ਬੰਗਲਾਦੇਸ਼ ''ਚ ਮੁੜ ਭੜਕੇ ਵਿਦਿਆਰਥੀ, ਨਾਰਾਜ਼ਗੀ ਕਾਰਨ 3 ਦਿਨ ਬਾਅਦ ਹੀ ਹਟਾਏ ਗਏ ਨਵ-ਨਿਯੁਕਤ ਐਡਵਾਈਜ਼ਰ

Sunday, Aug 18, 2024 - 03:16 AM (IST)

ਬੰਗਲਾਦੇਸ਼ ''ਚ ਮੁੜ ਭੜਕੇ ਵਿਦਿਆਰਥੀ, ਨਾਰਾਜ਼ਗੀ ਕਾਰਨ 3 ਦਿਨ ਬਾਅਦ ਹੀ ਹਟਾਏ ਗਏ ਨਵ-ਨਿਯੁਕਤ ਐਡਵਾਈਜ਼ਰ

ਇੰਟਰਨੈਸ਼ਨਲ ਡੈਸਕ- ਬੰਗਲਾਦੇਸ਼ ’ਚ ਵਿਦਿਆਰਥੀ ਨੇਤਾਵਾਂ ਵੱਲੋਂ ਸੇਵਾਮੁਕਤ ਬ੍ਰਿਗੇਡੀਅਰ ਜਨਰਲ ਐੱਮ. ਸਖਾਵਤ ਹੁਸੈਨ ਦੇ ਵਿਵਹਾਰ ਦੀ ਆਲੋਚਨਾ ਕਰਨ ਦੇ ਨਾਲ ਹੀ ਸਾਬਕਾ ਫੌਜੀ ਅਧਿਕਾਰੀ ਨੂੰ ਉਨ੍ਹਾਂ ਦੀ ਨਿਯੁਕਤੀ ਦੇ ਤਿੰਨ ਦਿਨਾਂ ਦੇ ਅੰਦਰ ਹੀ ਦੇਸ਼ ਦੀ ਅੰਤ੍ਰਿਮ ਸਰਕਾਰ ਵਿਚ ਸਲਾਹਕਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ।

ਇਹ ਫੇਰਬਦਲ ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਦੇ ਅਸਤੀਫਾ ਦੇਣ ਅਤੇ ਫਿਰ ਭਾਰਤ ਚਲੇ ਜਾਣ ਤੋਂ ਬਾਅਦ ਅੰਤਰਿਮ ਸਰਕਾਰ ਵੱਲੋਂ ਚਾਰਜ ਸੰਭਾਲਣ ਦੇ ਅੱਠ ਦਿਨਾਂ ਦੇ ਅੰਦਰ ਕੀਤਾ ਗਿਆ ਹੈ। ਅੰਤਰਿਮ ਸਰਕਾਰ ਦੇ ਮੁਖੀ ਯੂਨਸ ਨੇ ਆਪਣੀ ਟੀਮ ਦਾ ਵਿਸਤਾਰ ਕਰਕੇ ਚਾਰ ਸਲਾਹਕਾਰਾਂ ਨੂੰ ਸ਼ਾਮਲ ਕੀਤਾ ਹੈ।

ਇਹ ਵੀ ਪੜ੍ਹੋ- ਕੋਲਕਾਤਾ 'ਚ ਹੋਏ ਜਬਰ-ਜਨਾਹ ਤੇ ਕਤਲ ਦੇ ਮਾਮਲੇ 'ਚ ਡਾਕਟਰਾਂ ਨੇ ਸੜਕਾਂ ਕੀਤੀਆਂ ਜਾਮ, OPDs ਵੀ ਰਹੇ ਬੰਦ

ਸੇਵਾਮੁਕਤ ਬ੍ਰਿਗੇਡੀਅਰ ਜਨਰਲ ਐੱਮ. ਸਖਾਵਤ ਹੁਸੈਨ ਨੂੰ ਬੰਗਲਾਦੇਸ਼ ਵਿੱਚ ਵਿਦਿਆਰਥੀ ਨੇਤਾਵਾਂ ਦੀ ਆਲੋਚਨਾ ਕਰਨ ਤੋਂ ਬਾਅਦ ਉਨ੍ਹਾਂ ਦੀ ਨਿਯੁਕਤੀ ਦੇ ਤਿੰਨ ਦਿਨਾਂ ਦੇ ਅੰਦਰ ਦੇਸ਼ ਦੀ ਅੰਤਰਿਮ ਸਰਕਾਰ ਵਿੱਚ ਗ੍ਰਹਿ ਸਲਾਹਕਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਬੰਗਲਾਦੇਸ਼ ਸੰਗਾਬਾਦ ਸੰਸਥਾ (ਬੀ.ਐੱਸ.ਐੱਸ.) ਨੇ ਕਿਹਾ ਕਿ ਮੁੱਖ ਸਲਾਹਕਾਰ ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਨੇ ਚਾਰ ਮੰਤਰਾਲਿਆਂ ਅਤੇ ਰਾਸ਼ਟਰਪਤੀ ਦਫਤਰ ਵਿਚ ਠੇਕੇ 'ਤੇ ਪੰਜ ਸਕੱਤਰਾਂ ਦੀ ਨਿਯੁਕਤੀ ਕੀਤੀ ਹੈ।

ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਬ੍ਰਿਗੇਡੀਅਰ ਜਨਰਲ (ਸੇਵਾਮੁਕਤ) ਐੱਮ. ਸਖਾਵਤ ਹੁਸੈਨ ਨੂੰ ਦੇਸ਼ ਦੀ ਅੰਤਰਿਮ ਸਰਕਾਰ ਵਿਚ ਗ੍ਰਹਿ ਸਲਾਹਕਾਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਅਤੇ ਸ਼ੁੱਕਰਵਾਰ ਰਾਤ ਨੂੰ ਸੇਵਾਮੁਕਤ ਲੈਫਟੀਨੈਂਟ ਜਨਰਲ ਜਹਾਂਗੀਰ ਆਲਮ ਚੌਧਰੀ ਨੂੰ ਉਨ੍ਹਾਂ ਦੀ ਥਾਂ 'ਤੇ ਨਿਯੁਕਤ ਕੀਤਾ ਗਿਆ ਸੀ। ਜਹਾਂਗੀਰ ਸਮੇਤ ਚਾਰ ਨਵੇਂ ਸਲਾਹਕਾਰਾਂ ਨੇ ਅਹੁਦੇ ਦੀ ਸਹੁੰ ਚੁੱਕੀ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News