ਅਬੂਧਾਬੀ ਦੇ ਮੰਦਰ ''ਚ 14 ਮਈ ਨੂੰ ਆਯੋਜਿਤ ਕੀਤੀ ਜਾਵੇਗੀ ਪ੍ਰਾਥਨਾ ਸਭਾ
Wednesday, May 13, 2020 - 12:49 AM (IST)
ਦੁਬਈ - ਅਬੂਧਾਬੀ ਦਾ ਬੀ. ਏ. ਪੀ. ਐਸ. ਹਿੰਦੂ ਮੰਦਰ ਕੋਰੋਨਾਵਾਇਰਸ ਮਹਾਮਾਰੀ ਖਿਲਾਫ ਜੰਗ ਵਿਚ ਲੋਕਾਂ ਨੂੰ ਇਕਜੁੱਟ ਕਰਨ ਲਈ 14 ਮਈ ਨੂੰ ਮਨੁੱਖਤਾ ਲਈ ਪ੍ਰਾਥਨਾ ਸਭਾ ਵਿਚ ਹਿੱਸਾ ਲਵੇਗਾ। ਇਸ ਵਿਚ ਪ੍ਰਵਾਸੀ ਭਾਰਤੀਆਂ ਦੇ ਵੱਖ-ਵੱਖ ਭਾਈਚਾਰਿਆਂ ਦੇ ਭਗਤੀ ਗੀਤ, ਇਕ ਵੀਡੀਓ ਪੇਸ਼ਕਸ਼, ਜਪ ਅਤੇ ਧਿਆਨ ਸਮੇਤ ਕਈ ਪ੍ਰਾਥਨਾਵਾਂ ਕੀਤੀਆਂ ਜਾਣਗੀਆਂ। ਇਛੁੱਕ ਲੋਕ 'ਪ੍ਰੇਯਰਸ ਡਾਟ ਮੰਦਰ ਡਾਟ ਏ ਈ' 'ਤੇ ਲਾਗ ਇਨ ਕਰ ਪ੍ਰਾਥਨਾ ਵਿਚ ਸ਼ਾਮਲ ਹੋ ਸਕਦੇ ਹਨ।
ਮੰਦਰ ਦੇ ਮੁਖੀ ਬ੍ਰਹਮਾਵਿਹਾਰੀ ਸਵਾਮੀਜੀ ਨੇ ਕਿਹਾ ਕਿ ਅਸੀਂ ਹਾਇਕ ਕਮੇਟੀ ਆਨ ਹਿਊਮਨ ਫ੍ਰਟਰਨਿਟੀ (ਐਚ. ਸੀ. ਐਚ. ਐਫ.) ਵੱਲੋਂ ਆਯੋਜਿਤ ਪ੍ਰਾਥਨਾ ਸਭਾ ਵਿਚ ਸ਼ਾਮਲ ਹੋਣ ਨੂੰ ਲੈ ਕੇ ਸਨਮਾਨਿਤ ਮਹਿਸੂਸ ਕਰ ਰਹੇ ਹਾਂ। ਇਹ ਪ੍ਰੇਰਿਤ ਕਰਨ ਵਾਲਾ ਕਾਰਜ ਹੈ ਜਿਹੜਾ ਕਿ ਸਰਵ-ਸ਼ਕਤੀਮਾਨ ਦੀ ਪ੍ਰਾਥਨਾ ਲਈ ਲੋਕਾਂ ਨੂੰ ਇਕਜੁੱਟ ਕਰੇਗਾ ਜਿਸ ਦੀ ਦਯਾ, ਮਾਰਗ-ਦਰਸ਼ਨ ਅਤੇ ਸੁਰੱਖਿਆ ਦੀ ਇਸ ਵੇਲੇ ਸਾਨੂੰ ਸਾਰਿਆਂ ਨੂੰ ਜ਼ਰੂਰਤ ਹੈ।
ਧਾਰਮਿਕ ਨੇਤਾਵਾਂ ਅਤੇ ਵਿਦਵਾਨਾਂ ਦਾ ਇਕ ਸੁਤੰਤਰ ਨਿਕਾਅ ਐਚ. ਸੀ. ਐਚ. ਐਫ., ਅਬੂਧਾਬੀ ਦੇ ਪਿ੍ਰੰਸ ਐਚ. ਐਚ. ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ ਦੀ ਸਰਪ੍ਰਸਤੀ ਵਿਚ ਸੰਚਾਲਿਤ ਹੈ। ਮਾਨਵ ਬਿਰਾਦਰੀ ਨਾਲ ਜੁੜੇ ਇਕ ਦਸਤਾਵੇਜ਼ 'ਤੇ ਪੋਪ ਫ੍ਰਾਂਸਿਸ ਅਤੇ ਅਲ-ਅਜ਼ਹਰ ਦੇ ਸ਼ਾਹੀ ਇਮਾਮ ਸ਼ੇਖ ਅਹਿਮਦ ਅਲ ਤਇਬ ਨੇ ਵੀ ਹਸਤਾਖਰ ਕੀਤੇ ਹਨ। ਸਭਾ ਵੀਰਵਾਰ ਰਾਤ 9 ਵਜੇ ਸ਼ੁਰੂ ਹੋਵੇਗੀ।