ਅਲਕਾਇਦਾ ਮੁਖੀ ਅਫਗਾਨਿਸਤਾਨ ''ਚ ਢੇਰ : ਅਧਿਕਾਰੀ

10/08/2019 9:57:28 PM

ਕਾਬੁਲ (ਏ.ਐਫ.ਪੀ.)- ਅਮਰੀਕਾ ਅਤੇ ਅਫਗਾਨਿਸਤਾਨ ਦੇ ਸੁਰੱਖਿਆ ਦਸਤਿਆਂ ਨੇ ਇਕ ਸੰਯੁਕਤ ਮੁਹਿੰਮ ਵਿਚ ਅਲ ਕਾਇਦਾ ਦੀ ਦੱਖਣੀ ਏਸ਼ੀਆ ਬਰਾਂਚ ਦੇ ਸਰਗਨਾ ਨੂੰ ਪਿਛਲੇ ਮਹੀਨੇ ਢੇਰ ਕਰ ਦਿੱਤਾ ਹੈ। ਅਫਗਾਨ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਅਲ ਕਾਇਦਾ ਇਨ ਇੰਡੀਅਨ ਦਾ ਗਠਨ 2014 ਵਿਚ ਹੋਇਆ ਸੀ ਅਤੇ ਉਦੋਂ ਤੋਂ ਆਸਿਮ ਉਮਰ ਇਸ ਦਾ ਸਰਗਨਾ ਸੀ। ਸੁਰੱਖਿਆ ਦਸਤਿਆਂ ਨੇ ਹੇਲਮੰਦ ਸੂਬੇ ਦੇ ਮੂਸਲਾ ਕਲਾ ਜ਼ਿਲੇ ਵਿਚ 23 ਸਤੰਬਰ ਨੂੰ ਤਾਲਿਬਾਨ ਦੇ ਇਕ ਕੰਪਲੈਕਸ 'ਤੇ ਛਾਪਾ ਮਾਰਿਆ ਸੀ। ਉਸ ਛਾਪੇਮਾਰੀ ਵਿਚ ਏ.ਕਿਊ.ਆਈ.ਐਸ. ਦਾ ਸਰਗਨਾ ਉਮਰ ਮਾਰਿਆ ਗਿਆ। ਅਫਗਾਨਿਸਤਾਨ ਦੇ ਰਾਸ਼ਟਰੀ ਸੁਰੱਖਿਆ ਡਾਇਰੈਕਟਰ ਨੇ ਟਵਿੱਟਰ 'ਤੇ ਦੱਸਿਆ ਕਿ ਉਮਰ ਪਾਕਿਸਤਾਨੀ ਨਾਗਰਿਕ ਸੀ ਪਰ ਇਸ ਤਰ੍ਹਾਂ ਦਾ ਦਾਅਵਾ ਕਰਨ ਵਾਲੀਆਂ ਕੁਝ ਰਿਪੋਰਟਾਂ ਸਨ ਕਿ ਉਹ ਭਾਰਤ ਵਿਚ ਪੈਦਾ ਹੋਇਆ ਸੀ।

ਐਨ.ਡੀ.ਐਸ. ਨੇ ਟਵਿੱਟਰ 'ਤੇ ਦੱਸਿਆ ਕਿ ਉਮਰ ਦੇ ਨਾਲ ਸੰਗਠਨ ਦੇ 6 ਹੋਰ ਮੈਂਬਰਾਂ ਨੂੰ ਵੀ ਮਾਰ ਦਿੱਤਾ ਹੈ। ਉਨ੍ਹਾਂ ਵਿਚ ਜ਼ਿਆਦਾਤਰ ਪਾਕਿਸਤਾਨੀ ਸਨ। ਉਨ੍ਹਾਂ ਨੇ ਦੱਸਿਆ ਕਿ ਉਮਰ ਨੂੰ ਤਾਲਿਬਾਨ ਦੇ ਇਕ ਕੰਪਲੈਕਸ ਵਿਚ ਦਫਨ ਕਰ ਦਿੱਤਾ ਗਿਆ ਹੈ। ਇਹ ਛਾਪੇਮਾਰੀ 22-23 ਸਤੰਬਰ ਦੀ ਰਾਤ ਨੂੰ ਕੀਤੀ ਗਈ ਸੀ ਜਿਸ ਦੇ ਲਈ ਅਮਰੀਕਾ ਨੇ ਹਵਾਈ ਸਹਿਯੋਗ ਦਿੱਤਾ ਸੀ। ਅਧਿਕਾਰੀਆਂ ਨੇ ਕਿਹਾ ਕਿ ਉਹ ਮੁਹਿੰਮ ਦੌਰਾਨ ਬੱਚਿਆਂ ਸਣੇ 40 ਆਮ ਲੋਕਾਂ ਦੀ ਮੌਤ ਹੋਣ ਦਾ ਦਾਅਵਾ ਕਰਨ ਵਾਲੀਆਂ ਰਿਪੋਰਟਾਂ ਦੀ ਜਾਂਚ ਕਰਵਾਉਣਗੇ। ਐਨ.ਡੀ.ਐਸ. ਨੇ ਕਿਹਾ ਕਿ ਛਾਪੇਮਾਰੀ ਵਿਚ ਮਾਰੇ ਗਏ ਏ.ਕਿਊ.ਆਈ.ਐਸ. ਦੇ 6 ਹੋਰ ਮੈਂਬਰਾਂ ਵਿਚ ਇਕ ਦੀ ਪਛਾਣ 'ਰੇਹਾਨ' ਦੇ ਤੌਰ 'ਤੇ ਹੋਈ ਹੈ। ਉਹ ਅਲ ਕਾਇਦਾ ਦੇ ਸਰਗਨਾ ਏਮਨ ਅਲ ਜਵਾਹਿਰੀ ਦਾ ਸਹਾਇਕ ਸੀ। ਅਫਗਾਨਿਸਤਾਨ ਵਿਚ ਅਮਰੀਕੀ ਦਸਤਿਆਂ ਨੇ ਟਿੱਪਣੀ ਕਰਨ ਤੋਂ ਮਨਾਂ ਕਰ ਦਿੱਤਾ ਹੈ। 


Sunny Mehra

Content Editor

Related News