ਪੁੱਤਰ ਦੇ ਜਨਮਦਿਨ ਮੌਕੇ ਅਦਾਕਾਰਾ ਨੇ ਕਰਾਇਆ ਨਿਊਡ ਫੋਟੋਸ਼ੂਟ, ਹੋਈ 3 ਮਹੀਨੇ ਦੀ ਜੇਲ੍ਹ

Wednesday, Apr 21, 2021 - 11:59 AM (IST)

ਪੁੱਤਰ ਦੇ ਜਨਮਦਿਨ ਮੌਕੇ ਅਦਾਕਾਰਾ ਨੇ ਕਰਾਇਆ ਨਿਊਡ ਫੋਟੋਸ਼ੂਟ, ਹੋਈ 3 ਮਹੀਨੇ ਦੀ ਜੇਲ੍ਹ

ਘਾਨਾ : ਅਫਰੀਕੀ ਦੇਸ਼ ਘਾਨਾ ਦੀ ਇਕ ਅਦਾਕਾਰਾ ਨੂੰ ਆਪਣੇ ਬੱਚੇ ਨਾਲ ਨਿਊਡ ਤਸਵੀਰ ਸਾਂਝੀ ਕਰਨੀ ਪਾਰੀ ਪੈ ਗਈ। ਅਦਾਲਤ ਨੇ ਇਸ ਨੂੰ ਗੰਭੀਰ ਮਾਮਲਾ ਕਰਾਰ ਦਿੰਦੇ ਹੋਏ ਅਦਾਕਾਰਾ ਨੂੰ 3 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਹਾਲਾਂਕਿ, ਅਦਾਲਤ ਦੇ ਇਸ ਫ਼ੈਸਲੇ ’ਤੇ ਸਵਾਲ ਵੀ ਖੜ੍ਹੇ ਹੋ ਰਹੇ ਹਨ। ਅਮਰੀਕੀ ਰੈਪ ਸਟਾਰ ਕਾਰਡੀ ਬੀ ਸਮੇਤ ਕਈ ਹਸਤੀਆਂ ਨੇ ਇਸ ਸਜ਼ਾ ਨੂੰ ਬੇਹੱਦ ਕਠਿਨ ਦੱਸਿਆ ਹੈ। ਅਦਾਕਾਰਾ ਰੋਸਮੋਂਡ ਬ੍ਰਾਊਨ ਜਿਨ੍ਹਾਂ ਨੂੰ ਅਕੁਪਮ ਪੋਲੋ ਦੇ ਨਾਮ ਤੋਂ ਜਾਣਿਆ ਜਾਂਦਾ ਹੈ। ਉਨ੍ਹਾਂ ਨੇ ਆਪਣੇ ਪੁੱਤਰ ਦੇ ਜਨਮਦਿਨ ਮੌਕੇ ਉਸ ਨਾਲ ਨਿਊਡ ਫੋਟੋਸ਼ੂਟ ਕਰਵਾਇਆ ਸੀ ਅਤੇ ਉਸ ਤਸਵੀਰ ਨੂੰ ਸੋਸ਼ਲ ਮੀਡੀਆ ’ਤੇ ਸਾਂਝਾ ਵੀ ਕੀਤਾ ਸੀ।

ਇਹ ਵੀ ਪੜ੍ਹੋ : ਕੋਰੋਨਾ ਦਾ ਮਜ਼ਾਕ ਉਡਾਉਣਾ ਸ਼ਖ਼ਸ ਨੂੰ ਪਿਆ ਭਾਰੀ, ਪਾਜ਼ੇਟਿਵ ਮਰੀਜ਼ਾਂ ਨਾਲ ਪਾਰਟੀ ਕਰਨ ਤੋਂ ਹਫ਼ਤੇ ਬਾਅਦ ਹੋ ਗਈ ਮੌਤ

