ਏਅਰ ਹੋਸਟੈੱਸ ਦੇ ਪ੍ਰੇਮੀ ਦੀ ਜਹਾਜ਼ ਦੇ ਪਾਇਲਟ ਨਾਲ ਲੜਾਈ, ਪੜ੍ਹੋ ਪੂਰੀ ਖਬਰ

Tuesday, Oct 22, 2019 - 01:25 AM (IST)

ਏਅਰ ਹੋਸਟੈੱਸ ਦੇ ਪ੍ਰੇਮੀ ਦੀ ਜਹਾਜ਼ ਦੇ ਪਾਇਲਟ ਨਾਲ ਲੜਾਈ, ਪੜ੍ਹੋ ਪੂਰੀ ਖਬਰ

ਲੰਡਨ - ਜਹਾਜ਼ 'ਚ ਕਈ ਤਰ੍ਹਾਂ ਦੀ ਲੜਾਈ ਦੇ ਬਾਰੇ 'ਚ ਸੁਣਨ ਨੂੰ ਮਿਲਦਾ ਹੈ। ਆਮ ਤੌਰ 'ਤੇ ਲੜਾਈ ਯਾਤਰੀਆਂ ਦੇ ਗਲਤ ਵਿਵਹਾਰ ਕਾਰਨ ਕਿਸੇ ਹੋਰ ਯਾਤਰੀ ਜਾਂ ਫਿਰ ਕ੍ਰਿਊ ਵਿਚਾਲੇ ਹੁੰਦੀ ਹੈ ਪਰ ਪਹਿਲੀ ਵਾਰ ਅਜਿਹਾ ਸੁਣਨ 'ਚ ਆਇਆ ਹੈ ਕਿ ਇਕ ਏਅਰ ਹੋਸਟੈੱਸ ਦੇ ਪ੍ਰੇਮੀ ਦੀ ਲੜਾਈ ਜਹਾਜ਼ ਦੇ ਪਾਇਲਟ ਨਾਲ ਹੋਈ ਹੈ। ਬ੍ਰਿਟਿਸ਼ ਏਅਰਵੇਜ਼ ਦਾ ਇਹ ਜਹਾਜ਼ ਸਿਡਨੀ ਤੋਂ ਲੰਡਨ ਜਾਣ ਵਾਲਾ ਸੀ। ਸਥਾਨਕ ਮੀਡੀਆ ਰਿਪੋਰਟ ਮੁਤਾਬਕ ਏਅਰ ਹੋਸਟੈੱਸ ਨੇਤਾਲੀ ਫਲਿੰਡਲ ਅਜੇ ਜਾਂਚ ਦੇ ਘੇਰੇ 'ਚ ਹੈ। ਨੇਤਾਲੀ ਦਾ ਪ੍ਰੇਮੀ ਨਸ਼ੇ 'ਚ ਸੀ, ਜਿਸ ਦੇ ਚੱਲਦੇ ਉਸ ਨੇ ਪਾਇਲਟ ਨਾਲ ਲੜਾਈ ਕਰ ਲਈ।

ਇਕ ਸੂਤਰ ਦਾ ਆਖਣਾ ਹੈ ਕਿ ਕ੍ਰਿਊ ਦੇ ਕਈ ਮੈਂਬਰ ਕਥਿਤ ਤੌਰ 'ਤੇ ਜਹਾਜ਼ ਦੀ ਟ੍ਰੋਲੀ 'ਚ ਨਸ਼ੇ ਵਾਲੇ ਪਦਾਰਥ ਲਿਆਏ ਸਨ। ਇਸ ਵਿਚਾਲੇ ਨੇਤਾਲੀ ਨੇ ਵੀ ਆਪਣੇ ਪ੍ਰੇਮੀ ਨੂੰ ਸੱਦਾ ਦਿੱਤਾ ਸੀ। ਉਹ ਵੀ ਜਹਾਜ਼ ਦੀ ਆਖਰੀ ਸੀਟ 'ਤੇ ਬੈਠ ਕੇ ਮਜ਼ੇ ਕਰਨ ਵਾਲੇ ਸੀ। ਪਰ ਅਜਿਹਾ ਨਾ ਹੋਇਆ ਕਿਉਂਕਿ ਉਸ ਨੇ ਪਹਿਲਾਂ ਹੀ ਸ਼ਰਾਬ ਪੀ ਲਈ ਸੀ। ਸਿੰਗਾਪੁਰ 'ਚ ਹੋਟਲ ਦੇ ਰਿਸੈਪਸ਼ਨ ਏਰੀਆ 'ਚ ਉਸ ਦੀ ਲੜਾਈ ਜਹਾਜ਼ ਦੇ ਪਾਇਲਟ ਨਾਲ ਹੋ ਗਈ। ਦੋਹਾਂ ਵਿਚਾਲੇ ਕਾਫੀ ਹਥੋਂਪਾਈ ਵੀ ਹੋਈ। ਦੱਸ ਦਈਏ ਕਿ ਇਥੇ ਪੂਰਾ ਚਾਲਕ ਦਲ ਉਡਾਣਾਂ ਦੇ ਵਿਚ ਰੁਕਦਾ ਹੈ। ਇਨਾਂ ਸਾਰਿਆਂ ਦਾ ਖਮਿਆਜ਼ਾ ਨੇਤਾਲੀ ਨੂੰ ਭੁਗਤਣਾ ਪਿਆ ਅਤੇ ਉਸ ਨੂੰ ਸਸਪੈਂਡ ਕਰ ਦਿੱਤਾ ਗਿਆ। ਇਸ ਮਾਮਲੇ 'ਚ ਬ੍ਰਿਟਿਸ਼ ਏਅਰਵੇਜ਼ ਦੇ ਬੁਲਾਰੇ ਦਾ ਆਖਣਾ ਹੈ ਕਿ ਅਸੀਂ ਆਪਣੇ ਸਹਿਯੋਗੀਆਂ ਤੋਂ ਉੱਚ ਪੱਧਰ ਦੇ ਵਿਵਹਾਰ ਦੀ ਉਮੀਦ ਕਰਦੇ ਹਾਂ ਅਤੇ ਹਮੇਸ਼ਾ ਬਣਦੀ ਕਾਰਵਾਈ ਕਰਾਂਗੇ।


author

Khushdeep Jassi

Content Editor

Related News