ਅਫ਼ਗਾਨਿਸਤਾਨ: ਕਾਬੁਲ ''ਚ ਔਰਤਾਂ ਨੇ ਕੀਤਾ ਪ੍ਰਦਰਸ਼ਨ, ਬੁਨਿਆਦੀ ਅਧਿਕਾਰਾਂ ਦੀ ਕੀਤੀ ਮੰਗ

Friday, Dec 17, 2021 - 01:32 PM (IST)

ਅਫ਼ਗਾਨਿਸਤਾਨ: ਕਾਬੁਲ ''ਚ ਔਰਤਾਂ ਨੇ ਕੀਤਾ ਪ੍ਰਦਰਸ਼ਨ, ਬੁਨਿਆਦੀ ਅਧਿਕਾਰਾਂ ਦੀ ਕੀਤੀ ਮੰਗ

ਕਾਬੁਲ: ਕਾਬੁਲ ਵਿਚ ਵੀਰਵਾਰ ਨੂੰ ਵੱਡੀ ਗਿਣਤੀ ਵਿਚ ਔਰਤਾਂ ਦੇਸ਼ ਵਿਚ ਚੱਲ ਰਹੇ ਆਰਥਿਕ ਸੰਕਟ ਦੇ ਵਿਰੁੱਧ ਅਤੇ ਰਾਜਨੀਤਿਕ ਭਾਗੀਦਾਰੀ ਸਮੇਤ ਆਪਣੇ ਬੁਨਿਆਦੀ ਅਧਿਕਾਰਾਂ ਲਈ ਪ੍ਰਦਰਸ਼ਨ ਕਰਨ ਲਈ ਇਕੱਠੀਆਂ ਹੋਈਆਂ। ਸਥਾਨਕ ਮੀਡੀਆ ਨੇ ਇਹ ਰਿਪੋਰਟ ਦਿੱਤੀ ਹੈ। ਟੋਲੋ ਨਿਊਜ਼ ਨੇ ਕਿਹਾ ਕਿ ਕਾਬੁਲ ਵਿਚ ਪ੍ਰਦਰਸ਼ਨ ਕਰਨ ਵਾਲੀਆਂ ਔਰਤਾਂ ਨੇ "ਰੋਟੀ, ਕੰਮ, ਆਜ਼ਾਦੀ, ਰਾਜਨੀਤਿਕ ਭਾਗੀਦਾਰੀ" ਦੀ ਮੰਗ ਕੀਤੀ।

ਪ੍ਰਦਰਸ਼ਨਕਾਰੀਆਂ ਨੇ ਨੌਕਰੀਆਂ, ਭੋਜਨ ਅਤੇ ਆਪਣੇ ਅਧਿਕਾਰਾਂ ਨੂੰ ਮਾਨਤਾ ਦਿਵਾਉਣ ਲਈ ਨਾਅਰੇਬਾਜ਼ੀ ਕੀਤੀ। ਉਨ੍ਹਾਂ ਨੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਅਫ਼ਗਾਨਿਸਤਾਨ ਦੀ ਮਦਦ ਕਰਨ ਅਤੇ ਤਬਾਹੀ ਤੋਂ ਬਚਾਉਣ ਦੀ ਵੀ ਮੰਗ ਕੀਤੀ। ਦੇਸ਼ ਇਸ ਸਮੇਂ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਡੂੰਘੇ ਆਰਥਿਕ, ਮਨੁੱਖਤਾਵਾਦੀ ਅਤੇ ਸੁਰੱਖਿਆ ਸੰਕਟ ਨਾਲ ਜੂਝ ਰਿਹਾ ਹੈ। ਤਾਲਿਬਾਨ ਨੇ 15 ਅਗਸਤ ਨੂੰ ਕਾਬੁਲ 'ਤੇ ਕਬਜ਼ਾ ਕਰ ਲਿਆ ਸੀ।


 


author

cherry

Content Editor

Related News