ਜਦੋਂ ਏਅਰ ਕੈਨੇਡਾ ਦਾ ਜਹਾਜ਼ ਇਤਿਹਾਸ ਦੇ ਸਭ ਤੋਂ ਭਿਆਨਕ ਹਾਸਦੇ ਤੋਂ ਵਾਲ-ਵਾਲ ਬਚਿਆ

Friday, Aug 04, 2017 - 04:49 AM (IST)

ਜਦੋਂ ਏਅਰ ਕੈਨੇਡਾ ਦਾ ਜਹਾਜ਼ ਇਤਿਹਾਸ ਦੇ ਸਭ ਤੋਂ ਭਿਆਨਕ ਹਾਸਦੇ ਤੋਂ ਵਾਲ-ਵਾਲ ਬਚਿਆ

ਸਾਨਫ੍ਰਾਂਸਿਸਕੋ— ਇਕ ਕੈਨੇਡੀਅਨ ਜਹਾਜ਼ ਉਸ ਵੇਲੇ ਇਕ ਵੱਡੇ ਹਾਦਸੇ ਦਾ ਸ਼ਿਕਾਰ ਹੋਣੋ ਵਾਲ-ਵਾਲ ਬਚਿਆ ਜਦੋਂ ਫਲਾਈਟ ਦੇ ਪਾਈਲਟ ਜਹਾਜ਼ ਨੂੰ ਗਲਤ ਰਨਵੇ 'ਤੇ ਲੈ ਗਏ। ਦੱਸਿਆ ਜਾ ਰਿਹਾ ਹੈ ਇਹ ਜਹਾਜ਼ ਇਤਿਹਾਸ ਦੇ ਸਭ ਤੋਂ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਸਕਦਾ ਸੀ।
ਬੋਰਡ ਦੇ ਪਾਇਲਟ ਏਅਰ ਕੈਨੇਡਾ ਦੀ ਫਲਾਈਟ 759 ਨੂੰ ਸਾਨਫ੍ਰਾਂਸਿਸਕੋ ਦੇ ਏਅਰਪੋਰਟ 'ਤੇ 7 ਜੁਲਾਈ ਨੂੰ ਲੈਂਡ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸਨ ਕਿ ਅਚਾਨਕ ਪਾਇਲਟ ਨੇ ਟੈਕਸੀਵੇ ਨੂੰ ਹਵਾਈ ਅੱਡੇ ਦਾ ਰਨਵੇ ਸਮਝ ਲਿਆ, ਜੋ ਟਰਮਿਨਲ ਨੂੰ ਰਨਵੇ ਨਾਲ ਜੋੜਨ ਵਾਲਾ ਰਸਤਾ ਸੀ। ਜਹਾਜ਼ ਤੇ ਜ਼ਮੀਨ 'ਚ ਸਿਰਪ 59 ਫੁੱਟ ਦਾ ਫਾਸਲਾ ਰਹਿ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਰਨਵੇ ਤੇ ਚਾਰ ਹੋਰ ਫਲਾਇਟਾਂ ਟੇਕ ਆਫ ਲਈ ਤਿਆਰ ਖੜੀਆਂ ਸਨ। ਇਸੇ ਦੌਰਾਨ ਪਾਇਲਟ ਤੇ ਕੋ-ਪਾਇਲਟ ਦੁਬਾਰਾ ਇੰਜਣ ਨੂੰ ਬੂਸਟ ਕਰ ਹਾਦਸੇ ਤੋਂ ਬਚਣ 'ਚ ਸਫਲ ਰਹੇ।
ਰਾਸ਼ਟਰੀ ਪਰਿਵਾਹਨ ਸੁਰੱਖਿਆ ਬੋਰਡ ਦੀ ਇਕ ਰਿਪੋਰਟ 'ਚ ਕਿਹਾ ਗਿਆ ਕਿ ਘਟਨਾ ਦੇ ਬਾਅਦ ਦੋਵਾਂ ਪਾਇਲਟਾਂ ਨੇ ਕਿਹਾ ਕਿ ਉਨ੍ਹਾਂ ਨੂੰ ਲੱਗਿਆ ਕਿ ਉਨ੍ਹਾਂ ਦੇ ਖੱਬੇ ਪਾਸੇ ਰੌਸ਼ਨ ਕੀਤਾ ਰਨਵੇ 28 ਐੱਲ ਸੀ ਤੇ ਉਹ 28 ਆਰ 'ਤੇ ਲੈਂਡਿੰਗ ਲਈ ਤਿਆਰ ਹੋ ਗਏ। ਐੱਨ.ਟੀ.ਐੱਸ.ਬੀ. ਦੇ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇ ਇਸ ਸਬੰਧ 'ਚ ਅਜੇ ਕੋਈ ਵੀ ਸਿੱਟਾ ਨਹੀਂ ਕੱਢਿਆ ਹੈ, ਜੋ ਇਤਿਹਾਸ ਦੀ ਸਭ ਤੋਂ ਭਿਆਨਕ ਘਟਨਾ ਬਣਨ ਤੋਂ ਕੁਝ ਫੁੱਟ ਦੀ ਦੂਰੀ 'ਤੋਂ ਬਚੀ। ਏਅਰ ਕੈਨੇਡਾ ਦੇ ਇਕ ਬੁਲਾਰੇ ਪੀਟਰ ਫਿਟਜ਼ਪੈਟ੍ਰਿਕ ਨੇ ਜਾਂਚ ਦਾ ਹਵਾਲਾ ਦੇ ਕੇ ਕੁਝ ਵੀ ਕਹਿਣ ਤੋਂ ਨਾਂਹ ਕਰ ਦਿੱਤੀ।


Related News