ਪਾਕਿਸਤਾਨ ਦੇ ਪਹਿਲੇ ਵਿਦੇਸ਼ ਮੰਤਰੀ ਵੱਲੋਂ ਬਣਾਇਆ ਅਹਿਮਦੀਆ ਧਾਰਮਿਕ ਸਥਾਨ ਢਾਹਿਆ
Monday, Jan 20, 2025 - 03:48 AM (IST)
ਗੁਰਦਾਸਪੁਰ/ਲਾਹੌਰ (ਵਿਨੋਦ) : ਪਾਕਿਸਤਾਨ ਦੇ ਲਾਹੌਰ ਨੇੜੇ ਕਸਬੇ ਡਸਕਾ ’ਚ ਸਥਾਨਕ ਪ੍ਰਸ਼ਾਸਨ ਨੇ ਪਾਕਿਸਤਾਨ ਦੇ ਪਹਿਲੇ ਵਿਦੇਸ਼ ਮੰਤਰੀ ਜ਼ਫਰਉੱਲਾ ਖਾਨ ਵੱਲੋਂ ਬਣਾਏ ਗਏ ਇਕ ਇਤਿਹਾਸਕ ਧਾਰਮਿਕ ਸਥਾਨ ਨੂੰ ਢਾਹ ਦਿੱਤਾ ਹੈ।
ਸਰਹੱਦ ਪਾਰ ਸੂਤਰਾਂ ਅਨੁਸਾਰ ਇਸ ਸਥਾਨ ਨੂੰ ਢਾਹੁਣ ਤੋਂ ਦੋ ਦਿਨ ਪਹਿਲਾਂ ਪੰਜਾਬ ਸਥਾਨਕ ਸਰਕਾਰ ਦੇ ਐਕਟ ਤਹਿਤ ਇਕ ਨੋਟਿਸ ਜਾਰੀ ਕੀਤਾ ਗਿਆ ਸੀ, ਜਿਸ ’ਚ ਦਾਅਵਾ ਕੀਤਾ ਗਿਆ ਸੀ ਕਿ ਢਾਂਚੇ ਦਾ ਵਿਸਥਾਰ ਗੈਰ-ਕਾਨੂੰਨੀ ਸੀ ਕਿਉਂਕਿ ਇਸ ਨੇ ਜਨਤਕ ਸੜਕ ’ਤੇ 13 ਫੁੱਟ ਦਾ ਕਬਜ਼ਾ ਕੀਤਾ ਸੀ। ਇਸ ਸਥਾਨ ਨੂੰ ਖਾਨ ਨੇ ਪਾਕਿਸਤਾਨ ਦੀ ਆਜ਼ਾਦੀ ਤੋਂ ਪਹਿਲਾਂ 1947 ’ਚ ਆਪਣੇ ਜੱਦੀ ਸ਼ਹਿਰ ਡਸਕਾ, ਸਿਆਲਕੋਟ ’ਚ ਬਣਾਇਆ ਸੀ। ਇਸ ਨੂੰ ਢਾਹੁਣਾ ਅਹਿਮਦੀਆ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਕਾਰਵਾਈਆਂ ਦੀ ਲੜੀ ਦਾ ਨਵਾਂ ਮਾਮਲਾ ਹੈ।