ਸ੍ਰੀ ਅੰਮ੍ਰਿਤਸਰ ਤੋਂ ਰੋਮ ਲਈ ਏਅਰ ਇੰਡੀਆ ਦੀ ਸਿੱਧੀ ਹਵਾਈ ਸੇਵਾ ਸ਼ੁਰੂ

Tuesday, Feb 02, 2021 - 02:53 PM (IST)

ਸ੍ਰੀ ਅੰਮ੍ਰਿਤਸਰ ਤੋਂ ਰੋਮ ਲਈ ਏਅਰ ਇੰਡੀਆ ਦੀ ਸਿੱਧੀ ਹਵਾਈ ਸੇਵਾ ਸ਼ੁਰੂ

ਰੋਮ (ਕੈਂਥ): ਵਿਦੇਸ਼ ਵਿਚ ਵਸਦੇ ਪੰਜਾਬੀ ਭਾਈਚਾਰੇ, ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਅਤੇ ਅੰਮ੍ਰਿਤਸਰ ਵਿਕਾਸ ਮੰਚ ਨੇ ਏਅਰ ਇੰਡੀਆ ਵੱਲੋਂ 1 ਫਰਵਰੀ ਤੋਂ ਵਿਸ਼ਵ ਦੇ ਇਤਿਹਾਸਕ ਸ਼ਹਿਰਾਂ, ਅੰਮ੍ਰਿਤਸਰ ਅਤੇ ਰੋਮ ਵਿਚਕਾਰ ਮਾਰਚ ਮਹੀਨੇ ਦੇ ਅਖੀਰ ਤੱਕ ਸਿੱਧੀ ਉਡਾਣ ਸ਼ੁਰੂ ਕਰਨ ਦਾ ਸ਼ਲਾਘਾਯੋਗ ਕਾਰਜ ਕੀਤਾ ਹੈ। ਪ੍ਰਬੰਧਕਾਂ ਨੇ ਏਅਰ ਇੰਡੀਆ ਨੂੰ ਅਪੀਲ ਵੀ ਕੀਤੀ ਹੈ ਕਿ ਮਾਰਚ 2021 ਤੋਂ ਬਾਅਦ ਵੀ ਇਹਨਾਂ ਉਡਾਣਾਂ ਨੂੰ ਜਾਰੀ ਰੱਖਿਆ ਜਾਵੇ।

ਪਿਛਲੇ ਮਹੀਨੇ ਜਨਵਰੀ ਵਿੱਚ ਏਅਰ ਇੰਡੀਆ ਨੇ 1, 11, 21 ਫਰਵਰੀ ਅਤੇ 4, 14, 24 ਮਾਰਚ ਨੂੰ ਅੰਮ੍ਰਿਤਸਰ ਤੋਂ ਰੋਮ ਲਈ ਸਿੱਧੀਆਂ ਉਡਾਣਾਂ ਦਾ ਐਲਾਨ ਕੀਤਾ ਸੀ। ਇਹ ਉਡਾਣ ਅਗਲੇ ਦਿਨ ਸਿੱਧਾ ਅੰਮ੍ਰਿਤਸਰ ਪਰਤੇਗੀ। ਏਅਰ ਇੰਡੀਆ ਨੇ 25 ਮਾਰਚ, 2021 ਤੱਕ ਇਹਨਾਂ ਦੀ ਬੁਕਿੰਗ ਖੋਲ੍ਹੀ ਹੈ। ਇਹਨਾਂ ੳਡਾਣਾਂ ਲਈ 256 ਸੀਟਾਂ ਵਾਲੇ ਲਈ ਆਧੁਨਿਕ ਬੋਇੰਗ 787-8 ਡ੍ਰੀਮਲਾਈਨਰ ਜਹਾਜ਼ ਦੀ ਵਰਤੋਂ ਕੀਤੀ ਜਾ ਰਹੀ ਹੈ।

