ਰੈੱਡ ਵਾਈਨ ਲਵਰਸ ਹੋਣ ਅਲਰਟ, ਰੋਜ਼ ਦਾ ਇਕ ਪੈੱਗ ਵੀ ਬਣ ਸਕਦੈ ਕੈਂਸਰ ਦਾ ਕਾਰਣ

12/10/2019 6:59:23 PM

ਟੋਕੀਓ (ਇੰਟ.)-ਕੁੱਝ ਰਿਸਰਚ ਤੋਂ ਬਾਅਦ ਰੈੱਡ ਵਾਈਨ ਲਵਰਸ ਨੂੰ ਹੁਣ ਤੱਕ ਇਹੀ ਪਤਾ ਸੀ ਕਿ ਰੋਜ਼ ਦਾ ਇਕ ਪੈੱਗ ਲੈਣ ਨਾਲ ਕੈਂਸਰ ਸੈੱਲਸ ਬਾਡੀ ’ਚ ਨਹੀਂ ਬਣਦੇ ਹਨ। ਇਸ ਲਈ ਇਕ ਪੈੱਗ ’ਚ ਕੋਈ ਬੁਰਾਈ ਨਹੀਂ ਪਰ ਇਕ ਤਾਜ਼ਾ ਰਿਸਰਚ ’ਚ ਸਾਬਤ ਹੋਇਆ ਹੈ ਕਿ ਜੇਕਰ ਤੁਸੀਂ ਡੇਲੀ ਬੇਸਿਸ ’ਤੇ ਇਕ ਪੈੱਗ ਲੈਂਦੇ ਹੋ ਤਾਂ ਇਹ ਤੁਹਾਡੇ ਅੰਦਰ ਕੈਂਸਰ ਸੈੱਲਸ ਦੇ ਵਾਧੇ ਨੂੰ ਰੋਕਣ ਦੀ ਜਗ੍ਹਾ ਵਧਾਉਣ ਵਾਲਾ ਹੋ ਸਕਦਾ ਹੈ। ਜਾਪਾਨ ’ਚ ਹੋਈ ਇਸ ਤਾਜ਼ਾ ਰਿਸਰਚ ’ਚ ਖੋਜਕਾਰਾਂ ਨੇ ਆਪਣੀ ਗੱਲ ਨੂੰ ਕਈ ਰਿਜ਼ਲਟਸ ਦੇ ਨਾਲ ਸਭ ਦੇ ਸਾਹਮਣੇ ਰੱਖਿਆ ਹੈ।

63,232 ਲੋਕਾਂ ਦੀ ਡਰਿੰਕਿੰਗ ਹੈਬਿਟ ਨੂੰ ਕੀਤਾ ਗਿਆ ਆਬਜ਼ਰਵ
ਜਰਨਲ ਕੈਂਸਰ ’ਚ ਪ੍ਰਕਾਸ਼ਿਤ ਹੋਈ ਇਹ ਰਿਸਰਚ ਰਿਪੋਰਟ ਜਾਪਾਨ ਦੇ ਕਈ ਹਸਪਤਾਲਾਂ ਤੋਂ ਇਕੱਠੇ ਕੀਤੇ ਗਏ ਅੰਕੜਿਆਂ ’ਤੇ ਆਧਾਰਿਤ ਹੈ। ਇਸ ਰਿਸਰਚ ਦੌਰਾਨ 63,232 ਲੋਕਾਂ ਦੀ ਡਰਿੰਕਿੰਗ ਹੈਬਿਟ ਨੂੰ ਆਬਜ਼ਰਵ ਕਰਕੇ ਉਨ੍ਹਾਂ ’ਚ ਹੋਣ ਵਾਲੀਆਂ ਸਰੀਰਕ ਤਬਦੀਲੀਆਂ ਦੀ ਤੁਲਨਾ ਕੀਤੀ ਗਈ। ਖੋਜਕਾਰਾਂ ਨੇ ਪਾਇਆ ਕਿ ਜੋ ਲੋਕ ਪਿਛਲੇ 10 ਸਾਲਾਂ ਤੋਂ ਹਰ ਰੋਜ਼ ਰਾਤ ਨੂੰ ਇਕ ਪੈੱਗ ਲੈਂਦੇ ਹਨ ਅਤੇ ਜੋ ਲੋਕ ਪਿਛਲੇ 5 ਸਾਲਾਂ ਤੋਂ ਹਰ ਰਾਤ ਨੂੰ ਦੋ ਪੈੱਗ ਲੈਂਦੇ ਹਨ, ਉਨ੍ਹਾਂ ’ਚ ਕੈਂਸਰ ਹੋਣ ਦਾ ਖਤਰਾ ਬਰਾਬਰ ਪੱਧਰ ’ਤੇ ਹੁੰਦਾ ਹੈ। ਇਨ੍ਹਾਂ ਲੋਕਾਂ ’ਚ ਗੈਸਟਰੋਇੰਟੇਸਟਾਈਨਲ ਕੈਂਸਰ, ਬ੍ਰੈਸਟ ਅਤੇ ਪ੍ਰੋਸਟੇਟ ਕੈਂਸਰ ਹੋਣ ਦਾ ਖ਼ਤਰਾ ਕਿਤੇ ਜ਼ਿਆਦਾ ਹੁੰਦਾ ਹੈ।

ਸਇੰਟਿਸਟਸ ਅਜੇ ਇਸ ਦਿਸ਼ਾ ’ਚ ਕਰ ਰਹੇ ਹਨ ਕੰਮ
ਹਾਲਾਂਕਿ ਇਸ ਰਿਸਰਚ ’ਚ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ ਕਿ ਅਲਕੋਹਲ ਨਾਲ ਕੈਂਸਰ ਦਾ ਖਤਰਾ ਕਿਵੇਂ ਵਧਦਾ ਹੈ। ਖੋਜਕਾਰਾਂ ਤੋਂ ਪ੍ਰਾਪਤ ਅੰਕੜਿਆਂ ਦੇ ਆਧਾਰ ’ਤੇ ਇਸ ਦੀ ਵਜ੍ਹਾ ਹਾਰਮੋਨਜ਼ ’ਚ ਹੋਣ ਵਾਲੀਆਂ ਤਬਦੀਲੀਆਂ ਹੋ ਸਕਦੀਆਂ ਹਨ। ਨੈਸ਼ਨਲ ਕੈਂਸਰ ਇੰਸਟੀਚਿਊਟ ਅਨੁਸਾਰ ਸਇੰਟਿਸਟਸ ਅਜੇ ਇਸ ਦਿਸ਼ਾ ’ਚ ਕੰਮ ਕਰ ਰਹੇ ਹਨ ਕਿ ਵਾਈਨ ਨਾਲ ਵਧਦੇ ਕੈਂਸਰ ਦੇ ਖਤਰੇ ਦਾ ਮੈਕੇਨਿਜ਼ਮ ਕੀ ਹੈ? ਕਿਨ੍ਹਾਂ ਤਬਦੀਲੀਆਂ ਕਾਰਣ ਅਜਿਹੇ ਹਾਲਾਤ ਬਣਦੇ ਹਨ।


Sunny Mehra

Content Editor

Related News