ਪਾਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ''ਚ ਕੋਤਾਹੀ, ਸ਼ਹਿਬਾਜ਼ ਸ਼ਰੀਫ਼ ਦੇ ਘਰ ਜਾ ਵੜਿਆ ਅਫ਼ਗਾਨਿਸਤਾਨ ਦਾ ਵਿਅਕਤੀ

Sunday, Apr 09, 2023 - 04:33 AM (IST)

ਪਾਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ''ਚ ਕੋਤਾਹੀ, ਸ਼ਹਿਬਾਜ਼ ਸ਼ਰੀਫ਼ ਦੇ ਘਰ ਜਾ ਵੜਿਆ ਅਫ਼ਗਾਨਿਸਤਾਨ ਦਾ ਵਿਅਕਤੀ

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਦੇ ਸਰਕਾਰੀ ਘਰ ਵਿਚ ਸ਼ਨੀਵਾਰ ਨੂੰ ਘੁਸਪੈਠ ਕਰਨ ਵਾਲੇ ਇਕ ਅਫ਼ਗਾਨੀ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਕੇ ਪੁੱਛਗਿੱਛ ਲਈ ਅੱਤਵਾਦ ਰੋਕੂ ਵਿਭਾਗ ਨੂੰ ਸੌਂਪ ਦਿੱਤਾ ਗਿਆ। ਮੀਡੀਆ ਦੀ ਇਕ ਖ਼ਬਰ ਵਿਚ ਇਹ ਕਿਹਾ ਗਿਆ। 

ਇਹ ਖ਼ਬਰ ਵੀ ਪੜ੍ਹੋ - 'ਫਰਜ਼ੀ' ਫ਼ੋਨ ਕਾਲ ਨੇ ਪੁਲਸ ਨੂੰ ਪਾਈਆਂ ਭਾਜੜਾਂ, ਪਾਕਿਸਤਾਨ ਤੋਂ 3 ਅੱਤਵਾਦੀ ਭਾਰਤ ਆਉਣ ਦੀ ਸੀ ਸੂਚਨਾ

'ਦਿ ਨਿਊਜ਼ ਇੰਟਰਨੈਸ਼ਨਲ' ਅਖ਼ਬਾਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਦੇ ਘਰ ਵਿਚ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਇਹ ਨਹੀਂ ਪਤਾ ਲੱਗ ਪਾਇਆ ਹੈ ਕਿ ਸ਼ੱਕੀ ਕਿੱਥੋਂ ਦਾਖ਼ਲ ਹੋਇਆ ਸੀ। ਖ਼ਬਰ ਵਿਚ ਕਿਹਾ ਗਿਆ ਹੈ ਕਿ ਸ਼ੱਕੀ ਨੂੰ ਤੁਰੰਤ ਇਸਲਾਮਾਬਾਦ ਪੁਲਸ ਦੇ ਅੱਤਵਾਦ ਰੋਕੂ ਵਿਭਾਗ ਨੇ ਹਿਰਾਸਤ ਵਿਚ ਲੈ ਲਿਆ ਤੇ ਉਸ ਨੂੰ ਇਕ ਅਣਪਛਾਤੀ ਜਗ੍ਹਾ 'ਤੇ ਲਿਜਾਇਆ ਗਿਆ। 

ਇਹ ਖ਼ਬਰ ਵੀ ਪੜ੍ਹੋ - ਸਿੱਧੂ ਮੂਸੇਵਾਲਾ ਦੇ ਗੀਤ 'ਮੇਰਾ ਨਾਂ' ਨੇ ਸਥਾਪਿਤ ਕੀਤਾ ਕੀਰਤੀਮਾਨ, ਬਰਨਾ ਬੁਆਏ ਦੇ ਨਾਂ ਜੁੜਿਆ ਇਹ ਰਿਕਾਰਡ

ਵਿਅਕਤੀ ਨੇ ਕਿਤਾ ਅਫ਼ਗਾਨਿਸਤਾਨ ਵਾਸੀ ਹੋਣ ਦਾ ਦਾਅਵਾ

ਬਾਅਦ ਵਿਚ ਅਧਿਕਾਰੀਆਂ ਨੇ ਖ਼ੁਲਾਸਾ ਕੀਤਾ ਕਿ ਸ਼ੱਕੀ ਨੇ ਅਫ਼ਗਾਨਿਸਤਾਨ ਦਾ ਵਾਸੀ ਹੋਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਸੀ.ਟੀ.ਡੀ., ਪੁਲਸ ਤੇ ਹੋਰ ਸੁਰੱਖਿਆ ਏਜੰਸੀਆਂ ਸ਼ੱਕੀਆਂ ਤੋਂ ਪੁੱਛਗਿੱਛ ਕਰ ਰਹੀਆਂ ਹਨ। ਖ਼ਬਰ ਵਿਚ ਕਿਹਾ ਗਿਆ ਹੈ ਕਿ ਸੁਰੱਖਿਆ ਏਜੰਸੀਆਂ ਨੇ ਸ਼ੱਕੀ ਦੇ ਸੀ.ਸੀ.ਟੀ.ਵੀ. ਫੁਟੇਜ ਹਾਸਲ ਕਰ ਲਈ ਹੈ ਤੇ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਸ਼ੱਕੀ ਹਾਈ ਸਿਕਿਓਰਿਟੀ ਵਾਲੇ ਪ੍ਰਧਾਨ ਮੰਤਰੀ ਆਵਾਸ ਵਿਚ ਕਿਵੇਂ ਦਾਖ਼ਲ ਹੋਇਆ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
 


author

Anmol Tagra

Content Editor

Related News