ਅਮਰੀਕਾ ''ਚ 58 ਸਾਲਾਂ ਬਾਅਦ ਹੋਈ ਦੋ ਸਾਲਾ ਮ੍ਰਿਤਕ ਬੱਚੇ ਦੀ ਪਛਾਣ

Thursday, Jul 01, 2021 - 11:37 AM (IST)

ਫਰਿਜ਼ਨੋ/ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ): ਅਮਰੀਕਾ ਦੇ ਓਰੇਗਨ ਵਿੱਚ ਪੁਲਸ ਅਧਿਕਾਰੀਆਂ ਨੇ ਹਾਲ ਹੀ ਵਿੱਚ ਇੱਕ 2 ਸਾਲਾ ਮੁੰਡੇ ਦੀ ਲਾਸ਼ ਦੀ ਪਛਾਣ ਕੀਤੀ ਹੈ ਜੋ ਕਿ 58 ਸਾਲ ਪਹਿਲਾਂ ਇੱਕ ਪਹਾੜੀ ਖੇਤਰ ਵਿੱਚ ਮਿਲੀ ਸੀ। ਉਸ ਸਮੇਂ ਇਸ ਦੋ ਸਾਲਾ ਮ੍ਰਿਤਕ ਬੱਚੇ ਨੂੰ ਕੰਬਲ ਦੀਆਂ ਕਈ ਪਰਤਾਂ ਹੇਠ ਲੁਕਿਆ ਅਤੇ ਤਾਰਾਂ ਨਾਲ ਬੰਨਿਆ ਹੋਇਆ ਪਾਇਆ ਗਿਆ ਸੀ। ਇਸ ਮਾਮਲੇ ਵਿੱਚ ਸੋਮਵਾਰ ਨੂੰ, ਜੈਕਸਨ ਕਾਉਂਟੀ ਸ਼ੈਰਿਫ ਦੇ ਦਫਤਰ ਨੇ ਮੁੰਡੇ ਦੀ ਪਛਾਣ ਸਟੀਵੀ ਕ੍ਰਾਫੋਰਡ ਵਜੋਂ ਕੀਤੀ ਹੈ, ਜੋ ਕਿ ਉਸਦੀ ਲਾਸ਼ ਮਿਲਣ ਤੋਂ ਕੁਝ ਸਮਾਂ ਪਹਿਲਾਂ ਨਿਊ ਮੈਕਸੀਕੋ ਵਿੱਚ ਲਾਪਤਾ ਹੋ ਗਿਆ ਸੀ।

ਪੁਲਸ ਅਨੁਸਾਰ ਇੱਕ ਵਿਅਕਤੀ ਨੇ 11 ਜੁਲਾਈ, 1963 ਨੂੰ ਹਾਈਵੇਅ 66 ਦੇ ਕਿਨਾਰੇ ਕ੍ਰੀਨ ਕਰੀਕ ਰਿਜ਼ਰਵੇਰ ਵਿੱਚ ਮੱਛੀ ਫੜਦੇ ਹੋਏ ਲਾਸ਼ਾਂ ਨੂੰ ਵੇਖਿਆ ਸੀ। ਉਸ ਸਮੇਂ ਤਕਰੀਬਨ ਇੱਕ ਮਹੀਨੇ ਬਾਅਦ ਇਹ ਕੇਸ ਠੰਢੇ ਬਸਤੇ ਪੈ ਗਿਆ ਸੀ ਅਤੇ ਫਾਈਲਾਂ ਨੂੰ ਬੰਦ ਕਰ ਦਿੱਤਾ ਗਿਆ ਸੀ। 2007 ਵਿੱਚ, ਜੈਕਸਨ ਕਾਉਂਟੀ ਦੇ ਪੁਲਸ ਅਧਿਕਾਰੀ ਕੋਲਿਨ ਫੱਗਨ ਨੇ 11 ਬਕਸੇ ਲੱਭੇ ਜਿਨ੍ਹਾਂ ਵਿੱਚ ਪੁਰਾਣੇ ਕੇਸਾਂ ਦੀਆਂ ਫਾਈਲਾਂ ਸਨ। ਜਿਹਨਾਂ ਦੀ ਛਾਂਟੀ ਦੌਰਾਨ ਇਸ ਕੇਸ ਦੀ ਫਾਈਲ ਹੱਥ ਲੱਗੀ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ: ਇਕ ਹੋਰ ਰਿਹਾਇਸ਼ੀ ਸਕੂਲ 'ਚੋਂ ਮਿਲੀਆਂ 182 ਕਬਰਾਂ 