PunjabKesari

‘ਦਿ ਸਨ’ ਦੀ ਰਿਪੋਰਟ ਮੁਤਾਬਕ 31 ਸਾਲਾ ਅਕੁਪਮ ਪੋਲੋ ਇਕ ਸਿੰਗਲ ਮਦਰ ਹੈ। ਪਿਛਲੇ ਸਾਲ ਜੂਨ ਵਿਚ ਉਨ੍ਹਾਂ ਨੇ ਆਪਣੇ ਪੁੱਤਰ ਦੇ 7ਵੇਂ ਜਨਮਦਿਨ ਦੇ ਮੌਕੇ ’ਤੇ ਇਕ ਨਿਊਡ ਫੋਟੋ ਖਿਚਵਾਈ ਸੀ। ਪੋਲੋ ਨੇ ਇਸ ਤਸਵੀਰ ਨੂੰ ਸੋਸ਼ਲ ਮੀਡੀਆ ਅਕਾਊਂਟ ’ਤੇ ਵੀ ਸਾਂਝੀ ਕੀਤਾ ਸੀ, ਜਿਸ ਨੂੰ ਲੈ ਕੇ ਕਾਫ਼ੀ ਬਵਾਲ ਹੋਇਆ ਅਤੇ ਮਾਮਲਾ ਅਕਰਾ ਦੀ ਇਕ ਅਦਾਲਤ ਵਿਚ ਪਹੁੰਚ ਗਿਆ। ਅਦਾਲਤ ਨੇ ਪੋਲੋ ਨੂੰ ਅਸ਼ਲੀਲ ਸਮੱਗਰੀ ਪ੍ਰਸਾਰਿਤ ਕਰਨ ਅਤੇ ਘਰੇਲੂ ਹਿੰਸਾ ਦਾ ਦੋਸ਼ੀ ਮੰਨਦੇ ਹੋਏ 90 ਦਿਨ ਦੀ ਸਜ਼ਾ ਸੁਣਾ ਦਿੱਤੀ।

ਇਹ ਵੀ ਪੜ੍ਹੋ : ਮਹਿੰਦਰ ਸਿੰਘ ਧੋਨੀ ਦੇ ਮਾਤਾ-ਪਿਤਾ ਨੂੰ ਹੋਇਆ 'ਕੋਰੋਨਾ', ਰਾਂਚੀ ਦੇ ਹਸਪਤਾਲ 'ਚ ਦਾਖ਼ਲ

ਅਦਾਲਤ ਨੇ ਫ਼ੈਸਲੇ ਵਿਚ ਕਿਹਾ ਕਿ ਅਕੁਪਮ ਪੋਲੋ ਨੇ ਸੋਸ਼ਲ ਮੀਡੀਆ ਵਿਚ ਅਸ਼ਲੀਲ ਸਮੱਗਰੀ ਸਾਂਝੀ ਕਰਕੇ ਅਪਰਾਧ ਕੀਤਾ ਹੈ। ਇਹ ਘਰੇਲੂ ਹਿੰਸਾ ਦੀ ਸ਼੍ਰੇਣੀ ਵਿਚ ਵੀ ਜਾਂਦਾ ਹੈ। ਜੱਜ ਕ੍ਰਿਸਟਿਆਨਾ ਕੈਨ ਨੇ ਪੋਲੋ ਨੂੰ ਪੁੱਛਿਆ ਕਿ ਕੀ ਉਨ੍ਹਾਂ ਨੇ ਨਿਊਡ ਫੋਟੋ ਸਾਂਝੀ ਕਰਨ ਤੋਂ ਪਹਿਲਾਂ ਆਪਣੇ ਪੁੱਤਰ ਤੋਂ ਇਜਾਜ਼ਤ ਮੰਗੀ? ਕੀ ਉਨ੍ਹਾਂ ਨੇ ਆਪਣੇ ਪੁੱਤਰ ਦੇ ਅਧਿਕਾਰ ਦਾ ਸਨਮਾਨ ਕੀਤਾ? ਜੱਜ ਨੇ ਕਿਹਾ ਕਿ ਪੋਲੋ ਨੇ ਬਿਨਾਂ ਆਪਣੇ ਪੁੱਤਰ ਦੀ ਰਾਏ ਜਾਣੇ ਤਸਵੀਰ ਸਾਂਝੀ ਕੀਤੀ, ਜੋ ਅਪਰਾਧ ਹੈ। ਅਦਾਲਤ ਨੇ ਮੰਨਿਆ ਹੈ ਕਿ ਪੋਲੋ ਸਿੰਗਲ ਮਦਰ ਹੈ ਅਤੇ ਉਸ ਦੇ ਜੇਲ੍ਹ ਜਾਣ ਨਾਲ ਉਸ ਦੇ ਪੁੱਤਰ ਨੂੰ ਪਰੇਸ਼ਾਨੀ ਹੋਵੇਗੀ ਪਰ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੇ ਮਾਮਲਿਆਂ ਵਿਚ ਸਜ਼ਾ ਦੇਣਾ ਜ਼ਰੂਰੀ ਹੈ ਤਾਂ ਕਿ ਦੂਜਿਆਂ ਨੂੰ ਸਬਕ ਮਿਲ ਸਕੇ। 

ਇਹ ਵੀ ਪੜ੍ਹੋ : ਦਿੱਲੀ ਪੁਲਸ ਨੇ ਵਿਰਾਟ ਕੋਹਲੀ ਦੀ ਵੀਡੀਓ ਕੀਤੀ ਸਾਂਝੀ, ਜਾਣੋ ਕੀ ਦਿੱਤਾ ਸੰਦੇਸ਼

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
 


author

cherry

Content Editor

Related News