ਅੱਤਵਾਦ ਖ਼ਿਲਾਫ਼ ਅਫ਼ਗਾਨਿਸਤਾਨ ਨਾਲ ਮਿਲ ਕੇ ਐਕਸ਼ਨ ਲੈਣਗੇ ਚੀਨ ਅਤੇ ਪਾਕਿਸਤਾਨ
Tuesday, Jul 27, 2021 - 05:13 PM (IST)
ਬੀਜਿੰਗ: ਚੀਨ ਅਤੇ ਪਾਕਿਸਤਾਨ ਨੇ ਅਫ਼ਗਾਨਿਸਤਾਨ ਨੂੰ ‘ਅੱਤਵਾਦ ਦਾ ਗੜ੍ਹ’ ਬਣਨ ਤੋਂ ਰੋਕਣ ਅਤੇ ਅੱਤਵਾਦੀ ਤਾਕਤਾਂ ਨੂੰ ਉੱਥੋਂ ਕੱਢਣ ਲਈ ਯੁੱਧ ਪ੍ਰਭਾਵਿਤ ਦੇਸ਼ ’ਚ ਸੰਯੁਕਤ ਕਾਰਵਾਈ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਚੀਨ ਦੇ ਦੱਖਣੀ ਪੱਛਮੀ ਸ਼ਹਿਰ ਚੇਂਗਦੂ ’ਚ ਸ਼ਨੀਵਾਰ ਨੂੰ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮੁਹੰਮਦ ਕੁਰੈਸ਼ੀ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਵਾਂਗ ਯੀ ’ਚ ਬੈਠਕ ਦੌਰਾਨ ਇਹ ਫ਼ੈਸਲਾ ਲਿਆ ਗਿਆ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਓ ਲਿਜੀਆਨ ਨੇ ਇੱਥੇ ਪੱਤਰਕਾਰਾਂ ਨੂੰ ਕਿਹਾ ਕਿ ਬੈਠਕ ਦੌਰਾਨ, ਵਾਂਗ ਅਤੇ ਕੁਰੈਸ਼ੀ ਨੇ ਅਫ਼ਗਾਨ ਮੁੱਦੇ ’ਤੇ ਸੰਯੁਕਤ ਕਾਰਵਾਈ ਕਰਨ ਦਾ ਫੈਸਲਾ ਲਿਆ ਹੈ। ਇਸ ਦੇ ਇਲਾਵਾ ਚੀਨੀ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ’ਤੇ ਪੋਸਟ ਕੀਤੀ ਗਈ ਮੀਮੋ ’ਚ ਕਿਹਾ ਗਿਆ ਕਿ ਵਾਂਗ ਨੇ ਕੁਰੈਸ਼ੀ ਨਾਲ ਗੱਲਬਾਤ ’ਚ ਕਿਹਾ ਕਿ ਇਕ ਗੁਆਂਢੀ ਹੋਣ ਦੇ ਨਾਤੇ ਅਫ਼ਗਾਨ ਸਥਿਥੀ ਦਾ ਚੀਨ ਅਤੇ ਪਾਕਿਸਤਾਨ ’ਤੇ ਸਿੱਧਾ ਪ੍ਰਭਾਵ ਪਵੇਗਾ। ਇਸ ਲਈ ਦੋਵੇਂ ਦੇਸ਼ਾਂ ਲਈ ਇਹ ਜ਼ਰੂਰੀ ਹੈ ਕਿ ਆਪਸੀ ਸਹਿਯੋਗ ਨੂੰ ਮਜ਼ਬੂਤ ਕਰੇ ਅਤੇ ਪਰਿਵਰਤਨ ’ਤੇ ਪ੍ਰਤਿਕਿਰਿਆ ਦੇਵੇ।ਮੀਮੋ ’ਚ ਕਿਹਾ ਗਿਆ ਹੈ ਕਿ ਕੁਰੈਸ਼ੀ ਦੀ ਚੀਨ ਦੀ ਯਾਤਰਾ ਦੌਰਾਨ ਇਹ ਇਕ ਮਹੱਤਵਪੂਰਨ ਏਜੰਡਾ ਸੀ।