ਜਰਮਨੀ ’ਚ ਅਫਗਾਨ ਸ਼ਰਨਾਰਥੀ ਨੇ ਲੋਕਾਂ ਨੂੰ ਕਾਰ ਨਾਲ ਕੁਚਲਿਆ, 28 ਜ਼ਖਮੀ
Friday, Feb 14, 2025 - 01:23 PM (IST)

ਮਿਊਨਿਖ (ਏਜੰਸੀ)- ਜਰਮਨੀ ਦੇ ਮਿਊਨਿਖ ਸ਼ਹਿਰ ’ਚ ਇਕ ਅਫਗਾਨ ਸ਼ਰਨਾਰਥੀ ਨੇ ਲੋਕਾਂ ’ਤੇ ਕਾਰ ਚੜ੍ਹਾ ਦਿੱਤੀ। ਇਸ ਹਾਦਸੇ ’ਚ 28 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਇਹ ਘਟਨਾ ਇੱਥੋਂ ਦੇ ਡਾਊਨਟਾਊਨ ਇਲਾਕੇ ਨੇੜੇ ਸਥਾਨਕ ਸਮੇਂ ਅਨੁਸਾਰ ਸਵੇਰੇ ਲੱਗਭਗ 10:30 ਵਜੇ ਵਾਪਰੀ। ਉਸ ਸਮੇਂ ਸਰਵਿਸ ਵਰਕਰਜ਼ ਯੂਨੀਅਨ ਦੇ ਲੋਕ ਰੋਸ ਪ੍ਰਦਰਸ਼ਨ ਕਰ ਰਹੇ ਸਨ।
ਪੁਲਸ ਨੇ 24 ਸਾਲ ਦੇ ਹਮਲਾਵਰ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਡਰਾਈਵਰ ਦਾ ਨਾਂ ਸੁਲੇਮਾਨ ਏ. ਦੱਸਿਆ ਜਾ ਰਿਹਾ ਹੈ। ਪੁਲਸ ਨੇ ਮੌਕੇ ਤੋਂ ਮਿੰਨੀ ਕੂਪਰ ਕਾਰ ਨੂੰ ਬਰਾਮਦ ਕੀਤਾ ਹੈ। ਫਾਇਰ ਸਰਵਿਸ ਮੁਤਾਬਕ ਕੁਝ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੁਲਸ ਨੂੰ ਸ਼ੱਕ ਹੈ ਕਿ ਇਹ ਹਮਲਾ ਜਾਣਬੁੱਝ ਕੇ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਅਮਰੀਕਾ 'ਚ ਖਾਲਿਸਤਾਨੀਆਂ 'ਤੇ ਡੋਨਾਲਡ ਟਰੰਪ ਦਾ ਤਿੱਖਾ ਜਵਾਬ; 'ਅਸੀਂ ਭਾਰਤ ਨਾਲ ਕੰਮ ਕਰ ਰਹੇ ਹਾਂ'
ਹਮਲਾਵਰ ’ਤੇ ਨਸ਼ਾ ਸਮੱਗਲਿੰਗ ਦਾ ਦੋਸ਼
ਗ੍ਰਹਿ ਮੰਤਰੀ ਜੋਆਚਿਮ ਹਰਮਨ ਮੁਤਾਬਕ ਪੁਲਸ ਹਮਲਾਵਰ ਨੂੰ ਪਹਿਲਾਂ ਤੋਂ ਹੀ ਜਾਣਦੀ ਸੀ। ਉਹ ਪਹਿਲਾਂ ਵੀ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਅਤੇ ਦੁਕਾਨ ਤੋਂ ਸਾਮਾਨ ਚੋਰੀ ਕਰਨ ਦੇ ਦੋਸ਼ਾਂ ’ਚ ਫੜਿਆ ਜਾ ਚੁੱਕਾ ਹੈ।
ਇਹ ਵੀ ਪੜ੍ਹੋ: ਵਿਸ਼ਵ ਰਿਕਾਰਡ ਬਣਾਉਣ ਦੀ ਕੋਸ਼ਿਸ਼, ਕਾਰ ਦੀ ਲਪੇਟ 'ਚ ਆਉਣ ਨਾਲ ਭਾਰਤੀ ਸਾਈਕਲਿਸਟ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8