ਪਾਕਿਸਤਾਨ 'ਚ ਤਸ਼ਦੱਦ ਦੀ ਸ਼ਿਕਾਰ ਹੋਈ ਸਿੱਖ ਔਰਤ, ਮੁਲਜ਼ਮ ਗ੍ਰਿਫ਼ਤਾਰ

Friday, Aug 16, 2024 - 05:51 PM (IST)

ਪਾਕਿਸਤਾਨ 'ਚ ਤਸ਼ਦੱਦ ਦੀ ਸ਼ਿਕਾਰ ਹੋਈ ਸਿੱਖ ਔਰਤ, ਮੁਲਜ਼ਮ ਗ੍ਰਿਫ਼ਤਾਰ

ਲਾਹੌਰ (ਪੀ. ਟੀ. ਆਈ.)- ਪਾਕਿਸਤਾਨ ਦੇ ਪੰਜਾਬ ਸੂਬੇ ਵਿਚ 40 ਸਾਲਾ ਪਾਕਿਸਤਾਨੀ ਸਿੱਖ ਔਰਤ ਨੂੰ ਬਚਾਇਆ ਗਿਆ ਹੈ। ਸਿੱਖ ਔਰਤ ਨੂੰ ਉਸ ਦੇ ਦੋ ਅਗਵਾਕਾਰਾਂ ਨੇ ਨੌਂ ਮਹੀਨਿਆਂ ਤੱਕ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਬਣਾਇਆ ਸੀ। ਪੁਲਸ ਨੇ ਸ਼ੁੱਕਰਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।

ਇਹ ਘਟਨਾ ਲਾਹੌਰ ਤੋਂ ਕਰੀਬ 130 ਕਿਲੋਮੀਟਰ ਦੂਰ ਪੰਜਾਬ ਦੇ ਫੈਸਲਾਬਾਦ ਜ਼ਿਲ੍ਹੇ ਵਿੱਚ ਵਾਪਰੀ। ਪੁਲਸ ਨੇ ਸਿੱਖ ਔਰਤ ਅਤੇ ਉਸਦੇ ਨਾਬਾਲਗ ਪੁੱਤਰ ਨੂੰ ਛੁਡਾਉਣ ਅਤੇ ਕਥਿਤ ਅਗਵਾਕਾਰਾਂ/ਬਲਾਤਕਾਰੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਲਿੰਗ ਆਧਾਰਿਤ ਹਿੰਸਾ ਯੂਨਿਟ ਦੇ ਮੁਖੀ (ਫ਼ੈਸਲਾਬਾਦ) ਏ.ਐਸ.ਪੀ ਜ਼ੈਨਬ ਖ਼ਾਲਿਦ ਅਨੁਸਾਰ ਨਨਕਾਣਾ ਸਾਹਿਬ ਦੀ ਵਸਨੀਕ ਸਿੱਖ ਔਰਤ ਨੂੰ ਫ਼ੈਸਲਾਬਾਦ ਦੇ ਦੋ ਭਰਾਵਾਂ ਖੁਰਰਮ ਸ਼ਹਿਜ਼ਾਦ ਅਤੇ ਕਿਜ਼ਰ ਸ਼ਹਿਜ਼ਾਦ ਨੇ ਗ਼ੈਰ-ਕਾਨੂੰਨੀ ਤੌਰ 'ਤੇ ਬੰਦੀ ਬਣਾ ਲਿਆ ਸੀ, ਜਿਨ੍ਹਾਂ ਨੇ ਉਸ ਨਾਲ ਨੌਂ ਮਹੀਨਿਆਂ ਤੱਕ ਲਗਾਤਾਰ ਬਲਾਤਕਾਰ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ- ਡੂੰਘੀ ਖੱਡ 'ਚ ਡਿੱਗੀ ਵੈਨ, ਇੱਕੋ ਪਰਿਵਾਰ ਦੇ 6 ਜੀਆਂ ਦੀ ਮੌਤ

