ਤਾਲਿਬਾਨ ਦਾ ਖ਼ੌਫ : ਪਾਕਿਸਤਾਨ ਪਹੁੰਚੀਆਂ 32 ਅਫਗਾਨਿਸਤਾਨੀ ਮਹਿਲਾ ਫੁੱਟਬਾਲਰ

Wednesday, Sep 15, 2021 - 01:39 PM (IST)

ਇਸਲਾਮਾਬਾਦ (ਭਾਸ਼ਾ): ਅਫਗਾਨਿਸਤਾਨ ਦੀਆਂ 32 ਮਹਿਲਾ ਫੁੱਟਬਾਲ ਖਿਡਾਰਣਾਂ ਆਪਣੇ ਪਰਿਵਾਰਾਂ ਨਾਲ ਪਾਕਿਸਤਾਨ ਪਹੁੰਚ ਗਈਆਂ ਹਨ। ਇੱਥੇ ਇਹਨਾਂ ਨੂੰ ਤਾਲਿਬਾਨ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਬੁੱਧਵਾਰ ਨੂੰ ਇਕ ਮੀਡੀਆ ਰਿਪੋਰਟ ਮੁਤਾਬਕ ਉਹਨਾਂ ਨੂੰ ਕੱਢਣ ਲਈ ਸਰਕਾਰ ਵੱਲੋਂ ਐਮਰਜੈਂਸੀ ਮਾਨਵਤਾਵਾਦੀ ਵੀਜ਼ਾ ਜਾਰੀ ਕੀਤੇ ਜਾਣ ਦੇ ਬਾਅਦ ਇਹ ਫੁੱਟਬਾਲਰ ਪਾਕਿਸਤਾਨ ਪਹੁੰਚੀਆਂ। 

ਰਾਸ਼ਟਰੀ ਜੂਨੀਅਰ ਕੁੜੀਆਂ ਦੀ ਇਸ ਟੀਮ ਦੀਆਂ ਖਿਡਾਰਣਾਂ ਨੇ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਮੁਤਾਬਕ ਕਤਰ ਜਾਣਾ ਸੀ ਜਿੱਥੇ ਅਫਗਾਨ ਸ਼ਰਨਾਰਥੀਆਂ ਨੂੰ 2022 ਫੀਫਾ ਵਿਸ਼ਵ ਕੱਪ ਦੇ ਇਕ ਸਟੇਡੀਅਮ ਵਿਚ ਰੱਖਿਆ ਗਿਆ ਹੈ ਪਰ ਕਾਬੁਲ ਹਵਾਈ ਅੱਡੇ 'ਤੇ 26 ਅਗਸਤ ਨੂੰ ਹੋਏ ਇਕ ਬੰਬ ਧਮਾਕੇ ਕਾਰਨ ਉਹ ਅਜਿਹਾ ਨਹੀਂ ਕਰ ਸਕੀਆਂ। ਇਸ ਧਮਾਕੇ ਵਿਚ 13 ਅਮਰੀਕੀ ਅਤੇ ਘੱਟੋ-ਘੱਟ 170 ਅਫਗਾਨ ਨਾਗਰਿਕਾਂ ਦੀ ਮੌਤ ਹੋ ਗਈ ਸੀ। 'ਡਾਨ' ਅਖ਼ਬਾਰ ਦੀ ਰਿਪੋਰਟ ਮੁਤਾਬਕ ਇਹਨਾਂ ਮਹਿਲਾਂ ਖਿਡਾਰਣਾਂ ਨੂੰ ਫੁੱਟਬਾਲ ਖੇਡਣ 'ਤੇ ਤਾਲਿਬਾਨ ਤੋਂ ਧਮਕੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਰਿਪੋਰਟ ਮੁਤਾਬਕ ਅਗਸਤ ਵਿਚ ਅਫਗਾਨਿਸਤਾਨ ਵਿਚ  ਤਾਲਿਬਾਨ ਦੇ ਸੱਤਾ 'ਤੇ ਕਾਬਿਜ਼ ਹੋਣ ਦੇ ਬਾਅਦ ਇਹ ਖਿਡਾਰਣਾਂ ਤਾਲਿਬਾਨ ਤੋਂ ਬਚਣ ਲਈ ਲੁਕ ਰਹੀਆਂ ਸਨ। 

ਪੜ੍ਹੋ ਇਹ ਅਹਿਮ ਖ਼ਬਰ- ਅਫਗਾਨਿਸਤਾਨ : ਕਾਬੁਲ 'ਚ ਬੰਦੂਕ ਦੀ ਨੋਕ 'ਤੇ ਭਾਰਤੀ ਕਾਰੋਬਾਰੀ ਅਗਵਾ

ਬ੍ਰਿਟੇਨ ਦੇ ਇਕ ਗੈਰ ਸਰਕਾਰੀ ਸੰਗਠਨ 'ਫੁੱਟਬਾਲਰ ਫੌਰ ਪੀਸ' ਨੇ ਸਰਕਾਰ ਅਤੇ ਪਾਕਿਸਤਾਨ ਫੁੱਟਬਾਲਰ ਮਹਾਸੰਘ (ਜੋ ਫੀਫਾ ਤੋਂ ਮਾਨਤਾ ਪ੍ਰਾਪਤ ਨਹੀਂ ਹੈ) ਦੀ ਮਦਦ ਨਾਲ ਇਹਨਾਂ 32 ਖਿਡਾਰਣਾਂ ਨੂੰ ਪਾਕਿਸਤਾਨ ਲਿਆਉਣ ਦੀ ਸ਼ੁਰੂਆਤ ਕੀਤੀ। ਫੀਫਾ ਪ੍ਰਧਾਨ ਜਿਯਾਨੀ ਇਨਫੈਨਟਿਨੋ ਪਿਛਲੇ ਹਫ਼ਤੇ ਦੋਹਾ ਯਾਤਰਾ ਦੌਰਾਨ ਅਫਗਾਨਿਸਤਾਨੀ ਸ਼ਰਨਾਰਥੀਆਂ ਨਾਲ ਮਿਲੇ ਸਨ ਪਰ ਫੀਫਾ ਦੀ ਇਸ ਗੱਲ ਲਈ ਆਲੋਚਨਾ ਕੀਤੀ ਗਈ ਸੀ ਕਿ ਉਸ ਨੇ ਅਫਗਾਨਿਸਤਾਨ ਵਿਚ ਇਹਨਾਂ ਮਹਿਲਾ ਫੁੱਟਬਾਲਰਾਂ ਦੀ ਮਦਦ ਲਈ ਕੋਈ ਕਦਮ ਨਹੀਂ ਚੁੱਕਿਆ ਸੀ। ਇਹ ਮਹਿਲਾ ਫੁੱਟਬਾਲਰ ਪੇਸ਼ਾਵਰ ਤੋਂ ਲਾਹੌਰ ਜਾਣਗੀਆਂ ਜਿੱਥੇ ਉਹਨਾਂ ਨੂੰ ਪਾਕਿਸਤਾਨ ਫੁੱਟਬਾਲਰ ਮਹਾਸੰਘ ਦੇ ਹੈੱਡਕੁਆਰਟਰ ਵਿਚ ਰੱਖਿਆ ਜਾਵੇਗਾ।


Vandana

Content Editor

Related News