Big Breaking: ਪਾਕਿਸਤਾਨ ''ਤੇ ਹੋਈ ਇਕ ਹੋਰ Air Strike, ਇਰਾਨ ਨੇ ਤਬਾਹ ਕੀਤੇ ਅੱਤਵਾਦੀਆਂ ਦੇ ਟਿਕਾਣੇ
Wednesday, Jan 17, 2024 - 04:18 AM (IST)
ਤੇਹਰਾਨ (ਏ.ਪੀ.): ਈਰਾਨ ਨੇ ਮੰਗਲਵਾਰ ਨੂੰ ਪਾਕਿਸਤਾਨ ਦੇ ਅੰਦਰ ਅੱਤਵਾਦੀ ਸਮੂਹ ਜੈਸ਼ ਅਲ-ਅਦਲ ਦੇ ਟਿਕਾਣਿਆਂ 'ਤੇ ਹਮਲਾ ਕੀਤਾ। ਸਰਕਾਰੀ ਸਮਾਚਾਰ ਏਜੰਸੀ ਆਈ.ਆਰ.ਐੱਨ.ਏ. ਨੇ ਕਿਹਾ ਕਿ ਹਮਲੇ ਲਈ ਮਿਜ਼ਾਈਲਾਂ ਅਤੇ ਡਰੋਨਾਂ ਦੀ ਵਰਤੋਂ ਕੀਤੀ ਗਈ। ਪਾਕਿਸਤਾਨ ਨੇ ਤੁਰੰਤ ਹਮਲੇ ਨੂੰ ਸਵੀਕਾਰ ਨਹੀਂ ਕੀਤਾ ਹੈ। ਜੈਸ਼ ਅਲ-ਅਦਲ ਇਕ ਸੁੰਨੀ ਅੱਤਵਾਦੀ ਸਮੂਹ ਹੈ ਜੋ ਮੁੱਖ ਤੌਰ 'ਤੇ ਪਾਕਿਸਤਾਨ ਤੋਂ ਆਪਣੀਆਂ ਗਤੀਵਿਧੀਆਂ ਕਰਦਾ ਹੈ।
ਇਹ ਖ਼ਬਰ ਵੀ ਪੜ੍ਹੋ - ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਦਿਲ ਦਾ ਦੌਰਾ ਪੈਣ ਨਾਲ ਪੰਜਾਬੀ ਨੌਜਵਾਨ ਦੀ ਹੋਈ ਮੌਤ
ਹਮਲੇ ਦਾ ਕੀ ਹੈ ਕਾਰਨ?
ਈਰਾਨ ਇਕ ਸ਼ੀਆ ਬਹੁਗਿਣਤੀ ਵਾਲਾ ਦੇਸ਼ ਹੈ, ਜਦੋਂ ਕਿ ਪਾਕਿਸਤਾਨ ਵਿਚ ਲਗਭਗ 95% ਲੋਕ ਸੁੰਨੀ ਹਨ। ਪਾਕਿਸਤਾਨ ਦੇ ਸੁੰਨੀ ਸੰਗਠਨ ਈਰਾਨ ਦਾ ਵਿਰੋਧ ਕਰਦੇ ਰਹੇ ਹਨ। ਇਸ ਤੋਂ ਇਲਾਵਾ ਬਲੋਚਿਸਤਾਨ ਦਾ ਜੈਸ਼-ਅਲ-ਅਦਲ ਅੱਤਵਾਦੀ ਸੰਗਠਨ ਈਰਾਨ ਦੀ ਸਰਹੱਦ 'ਚ ਦਾਖ਼ਲ ਹੋ ਕੇ ਕਈ ਵਾਰ ਉੱਥੇ ਦੀ ਫ਼ੌਜ 'ਤੇ ਹਮਲੇ ਕਰ ਰਿਹਾ ਹੈ। ਈਰਾਨ ਦੀ ਫ਼ੌਜ ਨੂੰ ਰੈਵੋਲਿਊਸ਼ਨਰੀ ਗਾਰਡ ਕਿਹਾ ਜਾਂਦਾ ਹੈ। ਈਰਾਨ ਸਰਕਾਰ ਕਈ ਵਾਰ ਪਾਕਿਸਤਾਨ ਨੂੰ ਅੱਤਵਾਦੀ ਸੰਗਠਨਾਂ ਨੂੰ ਕਾਬੂ ਕਰਨ ਲਈ ਚੇਤਾਵਨੀ ਦੇ ਚੁੱਕੀ ਹੈ।
ਇਹ ਖ਼ਬਰ ਵੀ ਪੜ੍ਹੋ - ਰਾਤ ਵੇਲੇ ਵਾਪਰਿਆ ਰੇਲ ਹਾਦਸਾ, ਕੰਧ ਤੋੜ ਕੇ ਨਿਕਲ ਗਿਆ ਰੇਲਗੱਡੀ ਦਾ ਇੰਜਣ, ਵੇਖੋ ਮੌਕੇ ਦੀ ਵੀਡੀਓ
ਈਰਾਨ ਨੇ 2021 ਵਿਚ ਵੀ ਕੀਤੀ ਸੀ ਸਰਜੀਕਲ ਸਟ੍ਰਾਈਕ
2021 ਦੀ ਇਕ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਸੀ ਕਿ ਈਰਾਨੀ ਫ਼ੌਜ ਦੇ ਕਮਾਂਡੋ 2 ਫਰਵਰੀ 2021 ਦੀ ਰਾਤ ਨੂੰ ਪਾਕਿਸਤਾਨ ਵਿਚ ਦਾਖਲ ਹੋਏ ਅਤੇ ਸਰਜੀਕਲ ਸਟ੍ਰਾਈਕ ਕੀਤੀ। ਦਰਅਸਲ ਜੈਸ਼-ਅਲ-ਅਦਲ ਨੇ ਈਰਾਨ ਦੇ ਦੋ ਸੈਨਿਕਾਂ ਨੂੰ ਅਗਵਾ ਕਰ ਲਿਆ ਸੀ। ਉਨ੍ਹਾਂ ਨੂੰ ਬਚਾਉਣ ਲਈ ਕਮਾਂਡੋਜ਼ ਨੇ ਆਪਰੇਸ਼ਨ ਚਲਾਇਆ ਸੀ। ਈਰਾਨ ਨੇ ਪਾਕਿਸਤਾਨੀ ਫ਼ੌਜ ਨੂੰ ਇਸ ਕਾਰਵਾਈ ਬਾਰੇ ਕੋਈ ਅਗਾਊਂ ਸੂਚਨਾ ਨਹੀਂ ਦਿੱਤੀ ਸੀ। 3 ਫਰਵਰੀ ਨੂੰ ਈਰਾਨੀ ਸੈਨਿਕਾਂ ਨੇ ਆਪਣੇ ਮਿਸ਼ਨ ਨੂੰ ਸਫਲ ਕਰਾਰ ਦਿੱਤਾ ਅਤੇ ਆਪਣੇ ਸਾਥੀਆਂ ਨੂੰ ਬਚਾਉਣ ਦੀ ਜਾਣਕਾਰੀ ਦਿੱਤੀ ਸੀ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8