ਅਫ਼ਗਾਨੀ ਔਰਤਾਂ ਕਰਨਾ ਚਾਹੁੰਦੀਆਂ ਹਨ ਨੌਕਰੀ, ਦਫ਼ਤਰ ਆਉਣ ਤੋਂ ਰੋਕ ਰਿਹੈ ਤਾਲਿਬਾਨ
Tuesday, Sep 14, 2021 - 04:37 PM (IST)
ਕਾਬੁਲ- ਅਫ਼ਗਾਨਿਸਤਾਨ ਵਿਚ ਤਾਲਿਬਾਨ ਦੇ ਸੱਤਾ ਵਿਚ ਆਉਣ ਤੋਂ ਬਾਅਦ ਔਰਤਾਂ ਉੱਤੇ ਅੱਤਿਆਚਾਰ ਵਧਦੇ ਜਾ ਰਹੇ ਹਨ। ਔਰਤਾਂ ਦੇ ਅਧਿਕਾਰਾਂ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਕੁੜੀਆਂ ਦੀ ਉੱਚ ਸਿੱਖਿਆ 'ਤੇ ਪਾਬੰਦੀ ਦੇ ਨਾਲ ਹੀ ਹੁਣ ਔਰਤਾਂ ਨੂੰ ਨੌਕਰੀ ਕਰਨ ਤੋਂ ਰੋਕਿਆ ਜਾ ਰਿਹਾ ਹੈ। ਤਾਲਿਬਾਨ ਨੇ ਉਨ੍ਹਾਂ ਨੂੰ ਕੰਮ ’ਤੇ ਪਰਤਣ ਤੋਂ ਰੋਕ ਰੱਖਿਆ ਹੈ ਜਦਕਿ ਉਨ੍ਹਾਂ ਦੀ ਕੰਮ ਕਰਨ ਦੀ ਚਾਹਤ ਹੈ। ਅਫ਼ਗਾਨਿਸਤਾਨ ਦੀਆਂ ਔਰਤਾਂ ਜੋ ਕੁਝ ਦਿਨ ਪਹਿਲਾਂ ਤੱਕ ਸਰਕਾਰੀ ਨੌਕਰੀ ਕਰ ਰਹੀਆਂ ਸਨ, ਹੁਣ ਉਨ੍ਹਾਂ ਨੂੰ ਕੰਮ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਇਸ ਨੂੰ ਲੈ ਕੇ ਔਰਤਾਂ ਵਿਚ ਗੁੱਸਾ ਹੈ। ਉਨ੍ਹਾਂ ਨੇ ਸਰਕਾਰੀ ਨੌਕਰੀ ਵਿਚ ਵਾਪਸੀ ਦੀ ਮੰਗ ਕੀਤੀ ਹੈ। ਇਸ ਸਬੰਧੀ ਪ੍ਰਦਰਸ਼ਨ ਵੀ ਕੀਤੇ ਜਾ ਰਹੇ ਹਨ।
ਸ਼ੁਗੁਫਾ ਨਜੀਬੀ, ਜਿਨ੍ਹਾਂ ਨੇ ਭਾਰਤ ਤੋਂ ਕਾਨੂੰਨ ਵਿਚ ਮਾਸਟਰ ਡਿਗਰੀ ਪੂਰੀ ਕੀਤੀ ਅਤੇ ਲਗਭਗ 10 ਸਾਲਾਂ ਤੋਂ ਅਫ਼ਗਾਨ ਸੰਸਦ ਵਿਚ ਕੰਮ ਕਰ ਰਹੀ ਸੀ, ਨੇ ਕਿਹਾ ਕਿ ਜਦੋਂ ਮੈਂ ਦਫ਼ਤਰ ਗਈ ਤਾਂ ਉਨ੍ਹਾਂ ਨੇ ਮੈਨੂੰ ਰੋਕ ਦਿੱਤਾ ਗਿਆ। ਉਨ੍ਹਾਂ ਜਦੋਂ ਕਿਹਾ ਕਿ ਨਵੀਂ ਸਰਕਾਰ ਨੇ ਔਰਤਾਂ ਨੂੰ ਕੰਮ ਕਰਨ ਦੀ ਛੋਟ ਦਿੱਤੀ ਹੈ ਤਾਂ ਕਿਉਂ ਰੋਕਿਆ ਜਾ ਰਿਹਾ ਹੈ? ਉਥੇ ਖੜ੍ਹੇ ਲੋਕਾਂ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ। ਬਾਅਦ ਵਿਚ ਉਸ ਨੂੰ ਕਿਹਾ ਗਿਆ ਕਿ ਉਹ ਹੁਣ ਦਫ਼ਤਰ ਨਾ ਆਵੇ। ਹਨੀਫਾ ਹਮਦਾਰ, ਜੋ ਇਕ ਸਾਬਕਾ ਪੁਲਸ ਅਧਿਕਾਰੀ ਹੈ ਅਤੇ ਕਾਬੁਲ ਪੁਲਸ ਜ਼ਿਲ੍ਹਾ 8 ਵਿਚ ਕੰਮ ਕਰਦੀ ਹੈ, ਨੇ ਕਿਹਾ ਕਿ ਉਹ ਆਪਣੇ ਭਵਿੱਖ ਸਬੰਧੀ ਚਿੰਤਤ ਹੈ। ਉਸਨੇ ਕਿਹਾ ਕਿ ਮੈਂ ਇਕ ਵਿਧਵਾ ਹਾਂ। ਮੇਰੇ 4 ਬੱਚੇ ਹਨ। ਜੇਕਰ ਮੈਂ ਕੰਮ ’ਤੇ ਨਹੀਂ ਜਾਵਾਂਗੀ ਤਾਂ ਪਰਿਵਾਰ ਨੂੰ ਕਿਵੇਂ ਪਾਲਾਂਗੀ। ਤਾਲਿਬਾਨ ਨੇ ਸਿਰਫ਼ ਔਰਤਾਂ ਨੂੰ ਸਿਹਤ ਅਤੇ ਸਿੱਖਿਆ ਦੇ ਖੇਤਰਾਂ ਵਿਚ ਕੰਮ ’ਤੇ ਪਰਤਣ ਦੀ ਇਜਾਜ਼ਤ ਦਿੱਤੀ।
ਇਹ ਵੀ ਪੜ੍ਹੋ: ਕੰਪਨੀ ਨੇ ਔਰਤ ਨੂੰ 1 ਘੰਟੇ ਦੀ ਛੁੱਟੀ ਦੇਣ ਤੋਂ ਕੀਤਾ ਇਨਕਾਰ, ਹੁਣ ਦੇਣਾ ਪਵੇਗਾ 2 ਕਰੋੜ ਦਾ ਮੁਆਵਜ਼ਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।