ਕਾਬੁਲ ''ਚ 2 ਖੁਫੀਆ ਅਧਿਕਾਰੀਆਂ ਦੀ ਹੱਤਿਆ : ਅਫਗਾਨ ਅਧਿਕਾਰੀ

12/02/2019 2:34:49 PM

ਕਾਬੁਲ (ਭਾਸ਼ਾ): ਅਫਗਾਨਿਸਤਾਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਇਕ ਬੰਦੂਕਧਾਰੀ ਨੇ ਰਾਜਧਾਨੀ ਕਾਬੁਲ ਵਿਚ ਇਕ ਗੱਡੀ 'ਤੇ ਗੋਲੀਆਂ ਚਲਾਈਆਂ। ਇਸ ਘਟਨਾ ਵਿਚ 2 ਖੁਫੀਆ ਅਧਿਕਾਰੀਆਂ ਦੀ ਮੌਤ ਹੋ ਗਈ ਅਤੇ 3 ਹੋਰ ਜ਼ਖਮੀ ਹੋ ਗਏ। ਅਫਗਾਨ ਗ੍ਰਹਿ ਮੰਤਰਾਲੇ ਦੇ ਬੁਲਾਰੇ ਨਸਰਤ ਰਹੀਮੀ ਨੇ ਕਿਹਾ ਕਿ ਪੁਲਸ ਸੋਮਵਾਰ ਤੜਕਸਾਰ ਇਸ ਹਮਲੇ ਨੂੰ ਅੰਜਾਮ ਦੇਣ ਵਾਲੇ ਬੰਦੂਕਧਾਰੀ ਦੀ ਤਲਾਸ਼ ਕਰ ਰਹੀ ਹੈ। 

ਰਹੀਮੀ ਨੇ ਕਿਹਾ ਕਿ ਪੁਲਸ ਨੇ ਕਾਬੁਲ ਦੇ ਪੂਰਬੀ ਜ਼ਿਲਾ 9 ਇਲਾਕੇ ਨੂੰ ਸੀਲ ਕਰ ਦਿੱਤਾ ਹੈ ਅਤੇ ਹਮਲਾਵਰ ਦੀ ਤਲਾਸ਼ ਜਾਰੀ ਹੈ। ਕਿਸੇ ਵੀ ਸਮੂਹ ਨੇ ਇਸ ਹਮਲੇ ਦੀ ਤੁਰੰਤ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਤਾਲਿਬਾਨ ਅਤੇ ਇਸਲਾਮਿਕ ਸਟੇਟ ਨਾਲ ਸਬੰਧਤ ਸੰਗਠਨ ਰਾਜਧਾਨੀ ਵਿਚ ਹਮਲਿਆਂ ਨੂੰ ਅੰਜਾਮ ਦਿੰਦੇ ਰਹਿੰਦੇ ਹਨ।


Vandana

Content Editor

Related News