ਓਂਟਾਰੀਓ ਤੇ ਬੀ. ਸੀ. ਦੇ ਪੰਜਾਬੀ ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਇੱਥੇ ਮਿਲ ਸਕਦੈ ਰੁਜ਼ਗਾਰ

09/29/2020 5:16:56 PM

ਟੋਰਾਂਟੋ- ਕੋਰੋਨਾ ਵਾਇਰਸ ਕਾਰਨ ਲੱਖਾਂ ਲੋਕ ਬੇਰੁਜ਼ਗਾਰ ਹੋ ਗਏ ਹਨ ਪਰ ਐਮਾਜ਼ਨ ਸਣੇ ਕਈ ਕੰਪਨੀਆਂ ਲੋਕਾਂ ਨੂੰ ਆਪਣੇ ਪੈਰਾਂ 'ਤੇ ਮੁੜ ਖੜ੍ਹੇ ਹੋਣ ਦਾ ਮੌਕਾ ਦੇ ਰਹੀਆਂ ਹਨ। ਜੇਕਰ ਤੁਸੀਂ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਜਾਂ ਓਂਟਾਰੀਓ ਵਿਚ ਹੋ ਤਾਂ ਇਹ ਤੁਹਾਡੇ ਲਈ ਖੁਸ਼ੀ ਵਾਲੀ ਖ਼ਬਰ ਹੈ। ਐਮਾਜ਼ਨ ਇੱਥੇ 3500 ਲੋਕਾਂ ਨੂੰ ਰੁਜ਼ਗਾਰ ਦੇਣ ਜਾ ਰਹੀ ਹੈ। 

ਇਨ੍ਹਾਂ ਸੂਬਿਆਂ ਵਿਚ ਐਮਾਜ਼ਨ ਵਿਸਥਾਰ ਕਰਨ ਜਾ ਰਹੀ ਹੈ ਤੇ ਇਸ ਲਈ ਉਸ ਨੂੰ ਕਾਮਿਆਂ ਦੀ ਜ਼ਰੂਰਤ ਹੈ। ਕੰਪਨੀ ਵੈਨਕੁਵਰ ਵਿਚ 3000 ਅਤੇ ਟੋਰਾਂਟੋ ਵਿਚ 500 ਨੌਕਰੀਆਂ ਦੇਣ ਜਾ ਰਹੀ ਹੈ। ਐਮਾਜ਼ਨ ਦੇ ਉਪ-ਮੁਖੀ ਅਤੇ ਵੈਨਕੁਵਰ ਦੇ ਸਾਈਟ ਲੀਡ ਕਰਨ ਵਾਲੇ ਜੈਸੇ ਡੋਗਹਟਰੀ ਨੇ ਕਿਹਾ ਕਿ ਕੰਪਨੀ ਹਜ਼ਾਰਾਂ ਕੈਨੇਡੀਅਨਾਂ ਨੂੰ ਵੱਡੀ ਸੌਗਾਤ ਦੇਣ ਜਾ ਰਹੀ ਹੈ। ਟੈੱਕ ਜਾਬ, ਸੇਲਸ , ਮਾਰਕਟਿੰਗ, ਡਿਜ਼ਾਇਨਰਜ਼, ਸਪੀਚ ਮਾਹਰਾਂ ਸਣੇ ਹੋਰ ਕਈ ਖੇਤਰਾਂ ਵਿਚ ਨੌਕਰੀਆਂ ਖੁੱਲ੍ਹੀਆਂ ਹਨ। 

ਕੰਪਨੀ ਵੈਨਕੁਵਰ ਵਿਚ 63 ਹਜ਼ਾਰ ਸਕੁਆਇਰ ਮੀਟਰ ਦੀ ਜ਼ਮੀਨ 'ਤੇ ਨਵਾਂ ਬਿਜ਼ਨਸ ਸ਼ੁਰੂ ਕਰਨ ਜਾ ਰਹੀ ਹੈ ਜੋ 2023 ਤੱਕ ਪੂਰਾ ਹੋ ਸਕਦਾ ਹੈ। ਇਹ 18 ਮੰਜ਼ਲਾਂ ਇਮਾਰਤ ਸ਼ਹਿਰ ਦੀ ਸ਼ਾਨ ਬਣ ਕੇ ਖੜ੍ਹੇਗੀ। ਕੰਪਨੀ ਮਾਹਰ ਕਾਮਿਆਂ ਦੇ ਨਾਲ-ਨਾਲ ਨਵੇਂ ਕਾਮਿਆਂ ਭਾਵ ਘੱਟ ਸਿਖਲਾਈ ਵਾਲੇ ਕਾਮਿਆਂ ਨੂੰ ਵੀ ਕੰਮ ਦੇਵੇਗੀ। ਦੱਸ ਦਈਏ ਕਿ ਐਮਾਜ਼ਨ ਕੈਨੇਡਾ ਵਿਚ 11 ਬਿਲੀਅਨ ਡਾਲਰ ਦਾ ਨਿਵੇਸ਼ ਕਰ ਚੁੱਕੀ ਹੈ। 


Lalita Mam

Content Editor

Related News