ਨੇਪਾਲ ਨੇ ਸਾਰੇ ਇੰਡੀਅਨ ਨਿਊਜ਼ ਚੈਨਲ ਕੀਤੇ ''Block'', ਭਾਰਤੀ ਜਵਾਨਾਂ ਨੂੰ ਕੀਤਾ ਗ੍ਰਿਫਤਾਰ
Sunday, Nov 29, 2015 - 12:33 PM (IST)
ਕਾਠਮੰਡੂ— ਨੇਪਾਲ ਨੇ ਐਤਵਾਰ ਨੂੰ ਭਾਰਤ ਨੂੰ ਅੱਖਾਂ ਦਿਖਾਉਂਦੇ ਹੋਏ ਭਾਰਤ ਵਿਰੋਧੀ ਕਦਮ ਚੁੱਕੇ। ਨੇਪਾਲ ਪੁਲਸ ਨੇ ਹਥਿਆਰਾਂ ਦੇ ਨਾਲ ਆਪਣੇ ਦੇਸ਼ ਦੀ ਸੀਮਾ ਵਿਚ ਦਾਖਲ ਹੋਣ ਦੇ ਦੋਸ਼ ਵਿਚ 2 ਭਾਰਤੀ ਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ 42 ਭਾਰਤੀ ਚੈਨਲਾਂ ਨੂੰ ਬੰਦ ਕਰ ਦਿੱਤਾ।
ਨੇਪਾਲ ਪੁਲਸ ਨੇ ਐੱਸ. ਐੱਸ. ਬੀ. ਦੇ ਦੋ ਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ ਇੱਥੋਂ ਦੇ ਪ੍ਰਮੁੱਖ ਅਖਬਾਰ ਨੇ ਦੱਸਿਆ ਕਿ 13 ਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਐÎਸ. ਐੱਸ. ਬੀ. ਦੇ ਸੂਤਰਾਂ ਨੇ ਕਿਹਾ ਹੈ ਕਿ ਤਸਕਰਾਂ ਦਾ ਪਿੱਛਾ ਕਰਦੇ ਹੋਏ ਐÎਸ. ਐੱਸ. ਬੀ. ਦੇ ਜਵਾਨ ਨੇਪਾਲ ਵਿਚ ਦਾਖਲ ਹੋਏ ਸਨ। ਜਵਾਨਾਂ ਨੂੰ ਨੇਪਾਲ ਵਿਚ ਆਰਮਡ ਫੋਰਸ ਕੈਂਪ ਵਿਚ ਰੱਖਿਆ ਗਿਆ ਹੈ। ਸਥਾਨਕ ਖੇਤਰ ਵਿਚ ਝਾਪਾ ਦੇ ਚੀਫ ਡਿਸਟ੍ਰਿਕਟ ਅਫਸਰ ਤੇਜ ਪ੍ਰਸਾਦ ਪੌਡੇਲ ਨੇ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।
ਦੂਜੇ ਪਾਸੇ ਨੇਪਾਲ ਦੇ ਕੇਬਲ ਟੀ. ਵੀ. ਆਪ੍ਰੇਟਰਸ ਨੇ 42 ਭਾਰਤੀ ਚੈਨਲਾਂ ਨੂੰ ਬਲਾਕ ਕਰ ਦਿੱਤਾ ਹੈ। ਆਪ੍ਰੇਟਰਜ਼ ਦੇ ਮੁਤਾਬਕ ਭਾਰਤ ਦੀ ਸਰਹੱਦ ''ਤੇ ਨੇਪਾਲ ਆਉਣ ਵਾਲੇ ਸਾਮਾਨ ਦੀ ਸਪਲਾਈ ਰੋਕੇ ਜਾਣ ਨੂੰ ਲੈ ਕੇ ਦੇਸ਼ ਵਿਚ ਲਗਾਤਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਹਨ, ਜਿਸ ਨੂੰ ਦੇਖਦੇ ਹੋਏ ਭਾਰਤੀ ਚੈਨਲਾਂ ''ਤੇ ਇਹ ਰੋਕ ਲਗਾਈ ਗਈ ਹੈ।
