ਕੈਨੇਡਾ 'ਚ ਬਰਫ਼ੀਲੇ ਤੂਫ਼ਾਨ ਕਾਰਨ AirIndia ਦੀਆਂ ਉਡਾਣਾਂ ਪ੍ਰਭਾਵਿਤ
Thursday, Dec 22, 2022 - 01:28 PM (IST)
ਵੈਂਕੂਵਰ : ਕੈਨੇਡਾ 'ਚ ਕ੍ਰਿਸਮਸ ਤੋਂ ਪਹਿਲਾਂ ਬਰਫ਼ੀਲੇ ਤੂਫ਼ਾਨ ਨੇ ਦਸਤਕ ਦੇ ਦਿੱਤੀ ਹੈ। ਕੈਨੇਡਾ 'ਚ ਬਰਫਬਾਰੀ ਦੇ ਸੀਜ਼ਨ ਦੀ ਸ਼ੁਰੂਆਤ 'ਚ ਬਰਫੀਲਾ ਤੂਫਾਨ ਆ ਗਿਆ ਹੈ। ਦੇਸ਼ ਦੇ ਕਈ ਇਲਾਕਿਆਂ 'ਚ ਰੁਕ-ਰੁਕ ਕੇ ਬਰਫਬਾਰੀ ਹੋ ਰਹੀ ਹੈ। ਇਸ ਕਾਰਨ ਬ੍ਰਿਟਿਸ਼ ਕੋਲੰਬੀਆ ਦੇ ਵੈਂਕੂਵਰ ਦੇ ਇਲਾਕਿਆਂ 'ਚ ਸੜਕਾਂ 'ਤੇ ਡੇਢ ਫੁੱਟ ਤੱਕ ਬਰਫ ਜਮ੍ਹਾ ਹੋ ਗਈ ਹੈ।
ਇਹ ਵੀ ਪੜ੍ਹੋ : ਰਿਲਾਇੰਸ ਇੰਡਸਟੀਰਜ਼ ਦਾ ਇਕ ਹੋਰ ਵੱਡਾ ਨਿਵੇਸ਼, 2850 ਕਰੋੜ ਰੁਪਏ 'ਚ ਖ਼ਰੀਦੀ ਜਰਮਨੀ ਦੀ ਕੰਪਨੀ
ਕੈਨੇਡਾ ਦੇ ਵੈਂਕੂਵਰ 'ਚ ਲਗਾਤਾਰ ਬਰਫ਼ਬਾਰੀ ਕਾਰਨ ਆਮ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਿਹਾ ਹੈ। ਪਿਛਲੇ 24 ਘੰਟਿਆਂ ਦਰਮਿਆਨ 25 ਤੋਂ 30 ਸੈਂਟੀਮੀਟਰ ਤੱਕ ਬਰਫ਼ਬਾਰੀ ਰਿਕਾਰਡ ਕੀਤੀ ਗਈ ਹੈ। ਇਹ ਤਸਵੀਰ ਬ੍ਰਿਟਿਸ਼ ਕਲੰਬੀਆ ਦੇ ਵੈਂਕੂਵਰ ਦੀ ਹੈ ਜਿਥੇ ਬਰਫ਼ੀਲੇ ਤੂਫ਼ਾਨ ਤੋਂ ਬਾਅਦ ਹਵਾਈ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਵੈਂਕੂਵਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਵੇਸਟ ਜੈੱਟ, ਏਅਰ ਇੰਡੀਆ ਸਮੇਤ ਕਈ ਜਹਾਜਾਂ ਨੂੰ ਆਪਣੀਆਂ ਉਡਾਣਾਂ ਰੋਕਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਦੇ ਨਾਲ ਹੀ ਹਵਾਈ ਅੱਡੇ ਉੱਤੇ ਵੀ ਕਈ ਯਾਤਰੀ ਫਸੇ ਹੋਏ ਹਨ।
ਇਸ ਤੋਂ ਇਲਾਵਾ, ਉੱਤਰੀ ਵੈਨਕੂਵਰ ਵਿੱਚ 12,000 ਤੋਂ ਵੱਧ ਘਰ ਐਤਵਾਰ ਨੂੰ ਦੁਪਹਿਰ 1 ਵਜੇ ਦੇ ਆਸਪਾਸ ਸਬਸਟੇਸ਼ਨ ਵਿੱਚ ਨੁਕਸ ਪੈਣ ਕਾਰਨ ਥੋੜ੍ਹੇ ਸਮੇਂ ਲਈ ਬਿਜਲੀ ਤੋਂ ਬਿਨਾਂ ਰਹੇ।
ਪੂਰਵ ਅਨੁਮਾਨਕਾਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਇੱਕ ਆਰਕਟਿਕ ਫਰੰਟ ਭਾਰੀ ਬਰਫ਼ਬਾਰੀ ਕਰੇਗਾ, ਜਿਸ ਵਿੱਚ ਫਰੇਜ਼ਰ ਵੈਲੀ ਵਿੱਚ 15 ਸੈਂਟੀਮੀਟਰ ਤੱਕ ਅਤੇ ਮੈਟਰੋ ਵੈਨਕੂਵਰ ਦੇ ਕੁਝ ਹਿੱਸਿਆਂ ਵਿੱਚ 10 ਸੈਂਟੀਮੀਟਰ ਤੱਕ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਭਾਰਤ 'ਚ ਫਰਾਂਸੀਸੀ ਦੂਤਾਵਾਸ 'ਚ ਧੋਖਾਧੜੀ, 64 ਲੋਕਾਂ ਦੇ ਸ਼ੈਂਗੇਨ ਵੀਜ਼ਾ ਦਸਤਾਵੇਜ਼ "ਗੁੰਮ"
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।