ਕੈਨੇਡਾ 'ਚ ਹਮਲਾਵਰ ਦੀ ਗੋਲੀ ਦਾ ਸ਼ਿਕਾਰ ਹੋਏ ਪੰਜਾਬੀ ਵਿਦਿਆਰਥੀ ਨੂੰ ਬ੍ਰੇਨ ਡੈੱਡ ਐਲਾਨਿਆ
Sunday, Sep 18, 2022 - 12:58 AM (IST)
ਟੋਰਾਂਟੋ (ਰਾਜ ਗੋਗਨਾ) : ਬੀਤੇ ਦਿਨੀਂ ਕੈਨੇਡਾ ਦੇ ਓਨਟਾਰੀਓ ਅਤੇ ਮਿਲਟਨ ਵਿਖੇ ਕਾਲੇ ਮੂਲ ਦੇ ਇਕ ਹਮਲਾਵਰ ਵੱਲੋਂ ਗੋਲੀਬਾਰੀ ਕੀਤੀ ਗਈ, ਜਿਸ ਵਿੱਚ ਉਸ ਨੇ ਐੱਮ.ਕੇ. ਆਟੋ ਬਾਡੀ ਸ਼ਾਪ ਮਿਲਟਨ ਦਾ ਮਾਲਕ ਸ਼ਕੀਲ ਅਸਰਫ ਤੇ ਇਕ ਟ੍ਰੈਫ਼ਿਕ ਪੁਲਸ ਦੇ ਮੁਲਾਜ਼ਮ ਐਡਿਰਊ ਹਾਂਗ (48) ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਬਾਡੀ ਸ਼ਾਪ 'ਚ ਮਾਰੇ ਗਏ ਮਾਲਕ ਸ਼ਕੀਲ ਅਸਰਫ ਦੀ ਵਰਕਸ਼ਾਪ 'ਚ ਕੰਮ ਕਰਦੇ 2 ਹੋਰ ਲੋਕਾਂ ਨੂੰ ਵੀ ਗੋਲੀ ਮਾਰ ਕੇ ਜ਼ਖਮੀ ਕਰ ਗਿਆ ਸੀ। ਵਰਕਸ਼ਾਪ ਵਿੱਚ ਪਾਰਟ ਟਾਈਮ ਕੰਮ ਕਰਦਾ ਇਕ ਅੰਤਰਰਾਸ਼ਟਰੀ ਵਿਦਿਆਰਥੀ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਸੀ, ਜਿਸ ਦਾ ਨਾਂ ਸਤਵਿੰਦਰ ਸਿੰਘ ਪ੍ਰਿੰਸ (28) ਹੈ, ਦੀ ਹਾਲਤ ਅਤਿ-ਨਾਜ਼ੁਕ ਬਣੀ ਹੋਈ ਹੈ।
ਇਹ ਵੀ ਪੜ੍ਹੋ : 8 ਚੀਤੇ ਤਾਂ ਆ ਗਏ ਪਰ 8 ਸਾਲਾਂ 'ਚ 16 ਕਰੋੜ ਰੁਜ਼ਗਾਰ ਕਿਉਂ ਨਹੀਂ ਆਏ? ਰਾਹੁਲ ਗਾਂਧੀ ਨੇ PM ਨੂੰ ਪੁੱਛਿਆ ਸਵਾਲ
ਪੁਲਸ ਕਾਰਵਾਈ ਦੌਰਾਨ ਮਾਰੇ ਗਏ ਹਮਲਾਵਰ ਸ਼ਾਨ ਪੈਂਟਰੀ ਦੀ ਫਾਈਲ ਫੋਟੋ
ਡਾਕਟਰਾਂ ਦੇ ਕਹਿਣ ਮੁਤਾਬਕ ਉਸ ਦੇ ਸਰੀਰ ਦੇ ਅੰਗ ਕੰਮ ਨਹੀਂ ਕਰ ਰਹੇ ਅਤੇ ਉਸ ਦਾ ਬ੍ਰੇਨ ਡੈੱਡ ਐਲਾਨਿਆ ਗਿਆ ਹੈ। ਇਸ ਗੋਲੀਕਾਂਡ 'ਚ ਹਮਲਾਵਰ ਵੱਲੋਂ ਆਟੋ ਬਾਡੀ ਸ਼ਾਪ ਦੇ ਮਾਲਕ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਸ ਕਾਲੇ ਮੂਲ ਦੇ ਸਿਰਫਿਰੇ ਹਮਲਾਵਰ ਨੇ ਇਸ ਤੋਂ ਪਹਿਲਾਂ ਇਕ ਟ੍ਰੈਫ਼ਿਕ ਪੁਲਸ ਮੁਲਾਜ਼ਮ ਐਂਡਰਿਊ ਹਾਂਗ ਦਾ ਵੀ ਕਤਲ ਕੀਤਾ ਸੀ। ਪੰਜਾਬੀ ਵਿਦਿਆਰਥੀ ਸਤਵਿੰਦਰ ਸਿੰਘ ਪ੍ਰਿੰਸ ਕੈਨੇਸਟੋਗਾ ਕਾਲਜ ਦਾ ਵਿਦਿਆਰਥੀ ਸੀ ਅਤੇ ਪਾਰਟ ਟਾਈਮ ਆਟੋ ਬਾਡੀ ਸ਼ਾਪ 'ਚ ਕੰਮ ਕਰਦਾ ਸੀ, ਜੋ ਅੱਜ ਜ਼ਿੰਦਗੀ ਤੇ ਮੌਤ ਦੀ ਜੰਗ ਲੜ ਰਿਹਾ ਹੈ। ਦੱਸਣਯੋਗ ਹੈ ਕਿ ਮਾਰੇ ਗਏ ਲੋਕਾਂ ਦਾ ਕਾਤਲ ਹਮਲਾਵਰ ਜਿਸ ਦੀ ਪਛਾਣ ਸ਼ਾਨ ਪੈਂਟਰੀ (40) ਸੀ, ਬਾਅਦ 'ਚ ਪੁਲਸ ਕਾਰਵਾਈ ਦੌਰਾਨ ਮਾਰਿਆ ਗਿਆ ਸੀ।
ਇਹ ਵੀ ਪੜ੍ਹੋ : ਮੁਹੰਮਦ ਸ਼ੰਮੀ ਕੋਵਿਡ-19 ਪਾਜ਼ੇਟਿਵ, ਆਸਟ੍ਰੇਲੀਆ ਸੀਰੀਜ਼ 'ਚੋਂ ਹੋਏ ਬਾਹਰ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।