ਟਰੰਪ ''ਤੇ ਹਮਲੇ ਦੇ ਦੋਸ਼ੀ ਦੀ ਹੋਈ ਪਛਾਣ, ਰਿਪਬਲਿਕਨ ਪਾਰਟੀ ਨਾਲ ਸੀ ਸਬੰਧਤ
Sunday, Jul 14, 2024 - 05:40 PM (IST)
ਇੰਟਰਨੈਸ਼ਨਲ ਡੈਸਕ- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ 'ਤੇ ਹਮਲੇ ਦੇ ਦੋਸ਼ੀ ਦੀ ਪਛਾਣ ਕਰ ਲਈ ਗਈ ਹੈ। ਮੁਲਜ਼ਮ ਦੀ ਪਛਾਣ ਥਾਮਸ ਮੈਥਿਊ ਕਰੂਕਸ ਵਜੋਂ ਹੋਈ ਹੈ। 20 ਸਾਲਾ ਦੋਸ਼ੀ ਨੂੰ ਸੁਰੱਖਿਆ ਬਲਾਂ ਨੇ ਮੌਕੇ 'ਤੇ ਹੀ ਮਾਰ ਦਿੱਤਾ। ਮੁਲਜ਼ਮ ਪੈਨਸਿਲਵੇਨੀਆ ਦੇ ਬੈਥਲ ਪਾਰਕ ਇਲਾਕੇ ਦਾ ਰਹਿਣ ਵਾਲਾ ਸੀ।
ਰਿਪਬਲਿਕਨ ਪਾਰਟੀ ਨਾਲ ਜੁੜਿਆ ਹੋਇਆ ਸੀ ਹਮਲਾਵਰ
ਜਾਂਚ ਤੋਂ ਪਤਾ ਲੱਗਾ ਹੈ ਕਿ ਡੋਨਾਲਡ ਟਰੰਪ 'ਤੇ ਹਮਲਾ ਕਰਨ ਦਾ ਦੋਸ਼ੀ ਥਾਮਸ ਮੈਥਿਊ ਕਰੂਕਸ ਰਿਪਬਲਿਕਨ ਪਾਰਟੀ ਨਾਲ ਜੁੜਿਆ ਹੋਇਆ ਸੀ ਅਤੇ ਨਵੰਬਰ 'ਚ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਚ ਪਹਿਲੀ ਵਾਰ ਵੋਟ ਪਾਉਣ ਵਾਲਾ ਸੀ। ਅਮਰੀਕਾ ਵਿੱਚ ਵੋਟ ਪਾਉਣ ਦੀ ਘੱਟੋ-ਘੱਟ ਉਮਰ 18 ਸਾਲ ਹੈ। ਮੁਲਜ਼ਮ ਉਸ ਥਾਂ ਤੋਂ 56 ਕਿਲੋਮੀਟਰ ਦੂਰ ਬੇਥਲ ਪਾਰਕ ਇਲਾਕੇ ਵਿੱਚ ਰਹਿੰਦਾ ਸੀ ਜਿੱਥੇ ਟਰੰਪ ਦੀ ਰੈਲੀ ਹੋ ਰਹੀ ਸੀ। ਬੈਥਲ ਪਾਰਕ ਦੀ ਚੋਣ ਸੂਚੀ ਦੀ ਜਾਂਚ ਤੋਂ ਦੋਸ਼ੀ ਦੇ ਰਿਪਬਲਿਕਨ ਪਾਰਟੀ ਨਾਲ ਸਬੰਧਾਂ ਦਾ ਖੁਲਾਸਾ ਹੋਇਆ ਹੈ। ਜ਼ਿਕਰਯੋਗ ਹੈ ਕਿ ਡੋਨਾਲਡ ਟਰੰਪ ਰਿਪਬਲਿਕਨ ਪਾਰਟੀ ਵੱਲੋਂ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਵੀ ਹਨ। ਅਜਿਹੇ 'ਚ ਰਿਪਬਲਿਕਨ ਪਾਰਟੀ ਦੇ ਸਮਰਥਕ ਹੋਣ ਦੇ ਬਾਵਜੂਦ ਉਸ ਦੇ ਸਾਬਕਾ ਰਾਸ਼ਟਰਪਤੀ ਅਤੇ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ 'ਤੇ ਹਮਲੇ ਦੀ ਘਟਨਾ ਹੈਰਾਨੀਜਨਕ ਹੈ। ਦੋਸ਼ੀ ਨੌਜਵਾਨ ਨੂੰ ਟਰੰਪ 'ਤੇ ਹਮਲੇ ਤੋਂ ਤੁਰੰਤ ਬਾਅਦ ਸੀਕ੍ਰੇਟ ਸਰਵਿਸ ਦੇ ਜਵਾਨਾਂ ਨੇ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਪੜ੍ਹੋ ਇਹ ਅਹਿਮ ਖ਼ਬਰ- ਟਰੰਪ 'ਤੇ ਜਾਨਲੇਵਾ ਹਮਲਾ; ਬਾਈਡੇਨ, ਓਬਾਮਾ, ਕਲਿੰਟਨ, ਜਾਰਜ ਡਬਲਯੂ ਬੁਸ਼ ਨੇ ਕੀਤੀ ਨਿੰਦਾ
ਹਮਲਾਵਰ ਪੜ੍ਹਾਈ ਵਿੱਚ ਹੁਸ਼ਿਆਰ ਸੀ, ਗਣਿਤ ਵਿੱਚ ਜਿੱਤ ਚੁੱਕਾ ਸੀ ਇਨਾਮ
ਐਫ.ਬੀ.ਆਈ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇੱਕ ਰੈਲੀ ਦੌਰਾਨ ਡੋਨਾਲਡ ਟਰੰਪ 'ਤੇ ਗੋਲੀ ਚਲਾਉਣ ਵਾਲਾ ਦੋਸ਼ੀ ਥਾਮਸ ਮੈਥਿਊ ਕਰੂਕਸ ਪੜ੍ਹਾਈ ਵਿੱਚ ਹੁਸ਼ਿਆਰ ਸੀ ਅਤੇ ਉਸ ਨੇ ਗਣਿਤ ਵਿੱਚ 500 ਡਾਲਰ ਦਾ ਇਨਾਮ ਵੀ ਜਿੱਤਿਆ ਸੀ। ਥੌਮਸ ਨੇ 2022 ਵਿੱਚ ਬੈਥਲ ਪਾਰਕ ਹਾਈ ਸਕੂਲ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਨੈਸ਼ਨਲ ਮੈਥ ਐਂਡ ਸਾਇੰਸ ਇਨੀਸ਼ੀਏਟਿਵ ਵਿੱਚ 500 ਡਾਲਰ ਦਾ ਸਟਾਰ ਅਵਾਰਡ ਵੀ ਜਿੱਤਿਆ। ਦੋਸ਼ੀ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਨਹੀਂ ਜਾਣਦੇ ਕਿ ਕਰੂਕਸ ਨੇ ਟਰੰਪ 'ਤੇ ਹਮਲਾ ਕਿਉਂ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।