''ਗਰਭਪਾਤ ਸਾਡਾ ਅਧਿਕਾਰ''....ਟਰੰਪ ਦੀ ਪਤਨੀ ਮੇਲਾਨੀਆ ਦਾ ਬਿਆਨ

Thursday, Oct 03, 2024 - 12:31 PM (IST)

ਨਿਊਯਾਰਕ (ਰਾਜ ਗੋਗਨਾ)- ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪਤਨੀ ਮੇਲਾਨੀਆ ਨੇ ਸਨਸਨੀਖੇਜ਼ ਬਿਆਨ ਦਿੰਦੇ ਹੋਏ ਕਿਹਾ ਕਿ ਔਰਤਾਂ ਨੂੰ ਗਰਭਪਾਤ 'ਤੇ ਪੂਰਾ ਅਧਿਕਾਰ ਹੈ। ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਗਰਭਪਾਤ ਦਾ ਅਧਿਕਾਰ ਮੁੱਖ ਮੁੱਦਿਆਂ ਵਿੱਚੋਂ ਇੱਕ ਹੈ। ਰਾਸ਼ਟਰਪਤੀ ਅਹੁਦੇ ਦੇ ਦੋ ਉਮੀਦਵਾਰ ਜਿੰਨਾਂ ਵਿਚ ਕਮਲਾ ਹੈਰਿਸ ਅਤੇ ਟਰੰਪ ਸ਼ਾਮਲ ਹਨ, ਦੋਵੇੰ ਪਹਿਲਾਂ ਹੀ ਗਰਭਪਾਤ ਦੇ ਮੁੱਦੇ 'ਤੇ ਗੰਭੀਰਤਾ ਨਾਲ ਚਰਚਾ ਕਰ ਚੁੱਕੇ ਹਨ।ਰਾਸ਼ਟਰਪਤੀ ਦੇ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਦਲੀਲ ਦਿੱਤੀ ਹੈ ਕਿ ਗਰਭਪਾਤ ਦੇ ਅਧਿਕਾਰ ਔਰਤਾਂ ਦੇ ਹਨ ਅਤੇ ਰਾਜਾਂ ਨੂੰ ਗਰਭਪਾਤ ਦੇ ਅਧਿਕਾਰ ਹੋਣੇ ਚਾਹੀਦੇ ਹਨ। 

ਪੜ੍ਹੋ ਇਹ ਅਹਿਮ ਖ਼ਬਰ-ਮੈਕਸੀਕੋ ਸਰਹੱਦ ਨੇੜੇ ਗੋਲੀਬਾਰੀ, ਛੇ ਪ੍ਰਵਾਸੀਆਂ ਦੀ ਮੌਤ

ਹਾਲ ਹੀ 'ਚ ਟਰੰਪ ਦੀ ਪਤਨੀ ਨੇ ਇਸ ਵਿਸ਼ੇ 'ਤੇ ਇਕ ਸਨਸਨੀਖੇਜ਼ ਬਿਆਨ ਦਿੱਤਾ ਹੈ।ਅਤੇ ਕਿਹਾ ਕਿ 'ਔਰਤ ਦੇ ਸਰੀਰ ਬਾਰੇ ਫ਼ੈਸਲੇ ਲੈਣ ਦਾ ਅਧਿਕਾਰ ਪੂਰੀ ਤਰ੍ਹਾਂ ਨਾਲ ਉਸ ਦਾ ਹੀ ਹੈ। ਉਸ ਦੇ ਸਰੀਰ 'ਤੇ ਕਿਸੇ ਹੋਰ ਦਾ ਹੱਕ ਕਿਵੇਂ ਹੋ ਸਕਦਾ ਹੈ? ਅਣਚਾਹੇ ਗਰਭ 'ਤੇ ਫ਼ੈਸਲੇ ਲੈਣ ਦੀ ਸ਼ਕਤੀ ਉਸ ਤੱਕ ਸੀਮਿਤ ਹੋਣੀ ਚਾਹੀਦੀ ਹੈ।” ਮੇਲਾਨੀਆ ਨੇ ਇਹ ਟਿੱਪਣੀਆਂ ਆਪਣੀ ਕਿਤਾਬ 'ਮੇਲਾਨੀਆ' ਵਿੱਚ ਲਿਖੀਆਂ ਹਨ ਜੋ 8 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦਾ ਜਵਾਬ ਦਿੰਦੇ ਹੋਏ ਟਰੰਪ ਨੇ ਦਲੀਲ ਦਿੱਤੀ ਕਿ ਗਰਭਪਾਤ ਦੇ ਅਧਿਕਾਰ ਸਬੰਧਤ ਰਾਜਾਂ ਦੇ ਲਈ ਰਾਖਵੇਂ ਹੋਣੇ ਚਾਹੀਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News