ਅਫਗਾਨਿਸਤਾਨ ''ਚ ਮਿਨੀ ਬੱਸ ''ਚ ਹੋਇਆ ਬੰਬ ਧਮਾਕਾ, 3 ਯਾਤਰੀਆਂ ਦੀ ਮੌਤ, 5 ਜ਼ਖ਼ਮੀ

Thursday, Jul 30, 2020 - 04:59 PM (IST)

ਅਫਗਾਨਿਸਤਾਨ ''ਚ ਮਿਨੀ ਬੱਸ ''ਚ ਹੋਇਆ ਬੰਬ ਧਮਾਕਾ, 3 ਯਾਤਰੀਆਂ ਦੀ ਮੌਤ, 5 ਜ਼ਖ਼ਮੀ

ਹੇਰਾਤ (ਵਾਰਤਾ) : ਅਫਗਾਨਿਸਤਾਨ ਦੇ ਪੱਛਮੀ ਸੂਬੇ ਹੇਰਾਤ ਵਿਚ ਇਕ ਮਿਨੀ ਬੱਸ ਦੇ ਵਿਸਫੋਟਕ ਦੀ ਲਪੇਟ ਵਿਚ ਆਉਣ ਨਾਲ 3 ਯਾਤਰੀਆਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ। ਸੂਬਾਈ ਸਰਕਾਰ ਦੇ ਬੁਲਾਰੇ ਜਿਲਾਨੀ ਫਰਹਾਦ ਨੇ ਵੀਰਵਾਰ ਨੂੰ ਦੱਸਿਆ ਕਿ ਹੇਰਾਤ ਸ਼ਹਿਰ ਦੇ ਹਾਜੀ ਅੱਬਾਸ ਖ਼ੇਤਰ ਵਿਚ ਬੁੱਧਵਾਰ ਰਾਤ ਇਕ ਮਿਨੀ ਬੱਸ ਵਿਸਫੋਟਕ ਦੀ ਲਪੇਟ ਵਿਚ ਆ ਗਈ, ਜਿਸ ਨਾਲ 3 ਯਾਤਰੀਆਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਵਿਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਸੂਬਾਈ ਪੁਲਸ ਮੁਖੀ ਅਬਿਦੁੱਲਾਹ ਨੋਰਜਈ ਨੇ ਕਿਸੇ ਵਿਸ਼ੇਸ਼ ਸਮੂਹ ਦਾ ਨਾਮ ਲਏ ਬਿਨਾਂ ਘਟਨਾ ਦੀ ਪੁਸ਼ਟੀ ਕੀਤੀ ਹੈ ਅਤੇ ਕਿਹਾ ਹੈ ਕਿ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


author

cherry

Content Editor

Related News