PunjabKesari

ਬੀਤੇ ਦਿਨੀਂ 1 ਫਰਵਰੀ ਨੂੰ ਰੋਮ ਲਈ ਏਅਰ ਇੰਡੀਆ ਦੀ ਪਹਿਲੀ ਸਿੱਧੀ ਉਡਾਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਹਵਾਈ ਅੱਡੇ ਤੋਂ 242 ਯਾਤਰੀਆਂ ਨਾਲ ਰਵਾਨਾ ਹੋਈ। ਇਹ ਉਡਾਣ ਦਿੱਲੀ ਤੋਂ ਅੰਮ੍ਰਿਤਸਰ ਪਹੰਚ ਕੇ ਸਵਾਰੀਆਂ ਨੂੰ ਲੈ ਕੇ ਸਿੱਧਾ ਰੋਮ ਜਾਵੇਗੀ। ਪ੍ਰੈਸ ਨੂੰ ਜਾਰੀ ਬਿਆਨ ਵਿੱਚ, ਫਲਾਈ ਅੰਮ੍ਰਿਤਸਰ ਇਨੀਸ਼ਿਏਟਿਵ ਦੇ ਗਲੋਬਲ ਕਨਵੀਨਰ, ਅਮਰੀਕਾ ਵਾਸੀ ਸਮੀਪ ਸਿੰਘ ਗੁਮਟਾਲਾ ਨੇ ਕਿਹਾ ਕਿ ਮਹਾਮਾਰੀ ਕਾਰਨ ਬਹੁਤ ਸਾਰੀਆਂ ਅੰਤਰਰਾਸ਼ਟਰੀ ਉਡਾਣਾਂ ਦੀ ਮੁਅੱਤਲੀ ਤੋਂ ਬਾਅਦ, ਸਾਲ 2021 ਦੇ ਸ਼ੁਰੂ ਵਿੱਚ ਇਹਨਾਂ ਉਡਾਣਾਂ ਦਾ ਅਰੰਭ ਹੋਣਾ ਹਵਾਈ ਅੱਡੇ ਅਤੇ ਪੰਜਾਬੀ ਭਾਈਚਾਰੇ ਲਈ ਕੁੱਝ ਚੰਗੀ ਖ਼ਬਰ ਹੈ। 

ਪੜ੍ਹੋ ਇਹ ਅਹਿਮ ਖਬਰ - ਦੁਨੀਆ 'ਚ ਪਹਿਲੀ ਵਾਰ 'ਡਬਲ ਇਨਫੈਕਸ਼ਨ', ਇਕੋ ਸਮੇਂ 2 ਕੋਰੋਨਾ ਵੈਰੀਐਂਟ ਨਾਲ ਮਰੀਜ਼ ਪੀੜਤ

ਇਸ ਲਈ ਉਹਨਾਂ ਨੇ ਏਅਰ ਇੰਡੀਆ, ਭਾਰਤ ਸਰਕਾਰ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਤੇ ਮੰਤਰੀ ਹਰਦੀਪ ਸਿੰਘ ਪੁਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਿੱਧੀਆਂ ਉਡਾਣਾਂ ਨਾਲ ਹੁਣ ਇਹਨਾਂ ਦੋਹਾਂ ਸ਼ਹਿਰਾਂ ਵਿਚਕਾਰ ਯਾਤਰਾ ਦਾ ਸਮਾਂ ਸਿਰਫ 7-8 ਘੰਟੇ ਦਾ ਰਹਿ ਗਿਆ ਹੈ। ਰੋਮ ਯੂਰਪ ਦਾ ਤੀਜਾ ਹਵਾਈ ਅੱਡਾ ਹੈ ਜੋਕਿ ਹੁਣ ਯੂਕੇ ਵਿਚ ਲੰਡਨ ਹੀਥਰੋ ਅਤੇ ਬਰਮਿੰਘਮ ਸਮੇਤ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਨਾਲ ਜੁੜ ਗਿਆ ਹੈ। ਇਹਨਾਂ ਤਿੰਨੋਂ ਸ਼ਹਿਰਾਂ ਲਈ ਉਡਾਣਾਂ ਏਅਰ ਇੰਡੀਆ ਵਲੋਂ ਚਲਾਈਆਂ ਜਾ ਰਹੀਆਂ ਹਨ। ਯੂਕੇ ਜਾਣ ਵਾਲੀਆਂ ਉਡਾਣਾਂ ਲਈ ਬੁਕਿੰਗ ਵੀ ਹੁਣ ਅਕਤੂਬਰ 2021 ਦੇ ਅੰਤ ਤੱਕ ਖੋਲ੍ਹ ਦਿੱਤੀ ਗਈ ਹੈ।

ਨੋਟ- ਸ੍ਰੀ ਅੰਮ੍ਰਿਤਸਰ ਤੋਂ ਰੋਮ ਲਈ ਏਅਰ ਇੰਡੀਆ ਦੀ ਸਿੱਧੀ ਹਵਾਈ ਸੇਵਾ ਸ਼ੁਰੂ ਹੋਣ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News