ਅਫਗਾਨਿਸਤਾਨ ਨੇ ਗ੍ਰੀਨ ਟੀ ਦੀ ਖੇਤੀ ਕੀਤੀ ਸ਼ੁਰੂ
Saturday, Dec 28, 2024 - 11:55 AM (IST)
ਕਾਬੁਲ (ਏਜੰਸੀ)- ਅਫਗਾਨਿਸਤਾਨ ਦੀ ਕਾਰਜਕਾਰੀ ਸਰਕਾਰ ਨੇ ਸਥਾਨਕ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਲਈ ਪੂਰਬੀ ਖੋਸਤ ਸੂਬੇ ਵਿਚ ਗ੍ਰੀਨ ਟੀ ਦੀ ਖੇਤੀ ਸ਼ੁਰੂ ਕੀਤੀ ਹੈ। ਸਰਕਾਰੀ ਬਖਤਰ ਨਿਊਜ਼ ਏਜੰਸੀ ਨੇ ਸ਼ੁੱਕਰਵਾਰ ਨੂੰ ਰਿਪੋਰਟ ਦਿੱਤੀ ਕਿ ਸਥਾਨਕ ਉਤਪਾਦਾਂ ਨੂੰ ਵਧਾਉਣ ਦੇ ਉਦੇਸ਼ ਨਾਲ ਹਾਲ ਹੀ ਵਿਚ ਸੂਬੇ ਦੇ ਗੁਰਬੂਜ਼ ਜ਼ਿਲ੍ਹੇ ਵਿੱਚ ਇੱਕ ਪਾਇਲਟ ਪ੍ਰੋਜੈਕਟ ਦੇ ਤਹਿਤ ਗ੍ਰੀਨ ਟੀ ਪੌਦੇ ਦੀ ਖੇਤੀ ਸ਼ੁਰੂ ਕੀਤੀ ਗਈ ਹੈ।
ਯੁੱਧ ਪ੍ਰਭਾਵਿਤ ਦੇਸ਼ ਦੇ ਕਿਸਾਨਾਂ ਨੂੰ ਪਿਛਲੇ ਇਕ ਦਹਾਕੇ ਵਿੱਚ ਚਾਹ ਦੀ ਖੇਤੀ ਵਿੱਚ ਸੀਮਤ ਤਜਰਬਾ ਰਿਹਾ ਹੈ, ਪਰ ਹੁਣ ਤੱਕ ਚੰਗੇ ਨਤੀਜੇ ਸਾਹਮਣੇ ਨਹੀਂ ਆਏ ਹਨ। ਰਿਪੋਰਟਾਂ ਦੇ ਅਨੁਸਾਰ, ਮਾਹਰ ਘਰੇਲੂ ਉਤਪਾਦਾਂ ਨੂੰ ਉਤਸ਼ਾਹਿਤ ਕਰਨ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਟੀਚਾ ਪ੍ਰਾਪਤ ਕਰਨ ਲਈ ਚਾਹ ਦੀ ਖੇਤੀ, ਇਸ ਦੀ ਕਟਾਈ ਅਤੇ ਪ੍ਰੋਸੈਸਿੰਗ ਦੀ ਨਿਗਰਾਨੀ ਕਰ ਰਹੇ ਹਨ। ਅਫਗਾਨਿਸਤਾਨ ਸਾਲਾਨਾ 5 ਕਰੋੜ ਡਾਲਰ ਤੋਂ ਵੱਧ ਮੁੱਲ ਦੀ ਚਾਹ ਦਾ ਆਯਾਤ ਕਰਦਾ ਹੈ।