ਅਫ਼ਗਾਨਿਸਤਾਨ: ਜਹਾਜ਼ ਤੋਂ ਹੇਠਾਂ ਡਿੱਗਣ ਵਾਲਿਆਂ ਦੇ ਉੱਡ ਗਏ ਸਨ ਚਿਥੜੇ, ਸ਼ਖ਼ਸ ਨੇ ਦੱਸਿਆ ਅੱਖੀਂ ਦੇਖਿਆ ਮੰਜ਼ਰ
Friday, Aug 20, 2021 - 10:15 AM (IST)
ਕਾਬੁਲ : ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਤੋਂ ਵੱਡੀ ਗਿਣਤੀ ਵਿਚ ਲੋਕ ਦੇਸ਼ ਛੱਡ ਕੇ ਦੌੜ ਰਹੇ ਹਨ। ਇਸੇ ਤਰ੍ਹਾਂ 16 ਅਗਸਤ ਨੂੰ ਕਾਬੁਲ ਹਵਾਈ ਅੱਡੇ ਤੋਂ ਰਵਾਨਾ ਹੋਏ ਅਮਰੀਕੀ ਹਵਾਈ ਫ਼ੌਜ ਦੇ ਸੀ-17 ਜਹਾਜ਼ ਦੇ ਚੱਕਿਆਂ ਵਿਚ 3 ਅਫ਼ਗਾਨ ਨਾਗਰਿਕ ਲੁੱਕ ਕੇ ਦੇਸ਼ ਵਿਚੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਜਿਵੇਂ ਹੀ ਜਹਾਜ਼ ਦੇ ਉਡਾਣ ਭਰੀ ਤਾਂ ਇਹ ਤਿੰਨੇ ਸੈਂਕੜੇ ਫੁੱਟ ਦੀ ਉਚਾਈ ਤੋਂ ਇਕ ਮਕਾਨ ਦੀ ਛੱਤ ’ਤੇ ਡਿੱਗੇ ਅਤੇ ਤਿੰਨਾਂ ਦੀ ਮੌਤ ਹੋ ਗਈ। ਉਥੇ ਹੀ ਜਿਸ ਮਕਾਨ ਦੀ ਛੱਤ ’ਤੇ 2 ਲਾਸ਼ਾਂ ਡਿੱਗੀਆਂ, ਉਹ ਇਕ ਸਕਿਓਰਿਟੀ ਗਾਰਡ ਦਾ ਘਰ ਹੈ। ਹੁਣ ਸਕਿਓਰਿਟੀ ਗਾਰਡ ਨੇ ਪੂਰੀ ਘਟਨਾ ਦੱਸੀ ਹੈ।
ਇਹ ਵੀ ਪੜ੍ਹੋ: ਤਾਲਿਬਾਨ ਦੇ ਡਰੋਂ ਦੇਸ਼ ਛੱਡ ਕੇ ਭੱਜੇ ਅਸ਼ਰਫ ਗਨੀ ਨੇ ਅਫਗਾਨਿਸਤਾਨ ਪਰਤਣ ਦੀ ਖਾਧੀ ਕਸਮ
There is no place for Afghan citizens on the democracy’s aircraft!
— Peyman Aref (@Peyman_Aref) August 16, 2021
Terrible photo of Afghanistan:
Afghan citizens fall while hanging from the plane wheels!
