ਰੂਸ ਦੇ ਹਮਲੇ ਤੋਂ ਬਾਅਦ ਯੂਕ੍ਰੇਨ ਤੋਂ ਪਹਿਲੀ ਵਾਰ ਅਨਾਜ ਦੀ ਬਰਾਮਦ ਹੋਈ ਸ਼ੁਰੂ
Friday, Jul 29, 2022 - 08:37 PM (IST)
ਓਡੇਸਾ (ਯੂਕ੍ਰੇਨ)-ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਸ਼ੁੱਕਰਵਾਰ ਨੂੰ ਓਡੇਸਾ ਖੇਤਰ ਦਾ ਦੌਰਾ ਕਰ ਅਨਾਜ ਦੀ ਬਰਾਮਦ ਵਿਵਸਥਾ ਦਾ ਨਿਰੀਖਣ ਕੀਤਾ। ਰੂਸ ਦੇ ਹਮਲੇ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ ਯੂਕ੍ਰੇਨ ਦੇ ਓਡੇਸਾ ਖੇਤਰ ਤੋਂ ਅਨਾਜ ਦੀ ਬਰਾਮਦ ਦੀ ਸ਼ੁਰੂਆਤ ਹੋਈ ਹੈ। ਜ਼ੇਲੇਂਸਕੀ ਨੇ ਇਸ ਦੌਰਾਨ ਤੁਰਕੀ ਦੇ ਜਹਾਜ਼ 'ਚ ਅਨਾਜ ਦੀ ਪੇਖ ਨੂੰ ਦੇਖਿਆ।
ਇਹ ਵੀ ਪੜ੍ਹੋ : ਯੂਕ੍ਰੇਨ ਦੀ ਅਦਾਲਤ ਨੇ ਯੁੱਧ ਅਪਰਾਧ ਦੇ ਦੋਸ਼ੀ ਰੂਸੀ ਫੌਜੀ ਦੀ ਘਟਾਈ ਸਜ਼ਾ
ਜ਼ੇਲੇਂਸਕੀ ਨੇ ਕਿਹਾ ਕਿ ਯੁੱਧ ਦੀ ਸ਼ੁਰੂਆਤ ਤੋਂ ਬਾਅਦ ਤੋਂ ਪਹਿਲੀ ਵਾਰ ਜਹਾਜ਼ ਰਾਹੀਂ ਅਨਾਜ ਦੀ ਬਰਾਮਦ ਫਿਰ ਤੋਂ ਸ਼ੁਰੂ ਹੋ ਗਈ ਹੈ। ਉਨ੍ਹਾਂ ਕਿਹਾ ਕਿ ਅਨਾਜ ਦੀ ਬਰਾਮਦ ਕਈ ਜਹਾਜ਼ਾਂ ਦੇ ਰਵਾਨਾ ਹੋਣ ਨਾਲ ਸ਼ੁਰੂ ਹੋਵੇਗੀ। ਇਨ੍ਹਾਂ ਜਹਾਜ਼ਾਂ 'ਤੇ ਪਹਿਲਾਂ ਹੀ ਅਨਾਜ ਲੱਦਿਆ ਜਾ ਚੁੱਕਿਆ ਹੈ ਪਰ ਯੁੱਧ ਕਾਰਨ ਇਹ ਯੂਕ੍ਰੇਨ ਦੀ ਬੰਦਰਗਾਹ ਤੋਂ ਰਵਾਨਾ ਨਹੀਂ ਹੋ ਸਕੇ।
ਇਹ ਵੀ ਪੜ੍ਹੋ : ਬਰਮਿੰਘਮ 'ਚ 22ਵੀਆਂ ਰਾਸ਼ਟਰਮੰਡਲ ਖੇਡਾਂ ਸ਼ੁਰੂ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