ਪੁਲਸ ਅਧਿਕਾਰੀ ਨੇ ਦੱਸਿਆ ਕਿ ਤਲਾਕਸ਼ੁਦਾ ਔਰਤ ਨੂੰ ਕੁਝ ਸਾਲ ਪਹਿਲਾਂ ਨਨਕਾਣਾ ਸਾਹਿਬ 'ਚ ਉਸ ਦੀ ਸਹੇਲੀ ਸਾਇਮਾ ਨੇ ਸ਼ੱਕੀ ਖੁਰਰਮ ਨਾਲ ਮਿਲਾਇਆ ਸੀ। ਏ.ਐਸ.ਪੀ ਨੇ ਦੱਸਿਆ,"ਪਿਛਲੇ ਸਾਲ ਦਸੰਬਰ ਵਿੱਚ ਉਸਨੇ ਖੁਰਰਮ ਨੂੰ ਆਪਣੇ ਪੁੱਤਰ ਨੂੰ ਨਨਕਾਣਾ ਸਾਹਿਬ ਤੋਂ ਫੈਸਲਾਬਾਦ ਵਿੱਚ ਆਪਣੀ ਭੈਣ ਦੇ ਘਰ ਛੱਡਣ ਲਈ ਕਿਹਾ। ਖੁਰਰਮ ਨੇ ਮੁੰਡੇ ਨੂੰ ਛੱਡਣ ਦੀ ਬਜਾਏ ਉਸ ਨੂੰ ਬੰਧਕ ਬਣਾ ਲਿਆ ਅਤੇ ਸਿੱਖ ਔਰਤ ਨੂੰ ਸੋਹੇਲਾਬਾਦ ਵਿੱਚ ਆਪਣੇ ਘਰ ਆਉਣ ਲਈ ਮਜਬੂਰ ਕੀਤਾ, ਜਿੱਥੇ ਉਸਨੇ ਦੋਵਾਂ ਨੂੰ ਬੰਧਕ ਬਣਾ ਲਿਆ। ਖੁਰਰਮ ਨੌਂ ਮਹੀਨਿਆਂ ਤੱਕ  ਆਪਣੇ ਭਰਾ ਨਾਲ ਮਿਲ ਕੇ ਵਾਰ-ਵਾਰ ਉਸ ਨਾਲ ਬਲਾਤਕਾਰ ਕੀਤਾ। ਉਨ੍ਹਾਂ ਨੇ ਦੱਸਿਆ ਕਿ ਪੁਲਸ ਨੇ ਉਸਦੇ ਰਿਸ਼ਤੇਦਾਰ ਦੀ ਸ਼ਿਕਾਇਤ 'ਤੇ ਜਾਂਚ ਸ਼ੁਰੂ ਕੀਤੀ ਅਤੇ 14 ਅਗਸਤ ਨੂੰ ਖੁਰਰਮ ਦੇ ਘਰ ਛਾਪਾ ਮਾਰਿਆ ਅਤੇ ਉਸਨੂੰ ਅਤੇ ਉਸਦੇ ਪੁੱਤਰ ਨੂੰ ਬਰਾਮਦ ਕੀਤਾ।

ਏ.ਐਸ.ਪੀ ਖਾਲਿਦ ਨੇ ਅੱਗੇ ਦੱਸਿਆ ਕਿ ਪੁਲਸ ਟੀਮ ਨੇ ਦੋਨਾਂ ਸ਼ੱਕੀਆਂ ਨੂੰ ਵੀ ਕਾਬੂ ਕਰ ਲਿਆ ਹੈ। ਸਿੱਖ ਔਰਤ ਨੇ ਕਿਹਾ ਕਿ ਜਦੋਂ ਉਸ ਨੇ ਬਲਾਤਕਾਰ ਦਾ ਵਿਰੋਧ ਕੀਤਾ ਤਾਂ ਉਸ ਨੂੰ ਤਸੀਹੇ ਦਿੱਤੇ ਗਏ। ਗ੍ਰਿਫ਼ਤਾਰ ਕੀਤੇ ਗਏ ਦੋਨਾਂ ਸ਼ੱਕੀਆਂ ਖ਼ਿਲਾਫ਼ ਪਾਕਿਸਤਾਨ ਪੀਨਲ ਕੋਡ ਦੇ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News