pic.twitter.com/KtxP41Jkui
ਇਸ ਘਟਨਾ ਸਬੰਧੀ ਸਕਿਓਰਿਟੀ ਗਾਰਡ ਵਲੀ ਸਾਲੇਕ ਨੇ ਨਿਊਜ਼ ਏਜੰਸੀ ਰਾਇਟਰਸ ਨਾਲ ਗੱਲਬਾਤ ਵਿਚ ਦੱਸਿਆ ਕਿ ਸੋਮਵਾਰ ਨੂੰ ਪੂਰਾ ਪਰਿਵਾਰ ਘਰ ਵਿਚ ਹੀ ਸੀ। ਅਚਾਨਕ ਛੱਤ ’ਤੇ ਧਮਾਕੇ ਵਰਗੀ ਆਵਾਜ਼ ਆਈ। ਅਜਿਹਾ ਲੱਗਾ ਜਿਵੇਂ ਕੋਈ ਟਾਇਰ ਫੱਟਿਆ ਹੋਵੇ। ਮੈਂ ਤੁਰੰਤ ਦੌੜ ਕੇ ਛੱਤ ’ਤੇ ਗਿਆ। ਉਥੇ 2 ਲਾਸ਼ਾਂ ਪਈਆਂ ਸਨ। ਇਹ ਦਿਲ ਦਹਿਲਾ ਦੇਣ ਵਾਲਾ ਮੰਜ਼ਰ ਸੀ। ਦੋਵਾਂ ਦੇ ਸਿਰ ਫੱਟ ਚੁੱਕੇ ਸਨ। ਲਾਸ਼ਾਂ ਦੇ ਕਈ ਚਿਥੜੇ ਹੋ ਗਏ ਸਨ। ਬੱਸ ਖ਼ੂਨ ਹੀ ਖ਼ੂਨ ਸੀ। ਮੇਰੀ ਪਤਨੀ ਇਹ ਸਭ ਦੇਖ ਦੇ ਬੇਹੋਸ਼ ਹੋ ਗਈ। ਵਲੀ ਨੇ ਅੱਗੇ ਦੱਸਿਆ ਕਿ ਇਸ ਦੇ ਬਾਅਦ ਅਸੀਂ ਉਨ੍ਹਾਂ ਦੋਵਾਂ ਲਾਸ਼ਾਂ ’ਤੇ ਚਾਦਰ ਪਾਈ ਅਤੇ ਲਾਸ਼ਾਂ ਨੂੰ ਨੇੜੇ ਦੀ ਇਕ ਮਸਜਿਦ ਦੇ ਸਾਹਮਣੇ ਲੈ ਗਏ।
ਦੱਸ ਦੇਈਏ ਕਿ ਜਹਾਜ਼ ਵਿਚੋਂ ਹੇਠਾਂ ਡਿੱਗ ਕੇ ਮਰਨ ਵਾਲਿਆਂ ਦੀ ਪਛਾਣ ਹੋ ਚੁੱਕੀ ਹੈ। ਇਨ੍ਹਾਂ ਵਿਚ ਇਕ ਆਮ ਨਾਗਰਿਕ, ਦੂਜਾ ਡਾਕਟਰ ਸੀ। ਦੋਵਾਂ ਦੀ ਉਮਰ 30 ਸਾਲ ਤੋਂ ਘੱਟ ਸੀ। ਇਨ੍ਹਾਂ ਵਿਚ ਇਕ ਦਾ ਨਾਮ ਸੈਫੁਲਾ ਹੋਤਕ ਸੀ, ਜੋ ਡਾਕਟਰ ਸੀ। ਦੂਜੇ ਦਾ ਨਾਮ ਫਿਦਾ ਮੁਹੰਮਦ ਸੀ। ਉਥੇ ਹੀ ਤੀਜਾ ਸ਼ਖ਼ਸ ਇਕ ਫੁੱਟਬਾਲ ਖਿਡਾਰੀ ਸੀ, ਜਿਸ ਦਾ ਨਾਮ ਜਕੀ ਅਨਵਰੀ ਦੱਸਿਆ ਗਿਆ ਹੈ। ਅਫਗਾਨਿਸਤਾਨ ਦੇ ਖੇਡ ਮੰਤਰਾਲੇ ਨੇ ਜਕੀ ਅਨਵਰੀ ਦੀ ਜਹਾਜ਼ ਵਿਚੋਂ ਹੇਠਾਂ ਡਿੱਗ ਕੇ ਮੌਤ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ: UAE ਜਾਣ ਵਾਲੇ ਯਾਤਰੀਆਂ ਲਈ ਅਹਿਮ ਖ਼ਬਰ, ਜਾਰੀ ਹੋਏ ਨਵੇਂ ਦਿਸ਼ਾ ਨਿਰਦੇਸ਼
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।