ਅਫ਼ਗਾਨਿਸਤਾਨ ’ਚ ਆਉਣ ਵਾਲੇ ਮਨੁੱਖੀ ਸੰਕਟ ਤੋਂ ਬਚਣ ਲਈ ਅੰਤਰਰਾਸ਼ਟਰੀ ਪੱਧਰ ’ਤੇ ਸਾਂਝੇ ਯਤਨ ਜ਼ਰੂਰੀ: ਬਾਜਵਾ

Tuesday, Dec 21, 2021 - 12:59 PM (IST)

ਅਫ਼ਗਾਨਿਸਤਾਨ ’ਚ ਆਉਣ ਵਾਲੇ ਮਨੁੱਖੀ ਸੰਕਟ ਤੋਂ ਬਚਣ ਲਈ ਅੰਤਰਰਾਸ਼ਟਰੀ ਪੱਧਰ ’ਤੇ ਸਾਂਝੇ ਯਤਨ ਜ਼ਰੂਰੀ: ਬਾਜਵਾ

ਇਸਲਾਮਾਬਾਦ (ਭਾਸ਼ਾ) : ਪਾਕਿਸਤਾਨੀ ਫ਼ੌਜ ਦੇ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਯੁੱਧ ਪ੍ਰਭਵਿਤ ਅਫ਼ਗਾਨਿਸਤਾਨ ਨੂੰ ਆਉਣ ਵਾਲੇ ਮਨੁੱਖੀ ਸੰਕਟ ਤੋਂ ਬਚਾਉਣ ਲਈ ਸੋਮਵਾਰ ਨੂੰ ਅੰਤਰਰਾਸ਼ਟਰੀ ਪੱਧਰ ’ਤੇ ਸੰਯੁਕਤ ਰੂਪ ਨਾਲ ਕੋਸ਼ਿਸ਼ ਕਰਨ ਦੀ ਗੱਲ ਕਹੀ। ਅਫ਼ਗਾਨਿਸਤਾਨ ’ਤੇ ਅਮਰੀਕਾ ਦੇ ਵਿਸ਼ੇਸ਼ ਨੁਮਾਇੰਦੇ ਥਾਮਸ ਵੈਸਟ ਨਾਲ ਗੱਲਬਾਤ ਦੌਰਾਨ ਜਨਰਲ ਬਾਜਵਾ ਨੇ ਉਕਤ ਗੱਲ ਕਹੀ। ਵੈਸਟ ਨੇ ਰਾਵਲਪਿੰਡੀ ਵਿਚ ਫ਼ੌਜ ਦੇ ਹੈਡਕੁਆਟਰ ਵਿਚ ਜਨਰਲ ਬਾਜਵਾ ਨਾਲ ਮੁਲਾਕਾਤ ਕੀਤੀ।

ਫ਼ੌਜ ਵੱਲੋਂ ਜਾਰੀ ਬਿਆਨ ਮੁਤਾਬਕ ਬੈਠਕ ਵਿਚ ਆਪਸੀ ਹਿੱਤਾਂ ਦੇ ਮੁੱਦਿਆਂ, ਅਫ਼ਗਾਨਿਸਤਾਨ ਦੇ ਮੌਜੂਦਾ ਸੁਰੱਖਿਆ ਹਾਲਾਤ ਅਤੇ ਦੁਵੱਲੇ ਸਹਿਯੋਗ ਦੇ ਮੌਕਿਆਂ ’ਤੇ ਚਰਚਾ ਹੋਈ। ਬਿਆਨ ਮੁਤਾਬਕ ਅੰਤਰਰਾਸ਼ਟਰੀ ਪੱਧਰ ’ਤੇ ਕੋਸ਼ਿਸ਼ਾਂ ’ਤੇ ਜ਼ੋਰ ਦਿੰਦੇ ਹੋਏ ਜਨਰਲ ਬਾਜਵਾ ਨੇ ਕਿਹਾ ਕਿ ਅਸਥਿਰ ਅਫ਼ਗਾਨਿਸਤਾਨ ਦੁਨੀਆ ਅਤੇ ਖੇਤਰ ਦੋਵਾਂ ਲਈ ਸਹੀ ਨਹੀਂ ਹੈ। ਯੁੱਧ ਪ੍ਰਭਾਵਿਤ ਦੇਸ਼ ਤੋਂ ਅਮਰੀਕੀ ਅਤੇ ਨਾਟੋ ਫ਼ੌਜੀਆਂ ਦੀ ਵਾਪਸੀ ਦੌਰਾਨ ਅਗਸਤ 2021 ਵਿਚ ਕਾਬੁਲ ’ਤੇ ਫਿਰ ਤੋਂ ਤਾਲਿਬਾਨ ਦਾ ਕਬਜ਼ਾ ਹੋਣ ਦੇ ਬਾਅਦ ਅਫ਼ਗਾਨਿਸਤਾਨ ਦੀ ਅਰਥ ਵਿਵਸਥਾ ਬੇਹੱਦ ਖ਼ਰਾਬ ਸਥਿਤੀ ਵਿਚ ਹੈ।
 


author

cherry

Content Editor

Related News