅਰ ਸਾਥੀ ਹਨ, ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਬਾਬਾ ਸਾਹਿਬ ਦੀ ਮੌਤ ਨਾਲ ਦਲਿਤਾਂ ਦੀ ਬਗਾਵਤ ਦਾ ਦੀਵਾ ਸਦਾ ਲਈ ਬੁਝ ਗਿਆ ਹੈ। ਉਸ ਦੀਵੇ ਨੂੰ ਸਾਹਿਬ ਕਾਂਸ਼ੀ ਰਾਮ ਜੀ ਨੇ ਆਪਣੇ ਜੀਵਨ ਭਰ ਦੇ ਸੰਘਰਸ਼ ਨਾਲ ਦੁਬਾਰਾ ਰੁਸ਼ਨਾ ਦਿੱਤਾ।
ਪੜ੍ਹੋ ਇਹ ਵੀ ਖ਼ਬਰ - ਖ਼ਾਸ ਖ਼ਬਰ : ਕੈਨੇਡਾ ਪਹੁੰਚਣ ਤੋਂ ਲੈ ਕੇ ਪੱਕੇ ਹੋਣ ਤੱਕ ਵਿਦਿਆਰਥੀਆਂ ਨੂੰ ਆਉਂਦੀਆਂ ਨੇ ਇਹ ਸਮੱਸਿਆਵਾਂ
ਸਾਥੀ ਰਾਜ ਕੌਲ ਜੀ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਬਾਬਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ, ਜੋ ਸਮਤਾ ਸਮਾਨਤਾ ਅਤੇ ਭਾਈਚਾਰੇ ’ਤੇ ਅਧਾਰਿਤ ਹੈ, ਉਸ ਨੂੰ ਕਾਨੂੰਨੀ ਰੂਪ ਵਿਚ ਲਾਗੂ ਕੀਤਾ। ਅੱਜ ਭਾਰਤੀ ਸੰਵਿਧਾਨ ਦੀ ਰਾਖੀ ਕਰਨ ਦਾ ਸਮਾਂ ਹੈ ਅਤੇ ਤੁਸੀਂ ਆਪਣੀਆਂ ਆਉਣ ਵਾਲਿਆਂ ਨਸਲਾਂ ਨੂੰ ਬਚਾ ਸਕਦੇ ਹੋ। ਸਾਥੀ ਪਰਮਿੰਦਰ ਸਿੰਘ ਨੇ ਬਾਬਾ ਸਾਹਿਬ ਜੀ ਨੂੰ ਯਾਦ ਕਰਦਿਆਂ ਕਿਹਾ ਕਿ ਰਾਜਨੀਤਕ ਸ਼ਕਤੀ ਸਤਾ ਦੀ ਓਹ ਚਾਬੀ ਹੈ, ਜਿਸ ਨਾਲ ਹਰ ਇਕ ਮੁਸ਼ਕਿਲ ਦਾ ਹੱਲ ਕੀਤਾ ਜਾ ਸਕਦਾ ਹੈ।
ਪੜ੍ਹੋ ਇਹ ਵੀ ਖ਼ਬਰ - ਬਾਲਗ ਮੁੰਡਾ-ਕੁੜੀ 'ਲਿਵ ਇਨ' ’ਚ ਰਹਿਣ ਦੇ ਹੱਕਦਾਰ, ਕਿਸੇ ਨੂੰ ਦਖ਼ਲ ਦੇਣ ਦਾ ਕੋਈ ਅਧਿਕਾਰ ਨਹੀਂ
ਸਾਥੀ ਪਰਮਜੀਤ ਸਿੰਘ ਕਿਹਾ ਬਾਬਾ ਸਾਹਿਬ ਜੀ ਦਾ ਆਦੇਸ਼ ਸੀ ਕਿ ਤੁਸੀਂ ਆਪਣੀਆਂ ਝੂਗੀਆਂ ਦੀਆਂ ਦੀਵਾਰਾਂ ’ਤੇ ਲਿਖ ਲਓ ਕਿ ਤੁਸੀਂ ਇਸ ਦੇਸ਼ ਦੇ ਹੁਕਮਰਾਨ ਬਣਨਾ ਹੈ। ਪ੍ਰੋਗਰਾਮ ਵਿਚ ਸ਼ਾਮਲ ਸਾਰੇ ਸਾਥੀਆਂ ਨੇ ਸਰਦਾਰ ਜਸਬੀਰ ਸਿੰਘ ਗੜੀ ਜੀ ਦੇ ਦਿਸ਼ਾ ਅਨੁਸਾਰ ਬਾਬਾ ਸਾਹਿਬ ਜੀ ਦਾ ਪ੍ਰੀਨਿਰਵਾਣ ਕਿਸਾਨੀ ਅੰਦੋਲਨ ਨੂੰ ਸਮਰਪਿਤ ਕੀਤਾ। ਜ਼ੋਰਦਾਰ ਸ਼ਬਦਾਂ ਵਿਚ ਮੋਦੀ ਸਰਕਾਰ ਵਲੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਚਿਤਾਵਨੀ ਦਿੱਤੀ ਅਤੇ ਦਿੱਲੀ ਵਿਚ ਕਿਸਾਨੀ ਅੰਦੋਲਨ ਦਾ ਸਮਰਥਨ ਕੀਤਾ। ਪ੍ਰੋਗਰਾਮ ਵਿਚ ਅਮਰਜੀਤ ਕੈਲੇ, ਸਤੀਸ਼ ਕੁਮਾਰ, ਅਜੈ ਕੁਮਾਰ, ਰਾਜ ਕੁਮਾਰ, ਦਵਿੰਦਰ ਪਾਲ ਰਵਿੰਦਰ ਕੁਮਾਰ, ਦੀਪਕ, ਲਕੀ ਆਦਿ ਸ਼ਾਮਲ ਹੋਏ।