ਇਸ ਕੇਸ ਦੀ ਦੁਬਾਰਾ ਸ਼ੁਰੂ ਕੀਤੀ ਜਾਂਚ ਦੌਰਾਨ ਅਗਸਤ 2008 ਵਿੱਚ, ਇਸ ਛੋਟੇ ਬੱਚੇ ਦੇ ਸਰੀਰ ਨੂੰ ਹਿੱਲਕ੍ਰੇਸਟ ਮੈਮੋਰੀਅਲ ਪਾਰਕ ਕਬਰਸਤਾਨ ਤੋਂ ਬਾਹਰ ਕੱਢ ਕੇ ਡੀ ਐਨ ਏ ਦਾ ਨਮੂਨਾ ਲਿਆ ਗਿਆ। ਪੁਲਸ ਦੇ ਡੀ ਐੱਨ ਏ ਡੇਟਾਬੇਸ ਵਿੱਚ ਇਸਦਾ ਕੋਈ ਮੇਲ ਨਹੀਂ ਹੋਇਆ ਅਤੇ 2010 ਵਿੱਚ, ਗੁੰਮ ਅਤੇ ਸ਼ੋਸ਼ਣ ਵਾਲੇ ਬੱਚਿਆਂ ਲਈ ਨੈਸ਼ਨਲ ਸੈਂਟਰ ਨੇ ਬੱਚੇ ਦਾ ਇੱਕ ਚਿੱਤਰ ਵੀ ਬਣਾਇਆ। ਬਾਅਦ ਵਿੱਚ ਇਸ ਕੇਸ ਲਈ ਇੱਕ ਨਵਾਂ ਜਾਂਚ ਅਧਿਕਾਰੀ ਨਿਯੁਕਤ ਕੀਤਾ ਗਿਆ ਅਤੇ ਬੱਚੇ ਦੇ ਡੀ ਐਨ ਏ ਦੇ ਨਮੂਨੇ ਨੂੰ ਇੱਕ ਓਪਨ-ਸੋਰਸ ਡੀ ਐਨ ਏ ਰਿਪੋਜ਼ਟਰੀ ਦੁਆਰਾ ਦੋ ਸੰਭਵ ਸਿਬਲਿੰਗਜ ਨਾਲ ਜੋੜਿਆ ਗਿਆ। ਇਸ ਸਬੰਧੀ ਓਹੀਓ ਦੇ ਇੱਕ ਆਦਮੀ ਨਾਲ ਇੱਕ ਇੰਟਰਵਿਊ ਵਿੱਚ ਇਹ ਖੁਲਾਸਾ ਹੋਇਆ ਕਿ ਉਸਦਾ ਇੱਕ ਮਤਰੇਈ ਭਰਾ ਸੀ ਜੋ ਕਿ ਨਿਊ ਮੈਕਸੀਕੋ ਵਿੱਚ ਪੈਦਾ ਹੋਇਆ ਸੀ ਅਤੇ ਲਾਪਤਾ ਹੋ ਗਿਆ ਸੀ। ਇੱਕ ਜਨਮ ਸਰਟੀਫਿਕੇਟ ਨੇ ਵੀ ਪੁਸ਼ਟੀ ਕੀਤੀ ਕਿ ਮੁੰਡਾ ਇਹ ਕ੍ਰਾਫੋਰਡ ਸੀ, ਜਿਸਦਾ ਜਨਮ 2 ਅਕਤੂਬਰ, 1960 ਨੂੰ ਹੋਇਆ ਸੀ।


Vandana

Content Editor

Related News