ਬਾਜਵਾ ਨੂੰ ਵੇਖ ਲੋਹਾ-ਲਾਖਾ ਹੋਇਆ ਅਫਗਾਨ ਨਾਗਰਿਕ, ਸੜਕ ਵਿਚਾਲੇ ਕੀਤਾ ਜ਼ਲੀਲ

Tuesday, Jun 06, 2023 - 10:31 AM (IST)

ਬਾਜਵਾ ਨੂੰ ਵੇਖ ਲੋਹਾ-ਲਾਖਾ ਹੋਇਆ ਅਫਗਾਨ ਨਾਗਰਿਕ, ਸੜਕ ਵਿਚਾਲੇ ਕੀਤਾ ਜ਼ਲੀਲ

ਪੈਰਿਸ (ਇੰਟ.)– ਪਾਕਿਸਤਾਨ ਦੇ ਸਾਬਕਾ ਫੌਜ ਮੁਖੀ (ਰਿਟਾਇਰਡ) ਜਨਰਲ ਕਮਰ ਜਾਵੇਦ ਬਾਜਵਾ ਆਪਣੀ ਪਤਨੀ ਦੇ ਨਾਲ ਛੁੱਟੀਆਂ ਮਨਾਉਣ ਫ਼ਰਾਂਸ ਗਏ ਹਨ। ਐਤਵਾਰ ਨੂੰ ਸੜਕ ਕੰਡੇ ਬੈਠੇ ਬਾਜਵਾ ਨੂੰ ਇਕ ਅਫਗਾਨ ਨਾਗਰਿਕ ਨੇ ਘੇਰ ਲਿਆ ਤੇ ਉਨ੍ਹਾਂ ਦੀ ਖ਼ੂਬ ਬੇਇੱਜ਼ਤੀ ਕੀਤੀ। ਘਟਨਾ ਵੇਲੇ ਬਾਜਵਾ ਦੇ ਨਾਲ ਉਨ੍ਹਾਂ ਦੀ ਪਤਨੀ ਵੀ ਸੀ। ਇਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਬਾਜਵਾ ਆਪਣੀ ਪਤਨੀ ਦੇ ਨਾਲ ਪੌੜੀਆਂ ’ਤੇ ਬੈਠੇ ਹਨ ਤੇ ਅਫਗਾਨ ਨਾਗਰਿਕ ਉਨ੍ਹਾਂ ਨੂੰ ਗਾਲ੍ਹਾਂ ਕੱਢ ਰਿਹਾ ਹੈ। ਉਕਤ ਵਿਅਕਤੀ ਬਾਜਵਾ ਨੂੰ ਆਪਣੀ ਭਾਸ਼ਾ ’ਚ ਗਾਲ੍ਹਾਂ ਕੱਢਦਾ ਹੈ। ਨੀਲੇ ਰੰਗ ਦੀ ਟੀ-ਸ਼ਰਟ ਪਹਿਨੇ ਬਾਜਵਾ ਉਸ ਦੀ ਸ਼ਿਕਾਇਤ ਪੁਲਸ ਨੂੰ ਕਰਨ ਦੀ ਚਿਤਾਵਨੀ ਦਿੰਦੇ ਹਨ ਪਰ ਉਹ ਨਹੀਂ ਰੁਕਦਾ। ਅਫਗਾਨ ਨਾਗਰਿਕ ਪਸ਼ਤੋ ਭਾਸ਼ਾ ’ਚ ਬਾਜਵਾ ਨੂੰ ਗਾਲ੍ਹਾਂ ਕੱਢਦਾ ਹੈ।

ਇਹ ਖ਼ਬਰ ਵੀ ਪੜ੍ਹੋ : ਬ੍ਰਿਟੇਨ ’ਚ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਜਹਾਜ਼ਾਂ ’ਚ ਰੱਖਣ ਦੀ ਯੋਜਨਾ ਨੂੰ ਮਨਜ਼ੂਰੀ

ਸੋਸ਼ਲ ਮੀਡੀਆ ’ਤੇ ਜਾਣਕਾਰਾਂ ਨੇ ਅਨੁਵਾਦ ਕਰਕੇ ਦੱਸਿਆ ਕਿ ਅਫਗਾਨ ਨਾਗਰਿਕ ਨੇ ਬਾਜਵਾ ਨੂੰ ਕੀ ਕਿਹਾ। ਜੁਮੁਰੂਦ ਅਲੀ ਸ਼ਰ ਨਾਮਕ ਟਵਿਟਰ ਯੂਜ਼ਰ ਮੁਤਾਬਕ ਸ਼ਖ਼ਸ ਨੇ ਬਾਜਵਾ ਨੂੰ ਕਿਹਾ ਕਿ ਤੁਹਾਡੇ ਬੱਚੇ ਸਕ੍ਰਟ ’ਚ ਘੁੰਮਦੇ ਹਨ ਤੇ ਗਿਰਜਾ ਘਰ ਜਾਂਦੇ ਹਨ, ਜਦਕਿ ਅਫਗਾਨਿਸਤਾਨ ਕੱਟੜਪੰਥੀਆਂ ਦਾ ਗੁਲਾਮ ਹੋ ਗਿਆ। ਜੇਕਰ ਪੁਲਸ ਲਾਗੇ ਨਾ ਹੁੰਦੀ ਤਾਂ ਮੈਂ ਤੈਨੂੰ ਕੁੱਟ ਦਿੰਦਾ। ਤੂੰ ਅਫਗਾਨਿਸਤਾਨ ’ਚ ਜੇਹਾਦ ਦਾ ਹੁਕਮ ਦਿੱਤਾ ਤੇ ਹੁਣ ਇਥੇ ਬੈਠ ਕੇ ਛੁੱਟੀਆਂ ਮਨਾ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News