ਅਫਗਾਨੀ ਕੁਡ਼ੀਆਂ ''ਤੇ ਬਣੀ ਡਾਕਿਊਮੈਂਟਰੀ ਨੂੰ ਆਸਕਰ ਮਿਲਣ ''ਤੇ ਸੋਸ਼ਲ ਮੀਡੀਆ ''ਤੇ ਖੁਸ਼ੀ

Monday, Feb 10, 2020 - 11:11 PM (IST)

ਅਫਗਾਨੀ ਕੁਡ਼ੀਆਂ ''ਤੇ ਬਣੀ ਡਾਕਿਊਮੈਂਟਰੀ ਨੂੰ ਆਸਕਰ ਮਿਲਣ ''ਤੇ ਸੋਸ਼ਲ ਮੀਡੀਆ ''ਤੇ ਖੁਸ਼ੀ

ਕਾਬੁਲ - ਅਫਗਾਨਿਸਤਾਨ ਦੀਆਂ ਕੁਡ਼ੀਆਂ ਦੇ ਸਕੇਟਬੋਰਡ ਸਿੱਖਣ 'ਤੇ ਆਧਾਰਿਤ ਇਕ ਡਾਕਿਊਮੈਂਟਰੀ ਨੂੰ ਆਸਕਰ ਮਿਲਣ ਤੋਂ ਬਾਅਦ ਲੰਬੇ ਵੇਲੇ ਤੋਂ ਹਿੰਸਾ ਦਾ ਸ਼ਿਕਾਰ ਰਹੇ ਦੇਸ਼ ਦੇ ਲੋਕਾਂ ਨੇ ਸੋਮਵਾਰ ਨੂੰ ਸੋਸ਼ਲ ਮੀਡੀਆ 'ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਲਰਨਿੰਗ ਟੂ ਸਕੇਟਬੋਰਡ ਇਨ ਏ ਵਾਰਜ਼ੋਨ (ਇਫ ਯੂ ਆਰ ਏ ਗਰਲ) ਨਾਂ ਦੀ ਫਿਲਮ ਅੰਤਰਰਾਸ਼ਟਰੀ ਪਰੋਪਕਾਰੀ ਸੰਸਥਾ 'ਸਕੇਟਿਸਤਾਨ' ਦੇ ਅਫਗਾਨੀ ਮਹਿਲਾਵਾਂ ਨੂੰ ਸਕੇਟਬੋਰਡ ਸਿਖਾਉਣ ਦੀ ਕੋਸ਼ਿਸ਼ਾਂ ਨੂੰ ਦਿਖਾਉਂਦੀ ਹੈ, ਜਿਥੇ ਥੋਡ਼ੀਆਂ ਮਹਿਲਾਵਾਂ ਹੀ ਇਸ ਖੇਡ ਵਿਚ ਹਿੱਸਾ ਲੈਣ ਦੀ ਹਿੰਮਤ ਜੁਟਾ ਪਾਉਂਦੀਆਂ ਹਨ।

ਇਹ ਫਿਲਮ ਇਕ ਗੈਰ-ਲਾਭਕਾਰੀ ਸੰਸਥਾ ਵਿਚ ਦਾਖਿਲਾ ਲੈਣ ਵਾਲੀ ਕੁਝ ਮਹਿਲਾਵਾਂ ਨੂੰ ਦਿਖਾਉਂਦੀ ਹੈ ਜੋ ਲਗਾਤਾਰ ਅੱਤਵਾਦੀ ਅਤੇ ਫਿਦਾਯੀਨ ਹਮਲਿਆਂ ਵਿਚਾਲੇ ਕਾਬੁਲ ਵਿਚ ਸਕੇਟਬੋਰਡ ਸਿੱਖਣ ਦੀ ਹਿੰਮਤ ਦਿਖਾਉਂਦੀਆਂ ਹਨ। ਅਫਗਾਨਿਸਤਾਨ ਦੀ ਫੇਸਬੁੱਕ ਇਸਤੇਮਾਲ ਕਰਤਾ ਸੋਦਬਾ ਸਮਦੀ ਨੇ ਆਖਿਆ ਕਿ ਸਾਨੂੰ ਉਨ੍ਹਾਂ 'ਤੇ ਮਾਣ ਹੈ। ਮੈਨੂੰ ਮੇਰੀਆਂ ਭੈਣਾਂ 'ਤੇ ਮਾਣ ਮਹਿਸੂਸ ਹੁੰਦਾ ਹੈ। ਅਫਗਾਨ ਪੱਤਰਕਾਰ ਸ਼ਾਝਸਤਾ ਸਾਦਤ ਲਾਮੇ ਨੇ ਆਖਿਆ ਕਿ ਸਾਡੀਆਂ ਬਹਾਦਰ ਕੁਡ਼ੀਆਂ ਨੂੰ ਮੁਬਾਰਕਬਾਦ। ਇਹ ਅਫਗਾਨਿਸਤਾਨ ਦੀਆਂ ਸਾਰੀਆਂ ਕੁਡ਼ੀਆਂ ਲਈ ਮਾਣ ਦਾ ਪਲ ਹੈ। ਉਨ੍ਹਾਂ ਨੇ ਜੰਗਗ੍ਰਸਤ ਦੇਸ਼ ਵਿਚ ਰੋਜ਼ਮਰਾ ਦੀ ਬੇਰਹਿਮ ਜ਼ਿੰਦਗੀ ਦੀਆਂ ਸਖਤ ਅਸਲੀਅਤਾਂ ਦਾ ਸਾਹਮਣਾ ਕੀਤਾ, ਪਰ ਉਹ ਅੱਗੇ ਵੱਧਦੀ ਰਹੀ।


author

Khushdeep Jassi

Content Editor

Related News